ਮੁੰਬਈ— ਭਾਰਤੀ ਰਿਜ਼ਰਵ ਬੈਂਕ (ਆਰ. ਬੀ. ਆਈ.) ਦੇ ਗਵਰਨਰ ਸ਼ਕਤੀਕਾਂਤ ਦਾਸ ਨੇ ਜਨਤਕ ਖੇਤਰ ਦੇ ਬੈਂਕਾਂ ਦੇ ਮੁਖੀਆਂ ਨਾਲ ਮੁਲਾਕਾਤ ਕੀਤੀ। ਉਨ੍ਹਾਂ ਬੈਂਕਾਂ ਨੂੰ ਨੀਤੀਗਤ ਦਰ ’ਚ ਕਟੌਤੀ ਦਾ ਲਾਭ ਤੇਜ਼ੀ ਨਾਲ ਗਾਹਕਾਂ ਤੱਕ ਪਹੁੰਚਾਉਣ ਦੀ ਆਪਣੀ ਚਿੰਤਾ ਦੁਹਰਾਈ। ਦਾਸ ਨੇ ਬੈਂਕਿੰਗ ਖੇਤਰ ’ਚ ਟੀਚਾਗਤ ਸੁਧਾਰਾਂ ਨੂੰ ਸਵੀਕਾਰ ਕਰਦਿਆਂ ਕਿਹਾ ਕਿ ਅਜੇ ਵੀ ਬਹੁਤ ਸਾਰੀਆਂ ਚੁਣੌਤੀਆਂ ਹਨ, ਜਿਨ੍ਹਾਂ ਨੂੰ ਦੂਰ ਕੀਤਾ ਜਾਣਾ ਹੈ। ਇਨ੍ਹਾਂ ’ਚ ਫਸੀਆਂ ਜਾਇਦਾਦਾਂ ਦਾ ਹੱਲ ਅਤੇ ਜ਼ਰੂਰਤਮੰਦ ਖੇਤਰਾਂ ਲਈ ਕਰਜ਼ਾ ਪ੍ਰਵਾਹ ਮੁੱਖ ਹਨ।
ਕੇਂਦਰੀ ਬੈਂਕ ਨੇ ਇਕ ਬਿਆਨ ’ਚ ਕਿਹਾ ਕਿ ਅਰਥਵਿਵਸਥਾ ’ਚ ਸੁਸਤੀ ਅਤੇ ਜ਼ਰੂਰਤਮੰਦ ਖੇਤਰਾਂ ਲਈ ਕਰਜ਼ੇ ਦੀ ਲੋੜ ਦਰਮਿਆਨ ਬੈਠਕ ਦੌਰਾਨ ਕਈ ਮੁੱਦਿਆਂ ’ਤੇ ਚਰਚਾ ਹੋਈ। ਇਨ੍ਹਾਂ ’ਚ ਨੀਤੀਗਤ ਦਰਾਂ ਦੀ ਕਟੌਤੀ ਦਾ ਫਾਇਦਾ ਗਾਹਕਾਂ ਨੂੰ ਮੰਗ ਪੱਧਰ ਨਾਲੋਂ ਘੱਟ ਪੰਹੁਚਾਉਣਾ, ਬੈਂਕ ਕਰਜ਼ਾ ਅਤੇ ਜਮ੍ਹਾ ’ਚ ਵਾਧਾ ਸ਼ਾਮਲ ਹਨ। ਇਸ ਤੋਂ ਇਲਾਵਾ ਖਤਰਾ ਮੁਲਾਂਕਣ ਦੀ ਮਜ਼ਬੂਤ ਵਿਵਸਥਾ ਅਤੇ ਨਿਗਰਾਨੀ ਮਾਪਦੰਡਾਂ ’ਤੇ ਵੀ ਗੱਲਬਾਤ ਹੋਈ।
ਮੋਦੀ ਸਰਕਾਰ ਦੇ ਸੁਪਰ ਰਿੱਚ ਟੈਕਸ ਨੇ ਰਵਾਇਆ ਸ਼ੇਅਰ ਬਾਜ਼ਾਰ
NEXT STORY