ਮੁੰਬਈ (ਭਾਸ਼ਾ) – 19 ਜੁਲਾਈ ਨੂੰ ਭਾਰਤੀ ਸ਼ੇਅਰ ਬਾਜ਼ਾਰ ’ਚ ਭਾਰੀ ਬਿਕਵਾਲੀ ਦੇਖੀ ਗਈ, ਜਿਸ ਕਾਰਨ ਸ਼ੇਅਰ ਬਾਜ਼ਾਰ ’ਚ ਹਾਹਾਕਾਰ ਮਚ ਗਿਆ। ਨਿਫਟੀ 50 ਅਤੇ ਸੈਂਸੈਕਸ ’ਚ ਲਗਭਗ 1 ਫੀਸਦੀ ਦੀ ਗਿਰਾਵਟ ਆਈ। ਅਗਲੇ ਹਫਤੇ ਕੇਂਦਰੀ ਬਜਟ ਤੋਂ ਪਹਿਲਾਂ ਨਿਵੇਸ਼ਕਾਂ ਵਲੋਂ ਵੱਖ-ਵੱਖ ਖੇਤਰਾਂ ’ਚ ਮੁਨਾਫਾ ਵਸੂਲੀ ਕੀਤੇ ਜਾਣ ਕਾਰਨ ਮਿਡਕੈਪ ਅਤੇ ਸਮਾਲਕੈਪ ਸੈਗਮੈਂਟ ’ਚ ਹੋਰ ਵੀ ਜ਼ਿਆਦਾ ਗਿਰਾਵਟ ਦੇਖੀ ਗਈ। ਕਮਜ਼ੋਰ ਸੰਸਾਰਕ ਸੰਕੇਤਾਂ ਨੇ ਵੀ ਘਰੇਲੂ ਬਾਜ਼ਾਰ ’ਚ ਗਿਰਾਵਟ ’ਚ ਯੋਗਦਾਨ ਪਾਇਆ।
ਸੈਂਸੈਕਸ 738.81 ਅੰਕ ਟੁੱਟ ਕੇ 81,000 ਅੰਕਾਂ ਤੋਂ ਹੇਠਾਂ 80,604.65 ’ਤੇ ਬੰਦ ਹੋਇਆ। ਹਾਲਾਂਕਿ ਸ਼ੁਰੂਆਤੀ ਕਾਰੋਬਾਰ ’ਚ ਇਹ 81,587.76 ਦੇ ਆਪਣੇ ਨਵੇਂ ਸਰਵਕਾਲੀ ਉੱਚ ਪੱਧਰ ’ਤੇ ਪਹੁੰਚ ਗਿਆ ਸੀ ਪਰ ਮੁਨਾਫਾ ਵਸੂਲੀ ਦੇ ਦਬਾਅ ’ਚ ਇਹ ਟੁੱਟ ਗਿਆ। ਕਾਰੋਬਾਰ ਦੌਰਾਨ ਇਕ ਸਮੇਂ ਸੈਂਸੈਕਸ 844.36 ਅੰਕ ਡਿੱਗ ਕੇ 80,499.19 ’ਤੇ ਆ ਗਿਆ ਸੀ। ਸੈਂਸੈਕਸ ਨੇ ਵੀਰਵਾਰ ਨੂੰ ਪਹਿਲੀ ਵਾਰ 81,000 ਅੰਕਾਂ ਦਾ ਅੰਕੜਾ ਛੋਹਿਆ ਸੀ।
ਉੱਧਰ ਨੈਸ਼ਨਲ ਸਟਾਕ ਐਕਸਚੇਂਜ (ਐੱਨ. ਐੱਸ. ਈ.) ਦਾ ਸੂਚਕ ਅੰਕ ਨਿਫਟੀ 269.95 ਅੰਕ ਡਿੱਗ ਕੇ 24,530.90 ’ਤੇ ਬੰਦ ਹੋਇਆ। ਇਹ ਸ਼ੁਰੂਆਤੀ ਦੌਰ ’ਚ 24,584.80 ਦੇ ਆਪਣੇ ਨਵੇਂ ਰਿਕਾਰਡ ਸਿਖਰ ’ਤੇ ਪਹੁੰਚ ਗਿਆ ਸੀ ਪਰ ਬਾਅਦ ’ਚ ਇਹ ਕਮਜ਼ੋਰ ਪੈ ਗਿਆ। ਕਾਰੋਬਾਰ ਦੌਰਾਨ ਇਕ ਸਮੇਂ ਇਹ 292.7 ਅੰਕ ਡਿੱਗ ਕੇ 24,508.15 ’ਤੇ ਆ ਗਿਆ ਸੀ। ਬੰਬੇ ਸਟਾਕ ਐਕਸਚੇਂਜ (ਬੀ. ਐੱਸ. ਈ.) ਮਿਡਕੈਪ ਅਤੇ ਸਮਾਲਕੈਪ ਸੂਚਕ ਅੰਕਾਂ ’ਚ 2 ਫੀਸਦੀ ਤੋਂ ਵੱਧ ਦੀ ਗਿਰਾਵਟ ਆਈ।
