ਨਵੀਂ ਦਿੱਲੀ- ਦੇਸ਼ 'ਚ ਕਮਾਈ ਦੇ ਲਿਹਾਜ਼ ਨਾਲ ਮਸ਼ਹੂਰ ਹਸਤੀਆਂ 'ਚ ਬਾਲੀਵੁਡ ਅਭਿਨੇਤਾ ਸ਼ਾਹਰੁਖ ਖਾਨ ਫਿਰ ਤੋਂ ਪਹਿਲੇ ਸਥਾਨ 'ਤੇ ਆ ਗਏ ਹਨ। ਉਨ੍ਹਾਂ ਦੀ ਇਸ ਸਾਲ 257.5 ਕਰੋੜ ਦੀ ਕਮਾਈ ਹੋਣ ਦੀ ਅਨੁਮਾਨ ਹੈ ਅਤੇ ਉਨ੍ਹਾਂ ਇਸ ਮਾਮਲੇ 'ਚ ਸਲਮਾਨ ਖਾਨ ਨੂੰ ਪਿੱਛੇ ਛੱਡ ਦਿੱਤਾ ਹੈ। ਫੋਰਬਸ ਦੀ ਤਾਜ਼ਾ ਸੂਚੀ 'ਚ ਇਹ ਕਿਹਾ ਗਿਆ ਹੈ। ਫੋਰਬਸ ਨੇ ਆਪਣੀ ਸਾਲਾਨਾ 'ਇੰਡੀਆ ਸੈਲੀਬ੍ਰਿਟੀ ਲਿਸਟ, 2015 'ਚ ਕਿਹਾ ਹੈ ਕਿ ਅਭਿਨੇਤਾ ਸ਼ਾਹਰੁਖ ਖਾਨ ਆਪਣੇ ਦੋਸਤ ਸਲਮਾਨ ਖਾਨ ਤੋਂ ਪਿਛਲੇ ਸਾਲ ਪਿੱਛੇ ਹੋ ਗਏ ਸਨ ਅਤੇ ਤੀਜੇ ਸਥਾਨ 'ਤੇ ਆ ਗਏ ਸਨ।
ਇਹ ਸੂਚੀ ਅਜਿਹੇ ਸਮੇਂ ਆ ਰਹੀ ਹੈ ਜਦੋਂ ਸਲਮਾਨ ਨੂੰ ਬੰਬਈ ਹਾਈ ਕੋਰਟ ਨੇ ਲਗਭਗ 13 ਸਾਲ ਪੁਰਾਣੇ ਹਿੱਟ ਅਤੇ ਰਨ ਮਾਮਲੇ 'ਚ ਬਰੀ ਕਰ ਦਿੱਤਾ। ਤਾਜਾ ਸੂਚੀ ਦੇ ਮੁਤਾਬਕ ਸਲਮਾਨ ਦੀ ਕਮਾਈ 202.75 ਕਰੋੜ ਰੁਪਏ ਹੈ ਜੋ ਸ਼ਾਹਰੁਖ ਦੀ ਆਮਦਨ ਤੋਂ 50 ਕਰੋੜ ਰੁਪਏ ਘੱਟ ਹੈ। ਅਮਿਤਾਭ ਬੱਚਨ ਤੀਜੇ ਸਥਾਨ 'ਤੇ ਹਨ ਜਦੋਂਕਿ ਪਿਛਲੇ ਸਾਲ ਉਹ ਦੂਜੇ ਸਥਾਨ 'ਤੇ ਸਨ। ਫੋਰਬਸ ਦੇ ਮੁਤਾਬਕ ਚੋਟੀ ਦੀਆਂ 100 ਮਸ਼ਹੂਰ ਹਸਤੀਆਂ ਦੀ ਕੁਲ ਸੰਪਤੀ 2,819 ਕਰੋੜ ਰੁਪਏ ਹੈ ਜਦੋਂਕਿ ਸਿਨੇਮਾ ਅਤੇ ਕ੍ਰਿਕਟ ਦਾ ਚੋਟੀ ਦੇ 10 'ਤੇ ਦਬਦਬਾ ਹੈ। ਸੂਚੀ 'ਚ ਮਹਿੰਦਰ ਸਿੰਘ ਧੋਨੀ ਚੌਥੇ ਸਥਾਨ 'ਤੇ ਹਨ। ਇਸ ਤੋ ਬਾਅਦ ਕ੍ਰਮਵਾਰ ਆਮਿਰ ਖਾਨ, ਅਕਸ਼ੈ ਕੁਮਾਰ, ਵਿਰਾਟ ਕੋਹਲੀ, ਸਚਿਨ ਤੇਂਦੁਲਕਰ, ਦੀਪਿਕਾ ਪਾਦੁਕੋਣ ਅਤੇ ਰਿਤਿਕ ਰੋਸ਼ਨ ਦਾ ਸਥਾਨ ਹੈ। ਮੈਗਜ਼ੀਨ ਦੇ ਮੁਤਾਬਕ ਕਮਾਈ ਦੇ ਅਨੁਮਾਨਾਂ ਤੋਂ ਇਲਾਵਾ 100 ਮਸ਼ਹੂਰ ਹਸਤੀਆਂ ਦੀ ਸੂਚੀ 'ਚ ਲੋਕਪ੍ਰਿਯਤਾ 'ਤੇ ਵੀ ਗੌਰ ਕੀਤਾ ਗਿਆ ਹੈ। ਜੇਕਰ ਸਿਰਫ ਕਮਾਈ ਨੂੰ ਦੇਖਿਆ ਜਾਵੇ ਤਾਂ ਸ਼ਾਹਰੁਖ ਖਾਨ ਸੂਚੀ 'ਚ ਪਹਿਲੇ ਸਥਾਨ 'ਤੇ ਹੈ ਜਦੋਂਕਿ ਸਲਮਾਨ ਦੂਜੇ ਸਥਾਨ 'ਤੇ ਹੈ।
ਰੁਪਿਆ ਸਵਾ ਦੋ ਸਾਲ ਦੇ ਹੇਠਲੇ ਪੱਧਰ 'ਤੇ
NEXT STORY