ਮੁੰਬਈ (ਬੀ. ਐੱਨ.) – ਸੋਲਰ ਪੰਪ ਨਿਰਮਾਤਾ ਕੰਪਨੀ ਸ਼ਕਤੀ ਪੰਪਸ ਨੇ ਆਪਣੇ ਨਿਵੇਸ਼ਕਾਂ ਨੂੰ ਵੱਡਾ ਤੋਹਫਾ ਦਿੰਦੇ ਹੋਏ ਹਰੇਕ ਸ਼ੇਅਰ ’ਤੇ 5 ਬੋਨਸ ਸ਼ੇਅਰ ਜਾਰੀ ਕਰਨ ਦਾ ਐਲਾਨ ਕੀਤਾ ਹੈ। ਕੰਪਨੀ ਨੇ ਸ਼ੇਅਰ ਬਾਜ਼ਾਰ ਨੂੰ ਸੂਚਿਤ ਕੀਤਾ ਹੈ ਕਿ 7 ਅਕਤੂਬਰ ਨੂੰ ਹੋਣ ਵਾਲੀ ਬੋਰਡ ਮੀਟਿੰਗ ’ਚ ਇਸ ਪ੍ਰਸਤਾਵ ਨੂੰ ਸਿਫਾਰਿਸ਼ ਲਈ ਰੱਖਿਆ ਜਾਵੇਗਾ।
ਸ਼ਕਤੀ ਪੰਪਸ ਇੰਡੀਆ ਲਿਮਟਿਡ ਦੇ ਚੇਅਰਮੈਨ ਦਿਨੇਸ਼ ਪਾਟੀਦਾਰ ਨੇ ਕਿਹਾ,‘ਇਹ ਸਮਾਂ ਸਾਡੇ ਸਾਰਿਆਂ ਲਈ ਬੇਹੱਦ ਖਾਸ ਹੈ। ਸ਼ਕਤੀ ਪੰਪਸ ਦੇ ਇਤਿਹਾਸ ’ਚ ਇਹ ਇਕ ਮਹੱਤਵਪੂਰਨ ਅਧਿਆਏ ਜੁੜ ਗਿਆ ਹੈ। ਅੱਜ ਸਾਡੇ ਸਾਰਿਆਂ ਲਈ ਇਹ ਮਾਣ ਦਾ ਸਮਾਂ ਹੈ ਕਿ ਅਸੀਂ ਆਪਣੇ ਸ਼ੇਅਰਧਾਰਕਾਂ ਨੂੰ 5:1 ਦੇ ਅਨੁਪਾਤ ’ਚ ਬੋਨਸ ਸ਼ੇਅਰ ਦੇਣ ਦਾ ਫੈਸਲਾ ਕੀਤਾ ਹੈ। ਇਹ ਫੈਸਲਾ ਸਾਡੇ ਸ਼ੇਅਰਧਾਰਕਾਂ ਪ੍ਰਤੀ ਸਾਡੇ ਸਮਰਪਨ ਨੂੰ ਦਰਸਾਉਂਦਾ ਹੈ ਅਤੇ ਕੰਪਨੀ ਦੇ ਬਿਹਤਰ ਭਵਿੱਖ ਲਈ ਇਕ ਮਜ਼ਬੂਤ ਆਧਾਰ ਮੁਹੱਈਆ ਕਰਦਾ ਹੈ।’
ਉਨ੍ਹਾਂ ਅੱਗੇ ਕਿਹਾ,‘ਪਿਛਲੇ ਕੁਝ ਸਾਲਾਂ ’ਚ ਸ਼ਕਤੀ ਪੰਪਸ ਨੇ ਜਿਸ ਤਰ੍ਹਾਂ ਨਾਲ ਜ਼ਿਕਰਯੋਗ ਪ੍ਰਾਪਤੀ ਕੀਤੀ ਹੈ, ਉਹ ਤੁਹਾਡੇ ਸਾਹਮਣੇ ਹੈ। ਭਾਰਤ ਦੇ ਨਾਲ-ਨਾਲ ਅਸੀਂ ਵਿਸ਼ਵ ਪੱਧਰ ’ਤੇ ਐਨਰਜੀ ਐਫੀਸ਼ੀਅੈਂਟ ਪੰਪਸ ਅਤੇ ਮੋਟਰਜ਼ ਦੇ ਇਕ ਮੁੱਖ ਨਿਰਮਾਤਾ ਤੇ ਬਰਾਮਦਕਾਰ ਬਣ ਚੁੱਕੇ ਹਾਂ। ਇਸ ਪ੍ਰਾਪਤੀ ’ਚ ਸਾਡੇ ਸ਼ੇਅਰਧਾਰਕਾਂ ਦਾ ਅਟੁੱਟ ਵਿਸ਼ਵਾਸ ਵੀ ਬਹੁਤ ਵੱਡੀ ਭੂਮਿਕਾ ਅਦਾ ਕਰਦਾ ਹੈ।’
ਰਘੁਰਾਮ ਰਾਜਨ ਨੀਤੀਗਤ ਵਿਆਜ ਦਰਾਂ ਤੈਅ ਕਰਦੇ ਸਮੇਂ ਖੁਰਾਕ ਮਹਿੰਗਾਈ ਨੂੰ ਬਾਹਰ ਰੱਖਣ ਦੇ ਹੱਕ ’ਚ ਨਹੀਂ
NEXT STORY