ਨਵੀਂ ਦਿੱਲੀ (ਭਾਸ਼ਾ) - ਵੇਦਾਂਤਾ ਦੇ ਚੇਅਰਮੈਨ ਅਨਿਲ ਅਗਰਵਾਲ ਨੇ ਕਿਹਾ ਹੈ ਕਿ ਵੱਖ-ਵੱਖ ਕਾਰੋਬਾਰਾਂ ਨੂੰ ਵੱਖ ਕਰਨ ਦੇ ਪ੍ਰਸਤਾਵ ਨਾਲ ਕੰਪਨੀ ਏਸੈੱਟ ਮੈਨੇਜਰ ਤੋਂ ਏਸੈੱਟ ਆਨਰ ਬਣੇਗੀ। ਵੱਖ-ਵੱਖ ਕਾਰੋਬਾਰਾਂ ਨਾਲ ਜੁੜੀ ਵੇਦਾਂਤਾ 15 ਤੋਂ ਜ਼ਿਆਦਾ ਕਮੋਡਿਟੀਜ਼ ਦੀ ਤਰਜਮਾਨੀ ਕਰਦੀ ਹੈ। ਇਕਾਈਆਂ ਨੂੰ ਵੱਖ ਕਰਨ ਨਾਲ ਐਲੂਮੀਨੀਅਮ, ਤੇਲ ਅਤੇ ਗੈਸ, ਬਿਜਲੀ, ਸਟੀਲ ਅਤੇ ਅਲੋਹ ਸਮੱਗਰੀ ਅਤੇ ਮੂਲ ਧਾਤੂ ’ਚ ਕਾਰੋਬਾਰ ਵਾਲੀ ਸੁਤੰਤਰ ਕੰਪਨੀਆਂ ਹੋਂਦ ’ਚ ਆਉਣਗੀਆਂ।
ਇਹ ਵੀ ਪੜ੍ਹੋ : ਕਮਜ਼ੋਰ ਮਾਨਸੂਨ ਕਾਰਨ ਵਧੀ ਚਿੰਤਾ, ਪੰਜਾਬ ਦੇ ਡੈਮ ਅਜੇ ਵੀ ਆਪਣੀ ਸਮਰੱਥਾ ਤੋਂ 50 ਫ਼ੀਸਦੀ ਤੱਕ ਖਾਲੀ
ਮੌਜੂਦਾ ਜਸਤਾ ਅਤੇ ਨਵੇਂ ‘ਇਨਕਿਊਬੇਟਿਡ’ ਕਾਰੋਬਾਰ ਵੇਦਾਂਤਾ ਲਿ. ਅਨੁਸਾਰ ਬਣੇ ਰਹਿਣਗੇ। ਅਗਰਵਾਲ ਨੇ ਇਕ ਨਵੀਂ ਰਿਪੋਰਟ ’ਚ ਕਿਹਾ,‘‘ਸਾਡੇ ਵਿਸਥਾਰ ਦੇ ਕਦਮ ਸਾਡੇ ਕਾਰੋਬਾਰੀ ਮਾਡਲ ’ਚ ਬਦਲਾਅ ਲਿਆਉਣ ਦੀ ਯੋਜਨਾ ਦੇ ਸਮਾਨ ਹਨ। 15 ਤੋਂ ਜ਼ਿਆਦਾ ਵਸਤਾਂ ਦੀ ਤਰਜਮਾਨੀ ਕਰਨ ਵਾਲੇ ਸਾਡੇ ਵੱਖ-ਵੱਖ ਕਾਰੋਬਾਰਾਂ ਨੂੰ ਵੱਖ ਕਰਨ ਨਾਲ ਅਸੀਂ ਜਾਇਦਾਦ ਪ੍ਰਬੰਧਕ ਤੋਂ ਜਾਇਦਾਦ ਮਾਲਿਕ ਦੇ ਰੂਪ ’ਚ ਤਰੱਕੀ ਕਰਾਂਗੇ।’’
ਇਹ ਵੀ ਪੜ੍ਹੋ : ਦੇਸ਼ 'ਚ ਸਭ ਤੋਂ ਵਧ ਤਨਖ਼ਾਹ ਲੈਣ ਵਾਲੇ ਬਣੇ CEO ਬਣੇ ਚੰਦਰਸ਼ੇਖ਼ਰਨ, 100 ਕਰੋੜ ਦੇ ਪਾਰ ਹੋਈ ਸੈਲਰੀ
