ਮੁੰਬਈ - ਭਾਰਤੀ ਰਿਜ਼ਰਵ ਬੈਂਕ ਦੀ MPC ਮੀਟਿੰਗ ਦੇ ਨਤੀਜੇ ਅੱਜ ਐਲਾਨੇ ਜਾਣਗੇ। ਮੁਦਰਾ ਨੀਤੀ 'ਤੇ ਫੈਸਲੇ ਤੋਂ ਪਹਿਲਾਂ ਹਫਤੇ ਦੇ ਚੌਥੇ ਕਾਰੋਬਾਰੀ ਦਿਨ ਵੀਰਵਾਰ ਨੂੰ ਸ਼ੇਅਰ ਬਾਜ਼ਾਰ 'ਚ ਤੇਜ਼ੀ ਜਾਰੀ ਰਹੀ ਅਤੇ ਦੋਵੇਂ ਸੂਚਕਾਂਕ ਹਰੇ ਨਿਸ਼ਾਨ 'ਤੇ ਕਾਰੋਬਾਰ ਕਰ ਰਹੇ ਹਨ।
ਬੰਬਈ ਸਟਾਕ ਐਕਸਚੇਂਜ ਦਾ ਸੈਂਸੈਕਸ ਅੱਜ 345 ਅੰਕ ਚੜ੍ਹ ਕੇ 58,810 'ਤੇ ਖੁੱਲ੍ਹਿਆ। ਇਸ ਵੇਲੇ ਇਹ 115 ਅੰਕ ਵਧ ਕੇ 58,585 'ਤੇ ਕਾਰੋਬਾਰ ਕਰ ਰਿਹਾ ਹੈ। ਇਸਦੇ 30 ਸਟਾਕਾਂ ਵਿੱਚੋਂ, 15 ਲਾਭ ਵਿੱਚ ਹਨ ਅਤੇ 15 ਗਿਰਾਵਟ ਵਿੱਚ ਹਨ। ਸੂਚੀਬੱਧ ਕੰਪਨੀਆਂ ਦੀ ਮਾਰਕੀਟ ਕੈਪ 266.60 ਲੱਖ ਕਰੋੜ ਰੁਪਏ ਹੈ। ਕੱਲ੍ਹ ਇਹ 267.85 ਲੱਖ ਕਰੋੜ ਰੁਪਏ ਸੀ। ਇਸ ਤੋਂ ਪਹਿਲਾਂ ਬੁੱਧਵਾਰ ਨੂੰ ਬੰਬਈ ਸਟਾਕ ਐਕਸਚੇਂਜ (ਬੀ. ਐੱਸ. ਈ.) ਦਾ ਸੈਂਸੈਕਸ 657 ਅੰਕ ਵਧ ਕੇ 58,465 'ਤੇ ਪਹੁੰਚ ਗਿਆ, ਜਦੋਂ ਕਿ ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ 197 ਅੰਕ ਵਧ ਕੇ 17,463 'ਤੇ ਬੰਦ ਹੋਇਆ।
ਟਾਪ ਗੇਨਰਜ਼
ਪਾਵਰ ਗ੍ਰਿਡ, ਇੰਫੋਸਿਸ, ਟਾਟਾ ਸਟੀਲ, ਐੱਚ.ਡੀ.ਐੱਫ.ਸੀ. ਬੈਂਕ, ਐੱਨ.ਟੀ.ਪੀ.ਸੀ., ਕੋਟਕ ਬੈਂਕ, ਐਕਸਿਸ ਬੈਂਕ, ਸਟੇਟ ਬੈਂਕ ਆਫ ਇੰਡੀਆ
ਟਾਪ ਲੂਜ਼ਰਜ਼
ਡਾ. ਰੈੱਡੀ, ਸਨ ਫਾਰਮਾ, ਨੈਸਲੇ ਇੰਡੀਆ, ਵਿਪਰੋ, ਆਈ.ਸੀ.ਆਈ.ਸੀ.ਆਈ., ਬਜਾਜ ਫਾਇਨਾਂਸ
ਨਿਫਟੀ ਦਾ ਹਾਲ
ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ ਅੱਜ 17,554 'ਤੇ ਖੁੱਲ੍ਹਿਆ ਅਤੇ ਹੁਣ 35 ਅੰਕਾਂ ਦੇ ਵਾਧੇ ਨਾਲ 17,499 'ਤੇ ਕਾਰੋਬਾਰ ਕਰ ਰਿਹਾ ਹੈ। ਇਸ ਦੇ ਨੈਕਸਟ 50, ਮਿਡਕੈਪ, ਬੈਂਕਿੰਗ ਅਤੇ ਵਿੱਤੀ ਸੂਚਕਾਂਕ ਹੇਠਾਂ ਕਾਰੋਬਾਰ ਕਰ ਰਹੇ ਹਨ। ਨਿਫਟੀ ਦੇ 50 ਸਟਾਕਾਂ ਵਿੱਚੋਂ 30 ਲਾਭ ਵਿੱਚ ਹਨ ਅਤੇ 19 ਗਿਰਾਵਟ ਵਿੱਚ ਹਨ।
ਟਾਪ ਗੇਨਰਜ਼
ਪਾਵਰਗ੍ਰਿਡ, ਓਐਨਜੀਸੀ, ਟਾਟਾ ਮੋਟਰਜ਼ ,ਟਾਟਾ ਸਟੀਲ
ਟਾਪ ਲੂਜ਼ਰਜ਼
ਐਸਬੀਆਈ ਲਾਈਫ, ਇੰਡੀਅਨ ਆਇਲ, ਏਸ਼ੀਅਨ ਪੇਂਟਸ, ਕੋਲ ਇੰਡੀਆ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
ਕ੍ਰਿਪਟੋ ਐਕਸਚੇਂਜਾਂ ਦੀ ਰਜਿਸਟ੍ਰੇਸ਼ਨ ਅਤੇ ਕ੍ਰਿਪਟੋ ਡੀਲ ’ਤੇ ਟੈਕਸ ਲਗਾਉਣ ਦੀ ਤਿਆਰੀ 'ਚ ਸਰਕਾਰ
NEXT STORY