ਬੀ. ਐੱਸ. ਈ. ’ਚ ਸੂਚੀਬੱਧ ਫਰਮਾਂ ਦਾ ਕੁਲ ਮਾਰਕੀਟ ਕੈਪ ਪਿਛਲੇ ਸੈਸ਼ਨ ਦੇ ਲਗਭਗ 454.3 ਲੱਖ ਕਰੋੜ ਰੁਪਏ ਤੋਂ ਘਟ ਕੇ ਲਗਭਗ 446.3 ਲੱਖ ਕਰੋੜ ਰੁਪਏ ਰਹਿ ਗਿਆ, ਜਿਸ ਨਾਲ ਨਿਵੇਸ਼ਕਾਂ ਨੂੰ ਇਕ ਹੀ ਸੈਸ਼ਨ ’ਚ ਲਗਭਗ 8 ਲੱਖ ਕਰੋੜ ਰੁਪਏ ਦੀ ਸੱਟ ਵੱਜੀ।
ਅਮਰੀਕੀ ਰਾਸ਼ਟਰਪਤੀ ਅਹੁਦੇ ਦੀ ਦੌੜ ਦੇ ਨਤੀਜਿਆਂ ਨੂੰ ਲੈ ਕੇ ਵਧਦੀ ਗੈਰ-ਯਕੀਨੀ ਵਿਚਾਲੇ ਸ਼ੁੱਕਰਵਾਰ ਨੂੰ ਪੂਰੀ ਦੁਨੀਆ ਦੇ ਬਾਜ਼ਾਰਾਂ ’ਚ ਨਿਰਾਸ਼ਾ ਦੇਖੀ ਗਈ। ਇਸ ਤੋਂ ਇਲਾਵਾ ਦਿਨ ’ਚ ਮਾਈਕ੍ਰੋਸਾਫਟ ਕਲਾਊਡ ਆਊਟੇਜ ਤੋਂ ਬਾਅਦ ਲੰਡਨ ਸਟਾਕ ਐਕਸਚੇਂਜ ਤੋਂ ਲੈ ਕੇ ਭਾਰਤੀ ਏਅਰਲਾਈਨਜ਼ ਤੱਕ ਵਿਆਪਕ ਅਸਰ ਦੇਖਣ ਨੂੰ ਮਿਲਿਆ ਹੈ। ਲੰਡਨ ’ਚ ਸਟਾਕ ਮਾਰਕੀਟ ਨੇ ਕਾਰੋਬਾਰ ਬੰਦ ਕਰ ਦਿੱਤਾ।
ਬਜਟ ਨੂੰ ਲੈ ਕੇ ਨਿਵੇਸ਼ਕਾਂ ਨੇ ਕੱਢੇ ਪੈਸੇ
ਘਰੇਲੂ ਪੱਧਰ ’ਤੇ ਕਮਜ਼ੋਰ ਸੰਸਾਰਕ ਸੰਕੇਤਾਂ ਤੋਂ ਇਲਾਵਾ ਮੰਗਲਵਾਰ ਨੂੰ ਪੇਸ਼ ਕੀਤੇ ਜਾਣ ਵਾਲੇ ਕੇਂਦਰੀ ਬਜਟ ਤੋਂ ਪਹਿਲਾਂ ਦੀ ਸਾਵਧਾਨੀ ਨੇ ਵੀ ਨਿਵੇਸ਼ਕਾਂ ਨੂੰ ਜ਼ੋਖਮ ਭਰੇ ਸ਼ੇਅਰਾਂ ਤੋਂ ਦੂਰ ਰੱਖਿਆ। ਉਮੀਦ ਹੈ ਕਿ ਸਰਕਾਰ ਵਿਕਾਸ ਨੂੰ ਉਤਸ਼ਾਹਿਤ ਕਰਨ ਵਾਲਾ ਬਜਟ ਪੇਸ਼ ਕਰੇਗੀ, ਜਿਸ ’ਚ ਟਰੈਜਰੀ ਕੰਸੋਲੀਡੇਸ਼ਨ ਅਤੇ ਆਰਥਿਕ ਵਿਕਾਸ ’ਤੇ ਧਿਆਨ ਦਿੱਤਾ ਜਾਵੇਗਾ। ਫਿਰ ਵੀ ਮਾਹਿਰਾਂ ਨੂੰ ਬਜਟ ਦੇ ਕੁਝ ਲੋਕ-ਲੁਭਾਵਨ ਹੋਣ ਦੇ ਸੰਕੇਤ ਮਿਲ ਸਕਦੇ ਹਨ।
Meta ਨੂੰ ਲੱਗਾ 220 ਮਿਲੀਅਨ ਡਾਲਰ ਦਾ ਜੁਰਮਾਨਾ, ਲੱਗੇ ਇਹ ਦੋਸ਼
NEXT STORY