ਨਵੀਂ ਦਿੱਲੀ—ਸੈਂਸੈਕਸ ਦੀਆਂ ਟਾਪ 10 ਕੰਪਨੀਆਂ 'ਚੋਂ ਛੇ ਦਾ ਬਾਜ਼ਾਰ ਪੂੰਜੀਕਰਨ (ਮਾਰਕਿਟ ਕੈਪ) ਬੀਤੇ ਹਫਤੇ 62,147.7 ਕਰੋੜ ਰੁਪਏ ਘਟ ਗਿਆ ਹੈ। ਰਿਲਾਇੰਸ ਇੰਡਸਟਰੀਜ਼ ਅਤੇ ਟੀ.ਸੀ.ਐੱਸ. ਨੂੰ ਬਾਜ਼ਾਰ ਪੂੰਜੀਕਰਨ 'ਚ ਜ਼ਿਆਦਾ ਨੁਕਸਾਨ ਚੁੱਕਣਾ ਪਿਆ। ਐੱਚ.ਡੀ.ਐੱਫ.ਸੀ. ਬੈਂਕ, ਆਈ.ਟੀ.ਸੀ., ਭਾਰਤੀ ਸਟੇਟ ਬੈਂਕ (ਐੱਸ.ਬੀ.ਆਈ.) ਅਤੇ ਆਈ.ਸੀ.ਆਈ.ਸੀ.ਆਈ. ਬੈਂਕ ਨੂੰ ਨੁਕਸਾਨ 'ਚ ਰਹਿਣ ਵਾਲੀਆਂ ਹੋਰ ਕੰਪਨੀਆਂ ਰਹੀਆਂ। ਉੱਧਰ ਦੂਜੇ ਪਾਸੇ ਐੱਚ.ਡੀ.ਐੱਫ.ਸੀ., ਹਿੰਦੁਸਤਾਨ ਯੂਨੀਲੀਵਰ, ਇੰਫੋਸਿਸ ਅਤੇ ਕੋਟਕ ਮਹਿੰਦਰਾ ਬੈਂਕ ਦੇ ਬਾਜ਼ਾਰ ਪੂੰਜੀਕਰਨ 'ਚ ਤੇਜ਼ੀ ਦੇਖਣ ਨੂੰ ਮਿਲੀ। ਸਮੀਖਿਆਧੀਨ ਹਫਤੇ ਦੇ ਦੌਰਾਨ ਰਿਲਾਇੰਸ ਇੰਡਸਟਰੀਜ਼ ਦਾ ਬਾਜ਼ਾਰ ਪੂੰਜੀਕਰਨ 11,632.4 ਕਰੋੜ ਰੁਪਏ ਘਟ ਹੋ ਕੇ 7,79,351.54 ਕਰੋੜ ਰੁਪਏ, ਆਈ.ਸੀ.ਆਈ.ਸੀ.ਆਈ. ਬੈਂਕ ਦਾ ਬਾਜ਼ਾਰ ਪੂੰਜੀਕਰਨ 10,928.1 ਕਰੋੜ ਰੁਪਏ ਫਿਸਲ ਕੇ 2,64,640.73 ਕਰੋੜ ਰੁਪਏ, ਆਈ.ਟੀ.ਸੀ. ਦਾ ਬਾਜ਼ਾਰ ਪੂੰਜੀਕਰਨ 8,035.26 ਕਰੋੜ ਰੁਪਏ ਫਿਸਲ ਕੇ 3,29,261.93 ਕਰੋੜ ਰੁਪਏ, ਭਾਰਤੀ ਅਤੇ ਐੱਚ.ਡੀ.ਐੱਫ.ਸੀ. ਬੈਂਕ ਦਾ ਬਾਜ਼ਾਰ ਪੂੰਜੀਕਰਨ 4,782.42 ਕਰੋੜ ਰੁਪਏ ਡਿੱਗ ਕੇ 6,49,302.53 ਕਰੋੜ ਰੁਪਏ 'ਤੇ ਆ ਗਿਆ ਹੈ।
ਉੱਧਰ ਇੰਫੋਸਿਸ ਦਾ ਬਾਜ਼ਾਰ ਪੂੰਜੀਕਰਨ 25,125.99 ਕਰੋੜ ਰੁਪਏ ਵਧ ਕੇ 3,37,418.53 ਕਰੋੜ ਰੁਪਏ, ਐੱਚ.ਡੀ.ਐੱਫ.ਸੀ. ਦਾ ਬਾਜ਼ਾਰ ਪੂੰਜੀਕਰਨ 8,152.02 ਕਰੋੜ ਰੁਪਏ ਦੇ ਵਾਧੇ ਨਾਲ 3,97,492.11 ਕਰੋੜ ਰੁਪਏ, ਕੋਟਕ ਮਹਿੰਦਰਾ ਬੈਂਕ ਦਾ ਬਾਜ਼ਾਰ ਪੂੰਜੀਕਰਨ 2,990.49 ਕਰੋੜ ਮਜ਼ਬੂਤ ਹੋ ਕੇ 2,86,383.79 ਕਰੋੜ ਰੁਪਏ ਅਤੇ ਹਿੰਦੁਸਤਾਨ ਯੂਨੀਲੀਵਰ ਦਾ ਬਾਜ਼ਾਰ ਮੁੱਲਾਂਕਣ 2.489.52 ਕਰੋੜ ਰੁਪਏ ਚੜ੍ਹ ਕੇ 3,37,384.88 ਕਰੋੜ ਰਪਏ 'ਤੇ ਪਹੁੰਚ ਗਿਆ ਹੈ। ਬਾਜ਼ਾਰ ਪੂੰਜੀਕਰਨ ਦੇ ਲਿਹਾਜ਼ ਨਾਲ ਰਿਲਾਇੰਸ ਇੰਡਸਟਰੀਜ਼ ਟਾਪ 'ਤੇ ਬਣੀ ਰਹੀ।
FPIs ਦਾ ਬਾਜ਼ਾਰ ਨੂੰ ਝਟਕਾ, ਇਕੁਇਟੀ 'ਚੋਂ ਇੰਨਾ ਪੈਸਾ ਕੀਤਾ ਬਾਹਰ
NEXT STORY