ਮੁੰਬਈ - ਸਕਾਰਾਤਮਕ ਗਲੋਬਲ ਸੰਕੇਤਾਂ ਨਾਲ ਅੱਜ ਹਫ਼ਤੇ ਦੇ ਆਖਰੀ ਕਾਰੋਬਾਰੀ ਦਿਨ ਭਾਵ ਸ਼ੁੱਕਰਵਾਰ ਨੂੰ ਘਰੇਲੂ ਸ਼ੇਅਰ ਬਾਜ਼ਾਰ ਦੀ ਸ਼ੁਰੂਆਤ ਵਾਧੇ ਨਾਲ ਹੋਈ ਹੈ। ਬੰਬਈ ਸਟਾਕ ਐਕਸਚੇਂਜ ਦਾ ਇੰਡੈਕਸ ਸੈਂਸੈਕਸ 333.85 ਅੰਕ ਭਾਵ 0.69 ਫ਼ੀਸਦੀ ਦੇ ਵਾਧੇ ਨਾਲ 48,427.17 ਦੇ ਪੱਧਰ ’ਤੇ ਖੁੱਲਿ੍ਹਆ ਹੈ। ਇਸ ਦੇ ਨਾਲ ਹੀ ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ 97 ਅੰਕ ਭਾਵ 0.69 ਫ਼ੀਸਦੀ ਉੱਪਰ 14,234.40 ਦੇ ਪੱਧਰ ’ਤੇ ਖੁੱਲਿ੍ਹਆ।
ਅੱਜ 1204 ਸ਼ੇਅਰਾਂ ’ਚ ਵਾਧਾ ਦੇਖਣ ਨੂੰ ਮਿਲਿਆ ਹੈ ਅਤੇ 201 ਸ਼ੇਅਰਾਂ ਵਿਚ ਗਿਰਾਵਟ ਆਈ ਹੈ। ਇਸ ਦੇ ਨਾਲ ਹੀ 41 ਸ਼ੇਅਰਾਂ ’ਚ ਕੋਈ ਬਦਲਾਅ ਨਹÄ ਹੋਇਆ ਹੈ। ਕੇਂਦਰੀ ਬਜਟ ਤੋਂ ਪਹਿਲਾਂ ਨਿਵੇਸ਼ਕ ਨਿਵੇਸ਼ ਨੂੰ ਲੈ ਕੇ ਚਿੰਤਤ ਹਨ ਕਿਉਂਕਿ ਜ਼ਿਆਦਾਤਰ ਮਾਰਕਿਟ ਵਿਸ਼ਲੇਸ਼ਕਾਂ ਦਾ ਕਹਿਣਾ ਹੈ ਕਿ ਕੋਰੋਨਾ ਕਾਰਨ ਇਸ ਵਾਰ ਬਜਟ ਉਮੀਦ ਮੁਤਾਬਕ ਨਹÄ ਹੋਵੇਗਾ।
ਟਾਪ ਗੇਨਰਜ਼
ਟੀਸੀਐਸ, ਸਿਪਲਾ, ਇੰਫੋਸਿਸ, ਡਾ. ਰੈਡੀ, ਆਈ.ਟੀ. ਸੀ.
ਟਾਪ ਲੂਜ਼ਰਜ਼
ਹਿੰਡਾਲਕੋ, ਟਾਟਾ ਸਟੀਲ, ਐਚ.ਡੀ.ਐਫ.ਸੀ ., ਪਾਵਰ ਗਰਿੱਡ , ਜੇ.ਐਸ.ਡਬਲਯੂ. ਸਟੀਲ
ਸੈਕਟਰਲ ਇੰਡੈਕਸ
ਅੱਜ ਸਾਰੇ ਸੈਕਟਰ ਹਰੇ ਭਰੇ ਨਿਸ਼ਾਨ' ਤੇ ਖੁੱਲ੍ਹੇ। ਇਨ੍ਹਾਂ ਵਿਚ ਫਾਰਮਾ, ਆਈ.ਟੀ., ਐਫ.ਐਮ.ਸੀ.ਜੀ., ਮੈਟਲ, ਵਿੱਤ ਸੇਵਾਵਾਂ, ਰੀਅਲਟੀ, ਪੀਐਸਯੂ ਬੈਂਕ, ਬੈਂਕ, ਪ੍ਰਾਈਵੇਟ ਬੈਂਕ, ਮੀਡੀਆ ਅਤੇ ਆਟੋ ਸ਼ਾਮਲ ਹਨ।
ਕੀਯਾ ਦਾ ਨਵਾਂ ਲੋਗੋ ਅਤੇ ਗਲੋਬਲ ਬ੍ਰਾਂਡ ਸਲੋਗਨ ਪੇਸ਼
NEXT STORY