ਨਵੀਂ ਦਿੱਲੀ— ਵਿੱਤ ਮੰਤਰੀ ਨਿਰਮਲਾ ਸੀਤਾਰਮਣ ਵੱਲੋਂ ਬਜਟ 'ਚ ਸੁਪਰ ਰਿਚ 'ਤੇ ਸਰਚਾਰਜ ਕਾਰਨ ਵਿਦੇਸ਼ੀ ਪੋਰਟਫੋਲੀਓ ਨਿਵੇਸ਼ਕਾਂ (ਐੱਫ. ਪੀ. ਆਈ.) 'ਚ ਭਾਰੀ ਨਾਰਾਜ਼ਗੀ ਹੈ। ਜੁਲਾਈ ਮਹੀਨੇ ਹੁਣ ਤਕ ਉਨ੍ਹਾਂ ਨੇ ਭਾਰਤੀ ਬਾਜ਼ਾਰਾਂ 'ਚੋਂ 7,712 ਕਰੋੜ ਰੁਪਏ ਦੀ ਨਿਕਾਸੀ ਕੀਤੀ ਹੈ। ਇਸ ਕਾਰਨ ਬਾਜ਼ਾਰ 'ਚ ਗਿਰਾਵਟ ਦਾ ਖਦਸ਼ਾ ਟਲਦਾ ਨਹੀਂ ਦਿਸ ਰਿਹਾ।
ਵਿਦੇਸ਼ੀ ਪੋਰਟਫੋਲੀਓ ਨਿਵੇਸ਼ਕਾਂ (ਐੱਫ. ਪੀ. ਆਈ.) ਨੇ 1 ਤੋਂ 19 ਜੁਲਾਈ ਤਕ ਇਕੁਇਟੀ ਬਾਜ਼ਾਰ 'ਚੋਂ 7,712.12 ਕਰੋੜ ਰੁਪਏ ਦੀ ਨਿਕਾਸੀ ਕੀਤੀ ਹੈ। ਹਾਲਾਂਕਿ ਇਸ ਦੌਰਾਨ ਐੱਫ. ਪੀ. ਆਈ. ਨੇ 9,371.12 ਕਰੋੜ ਰੁਪਏ ਬਾਂਡ ਬਾਜ਼ਾਰ 'ਚ ਵੀ ਨਿਵੇਸ਼ ਕੀਤੇ ਹਨ। ਇਸ ਤਰ੍ਹਾਂ ਜੁਲਾਈ 'ਚ ਹੁਣ ਤਕ ਐੱਫ. ਪੀ. ਆਈ. ਦਾ ਸ਼ੁੱਧ ਨਿਵੇਸ਼ 1,659 ਕਰੋੜ ਰੁਪਏ ਹੈ।
ਸਰਕਾਰ ਵੱਲੋਂ ਸੁਪਰ ਰਿਚ ਸਰਚਾਰ ਲਾਉਣ ਦੇ ਐਲਾਨ ਮਗਰੋਂ ਐੱਫ. ਪੀ. ਆਈ. ਲਗਾਤਾਰ ਵਿਕਵਾਲੀ ਕਰ ਰਹੇ ਹਨ। ਵਿਦੇਸ਼ੀ ਨਿਵੇਸ਼ਕਾਂ ਨੂੰ ਇਸ 'ਤੇ ਕੋਈ ਰਾਹਤ ਮਿਲਦੀ ਨਹੀਂ ਦਿਸ ਰਹੀ ਹੈ, ਜਿਸ ਦੀ ਵਜ੍ਹਾ ਨਾਲ ਉਨ੍ਹਾਂ ਦੀ ਨਿਕਾਸੀ ਵਧੀ ਹੈ। ਇਸ ਦੇ ਇਲਾਵਾ ਕੰਪਨੀਆਂ ਦੇ ਕਮਜ਼ੋਰ ਤਿਮਾਹੀ ਨਤੀਜੇ, ਜੀ. ਡੀ. ਪੀ. ਦੀ ਸੁਸਤ ਰਫਤਾਰ, ਉਮੀਦ ਤੋਂ ਕਮਜ਼ੋਰ ਮੌਨਸੂਨ ਅਤੇ ਏਸ਼ੀਆ ਵਿਕਾਸ ਬੈਂਕ ਵੱਲੋਂ ਵਿਕਾਸ ਦਰ ਦਾ ਅੰਦਾਜ਼ਾ ਘੱਟ ਕੀਤੇ ਜਾਣ ਨਾਲ ਵੀ ਵਿਦੇਸ਼ੀ ਨਿਵੇਸ਼ਕ ਨਿਵੇਸ਼ ਤੋਂ ਕਤਰਾ ਰਹੇ ਹਨ। ਇਸ ਤੋਂ ਪਹਿਲਾਂ ਵਿਦੇਸ਼ੀ ਨਿਵੇਸ਼ਕ ਪਿਛਲੇ ਪੰਜ ਮਹੀਨਿਆਂ ਤੋਂ ਲਗਾਤਾਰ ਸ਼ੁੱਧ ਖਰੀਦਦਾਰ ਰਹੇ ਸਨ।
ਮਹਿੰਗੀ ਗੱਡੀ ਦੀ ਧੋਂਸ ਪਵੇਗੀ ਭਾਰੀ, ਆਧਾਰ ਨੰਬਰ ਫੜੇਗਾ ਟੈਕਸ ਚੋਰੀ
NEXT STORY