ਮੁੰਬਈ- ਸੋਮਵਾਰ ਦੇ ਕਾਰੋਬਾਰ ਵਿਚ ਸੈਂਸੈਕਸ 530.95 ਅੰਕ ਯਾਨੀ 1.09 ਫ਼ੀਸਦੀ ਡਿੱਗ ਕੇ 48,347.59 ਦੇ ਪੱਧਰ 'ਤੇ ਬੰਦ ਹੋਇਆ। ਉੱਥੇ ਹੀ, ਨਿਫਟੀ 133 ਅੰਕ ਯਾਨੀ 0.93 ਫ਼ੀਸਦੀ ਦੀ ਗਿਰਾਵਟ ਦਰਜ ਕਰਦੇ ਹੋਏ 14,238.90 ਦੇ ਪੱਧਰ 'ਤੇ ਆ ਗਿਆ।
50,000 ਦਾ ਇਤਿਹਾਸਕ ਅੰਕੜਾ ਛੂਹਣ ਪਿੱਛੋਂ ਪਿਛਲੇ ਸਿਰਫ ਤਿੰਨ ਕਾਰੋਬਾਰੀ ਸੈਸ਼ਨਾਂ ਵਿਚ ਬੀ. ਐੱਸ. ਈ. ਸੈਂਸੈਕਸ 1,450 ਅੰਕ ਹੇਠਾਂ ਆ ਚੁੱਕਾ ਹੈ।
ਮੁਨਾਫਾਵਸੂਲੀ ਅਤੇ ਤਿਮਾਹੀ ਦੌਰਾਨ ਰੈਵੇਨਿਊ ਵਿਚ ਗਿਰਾਵਟ ਕਾਰਨ ਰਿਲਾਇੰਸ ਇੰਡਸਟਰੀਜ਼ ਦੇ ਸਟਾਕਸ ਵਿਚ ਹੋਈ ਵਿਕਵਾਲੀ ਨੇ ਬਾਜ਼ਾਰ 'ਤੇ ਦਬਾਅ ਵਧਾਇਆ। ਰਿਲਾਇੰਸ ਇੰਡਸਟਰੀਜ਼ ਦੇ ਸਟਾਕਸ 5.5 ਫ਼ੀਸਦੀ ਦੀ ਗਿਰਾਵਟ ਵਿਚ ਸਮਾਪਤ ਹੋਏ। ਉੱਥੇ ਹੀ, ਜਿੱਥੇ ਬਾਜ਼ਾਰ ਵਿਚ ਤਿੰਨ ਕਾਰੋਬਾਰੀ ਸੈਸ਼ਨ ਦੌਰਾਨ ਗਿਰਾਵਟ ਦਰਜ ਹੋਈ, ਰੁਪਏ ਨੇ ਪੰਜ ਕਾਰੋਬਾਰੀ ਦਿਨ ਤੇਜ਼ੀ ਦਰਜ ਕੀਤੀ ਹੈ।
ਬਾਜ਼ਾਰ ਵਿਚ ਭਾਰੀ ਵਿਕਵਾਲੀ ਦੇ ਬਾਵਜੂਦ ਅੰਤਰਬੈਂਕ ਵਿਦੇਸ਼ੀ ਮੁਦਰਾ ਵਟਾਂਦਰਾ ਬਾਜ਼ਾਰ ਵਿਚ ਲਗਾਤਾਰ ਪੰਜਵੇਂ ਸੈਸ਼ਨ ਦੌਰਾਨ ਰੁਪਏ ਵਿਚ ਤੇਜ਼ੀ ਰਹੀ। ਭਾਰਤੀ ਕਰੰਸੀ ਡਾਲਰ ਦੇ ਮੁਕਾਬਲੇ ਤਿੰਨ ਪੈਸੇ ਚੜ੍ਹ ਕੇ 72.94 ਰੁਪਏ ਪ੍ਰਤੀ ਡਾਲਰ 'ਤੇ ਬੰਦ ਹੋਈ। ਪਿਛਲੇ ਕਾਰੋਬਾਰੀ ਸੈਸ਼ਨ ਸ਼ੁੱਕਰਵਾਰ ਨੂੰ ਰੁਪਿਆ 72.97 ਦੇ ਪੱਧਰ 'ਤੇ ਬੰਦ ਹੋਇਆ ਸੀ। ਓਧਰ ਬਾਜ਼ਾਰ ਵਿਚ ਪੈਟਰੋਲੀਅਮ ਅਤੇ ਆਈ. ਟੀ. ਕੰਪਨੀਆਂ ਦੇ ਸ਼ੇਅਰਾਂ ਵਿਚ ਭਾਰੀ ਵਿਕਵਾਲੀ ਹੋਈ।
RBI ਨੇ 100 ਰੁ:, 10 ਰੁ: ਤੇ 5 ਰੁ: ਦੇ ਪੁਰਾਣੇ ਨੋਟਾਂ ਨੂੰ ਲੈ ਕੇ ਆਖੀ ਵੱਡੀ ਗੱਲ
NEXT STORY