ਮੁੰਬਈ - ਹਫਤੇ ਦੇ ਦੂਜੇ ਕਾਰੋਬਾਰੀ ਦਿਨ ਮੰਗਲਵਾਰ ਨੂੰ ਦੇਸ਼ ਦੇ ਸਭ ਤੋਂ ਵੱਡੇ LIC IPO ਦੀ ਸੂਚੀਬੱਧਤਾ ਤੋਂ ਪਹਿਲਾਂ ਸਟਾਕ ਮਾਰਕੀਟ ਹਰੇ ਨਿਸ਼ਾਨ 'ਤੇ ਖੁੱਲ੍ਹਿਆ। ਬੰਬਈ ਸਟਾਕ ਐਕਸਚੇਂਜ ਦਾ 30-ਸ਼ੇਅਰ ਸੈਂਸੈਕਸ ਸੂਚਕਾਂਕ 311 ਅੰਕਾਂ ਭਾਵ 0.59% ਦੇ ਵਾਧੇ ਨਾਲ 53,285 'ਤੇ ਖੁੱਲ੍ਹਿਆ ਹੈ ਅਤੇ ਇਸ ਦੇ ਨਾਲ ਹੀ ਨਿਫਟੀ ਵੀ 70 ਅੰਕਾਂ ਦੀ ਛਾਲ ਨਾਲ 15,912 'ਤੇ ਖੁੱਲ੍ਹਿਆ। ਬਾਜ਼ਾਰ ਖੁੱਲ੍ਹਣ ਦੇ ਨਾਲ ਹੀ 1429 ਦੇ ਕਰੀਬ ਸ਼ੇਅਰ ਵਧੇ, 299 ਸ਼ੇਅਰ ਡਿੱਗੇ ਅਤੇ 58 ਸ਼ੇਅਰ ਬਿਨਾਂ ਬਦਲਾਅ ਦੇ ਰਹੇ। ਅੱਜ ਸਭ ਤੋਂ ਜ਼ਿਆਦਾ ਫਾਇਦਾ ਬੈਂਕ ਅਤੇ ਮੈਟਲ ਸ਼ੇਅਰਾਂ 'ਚ ਹੋਇਆ। ਡਾਲਰ ਦੇ ਮੁਕਾਬਲੇ ਰੁਪਿਆ ਅੱਜ 14 ਪੈਸੇ ਡਿੱਗ ਕੇ 77.69 ਦੇ ਰਿਕਾਰਡ ਹੇਠਲੇ ਪੱਧਰ 'ਤੇ ਆ ਗਿਆ।
ਟਾਪ ਗੇਨਰਜ਼
ਟਾਟਾ ਸਟੀਲ, ਰਿਲਾਇੰਸ, ਆਈਸੀਆਈਸੀਆਈ ਬੈਂਕ, ਭਾਰਤੀ ਏਅਰਟੈੱਲ, ਹਿੰਦੁਸਤਾਨ ਯੁਨਿਲੀਵਰ, ਇੰਡਸਇੰਡ ਬੈਂਕ, ਮਾਰੂਤੀ
ਟਾਪ ਲੂਜ਼ਰਜ਼
ਟੀਸੀਐੱਸ,ਟੈੱਕ ਮਹਿੰਦਰਾ, ultracemco,infy,ntpc,ਸਨਫਾਰਮਾ, ਏਸ਼ੀਅਨ ਪੇਂਟਸ
SBI ਨੇ ਕਰਜ਼ਾ ਦਰ ’ਚ ਕੀਤਾ 0.1 ਫੀਸਦੀ ਦਾ ਵਾਧਾ, ਵਧੇਗੀ EMI
NEXT STORY