ਏਸੈੱਟ ਬੇਸ ਨੂੰ ਮਜ਼ਬੂਤ ਕਰਨ ’ਤੇ ਧਿਆਨ ਦੇ ਰਹੀ ਕੰਪਨੀ
ਉਨ੍ਹਾਂ ਕਿਹਾ,‘‘ਜਿਵੇਂ-ਜਿਵੇਂ ਕੰਪਨੀ ਬਦਲਾਅ ਦੇ ਦੌਰ ਤੋਂ ਗੁਜ਼ਰ ਰਹੀ ਹੈ, ਵੇਦਾਂਤਾ ਆਪਣੇ ਏਸੈੱਟ ਬੇਸ ਨੂੰ ਮਜ਼ਬੂਤ ਕਰਨ ’ਤੇ ਧਿਆਨ ਦੇ ਰਹੀ ਹੈ, ਤਾਂਕਿ ਉਹ ਆਪਣੇ ਹਰ ਇਕ ਖੇਤਰ ’ਚ ਵਿਸ਼ਵ ’ਚ ਮੋਹਰੀ ਬਣ ਸਕੇ। ਕੁਦਰਤੀ ਸੰਸਾਧਨ ਕੰਪਨੀ ਵੇਦਾਂਤਾ ਲਿ. ਨੇ ਕਰਜ਼ਦਾਤਿਆਂ ਵੱਲੋਂ ਮਨਜ਼ੂਰੀ ਮਿਲਣ ਤੋਂ ਬਾਅਦ ਨੈਸ਼ਨਲ ਕੰਪਨੀ ਲਾਅ ਟ੍ਰਿਬਿਊਨਲ (ਐੱਨ. ਸੀ. ਐੱਲ. ਟੀ.) ’ਚ ਕਾਰੋਬਾਰਾਂ ਨੂੰ ਵੱਖ ਕਰਨ ਦੀ ਯੋਜਨਾ ਦਾ ਪ੍ਰਸਤਾਵ ਦਿੱਤਾ ਹੈ। ਉਸ ਨੂੰ ਇਸ ਯੋਜਨਾ ਨੂੰ ਲਾਗੂਕਰਨ ਲਈ ਪ੍ਰਕਿਰਿਆ ਚਾਲੂ ਵਿੱਤੀ ਸਾਲ ਦੇ ਆਖਿਰ ਤੱਕ ਪੂਰੀ ਹੋਣ ਦੀ ਉਮੀਦ ਹੈ।
ਇਹ ਵੀ ਪੜ੍ਹੋ : ਡਾਕਟਰਾਂ ਦੀ ਇਕ ਗਲਤੀ ਨੌਕਰੀ 'ਤੇ ਪਏਗੀ ਭਾਰੀ!, ਸਰਗਰਮੀਆਂ ਦਾ ਦੇਣਾ ਪਏਗਾ ਬਿਓਰਾ
ਇਹ ਵੀ ਪੜ੍ਹੋ : ਭਾਰਤ ਨੇ ਕੈਨੇਡਾ ਤੋਂ ਵੀਜ਼ਾ ਪ੍ਰੋਸੈਸਿੰਗ ’ਚ ਪਾਰਦਰਸ਼ਤਾ ਦੀ ਕੀਤੀ ਮੰਗ, ਭਾਰਤੀਆਂ ਨੂੰ ਧਮਕੀਆਂ ਦਾ ਮਾਮਲਾ ਵੀ ਉਠਿਆ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਸ਼੍ਰੀਰਾਮ ਫਾਈਨਾਂਸ ਦੀ ਵਿਦੇਸ਼ਾਂ ਤੋਂ ਇਕ ਅਰਬ ਡਾਲਰ ਜੁਟਾਉਣ ਦੀ ਯੋਜਨਾ
NEXT STORY