ਮੁੰਬਈ - ਗਲੋਬਲ ਬਾਜ਼ਾਰਾਂ ਦੇ ਮਿਲੇ-ਜੁਲੇ ਰੁਖ ਤੋਂ ਬਾਅਦ ਮੰਗਲਵਾਰ ਨੂੰ ਭਾਰਤੀ ਬਾਜ਼ਾਰਾਂ 'ਚ ਵੀ ਕਮਜ਼ੋਰੀ ਦੇਖਣ ਨੂੰ ਮਿਲੀ। ਹਫਤੇ ਦੇ ਦੂਜੇ ਕਾਰੋਬਾਰੀ ਦਿਨ ਮੰਗਲਵਾਰ ਨੂੰ ਸ਼ੇਅਰ ਬਾਜ਼ਾਰ ਗਿਰਾਵਟ ਨਾਲ ਕਾਰੋਬਾਰ ਕਰ ਰਹੇ ਹਨ। ਸੈਂਸੈਕਸ 180.14 ਅੰਕ ਭਾਵ 0.33% ਡਿੱਗ ਕੇ 54341.01 'ਤੇ ਅਤੇ ਨਿਫਟੀ 51.60 ਅੰਕ ਜਾਂ 0.32% ਡਿੱਗ ਕੇ 16226.90 'ਤੇ ਕਾਰੋਬਾਰ ਕਰ ਰਹੇ ਹਨ।
ਟਾਪ ਗੇਨਰਜ਼
ਓਐਨਜੀਸੀ, ਭਾਰਤੀ ਏਅਰਟੈੱਲ, ਸਨ ਫਾਰਮਾ, ਟਾਟਾ ਸਟੀਲ,ਐਮਐਂਡਐਮ
ਟਾਪ ਲੂਜ਼ਰਜ਼
ਐਚਸੀਐਲ ਟੈਕਨਾਲੋਜੀ, ਏਸ਼ੀਅਨ ਪੇਂਟਸ, ਟਾਟਾ ਕੰਜ਼ਿਊਮਰ ਪ੍ਰੋਡਕਟਸ, ਟੀਸੀਐਸ, ਬਜਾਜ ਫਾਈਨਾਂਸ
ਦੂਜੇ ਪਾਸੇ ਸੋਮਵਾਰ ਨੂੰ ਚੰਗੀ ਸ਼ੁਰੂਆਤ ਦੇ ਬਾਵਜੂਦ ਅਮਰੀਕੀ ਬਾਜ਼ਾਰ ਗਿਰਾਵਟ ਨਾਲ ਬੰਦ ਹੋਏ। ਡਾਓ ਜੋਂਸ 600 ਅੰਕ ਟੁੱਟ ਕੇ ਦਿਨ ਦੇ ਹੇਠਲੇ ਪੱਧਰ 'ਤੇ ਬੰਦ ਹੋਇਆ। ਅਮਰੀਕੀ ਰਾਸ਼ਟਰਪਤੀ ਜੋ ਬਿਡੇਨ ਦੇ ਸਾਊਦੀ ਅਰਬ ਦੌਰੇ ਤੋਂ ਬਾਅਦ ਕੱਚੇ ਤੇਲ ਦੀਆਂ ਕੀਮਤਾਂ 'ਚ ਵਾਧਾ ਹੋਇਆ ਹੈ। ਬ੍ਰੈਂਟ ਕਰੂਡ 106 ਡਾਲਰ ਪ੍ਰਤੀ ਬੈਰਲ ਤੋਂ ਉੱਪਰ ਪਹੁੰਚ ਗਿਆ ਹੈ। ਦੂਜੇ ਪਾਸੇ ਐਫਆਈਆਈਜ਼ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਇੰਡੈਕਸ ਫਿਊਚਰਜ਼ ਵਿੱਚ 1395 ਕਰੋੜ ਰੁਪਏ ਦੀ ਖਰੀਦਦਾਰੀ ਕੀਤੀ ਹੈ। ਜਦੋਂ ਕਿ ਡੀਆਈਆਈਜ਼ ਨੇ ਸੋਮਵਾਰ ਨੂੰ 844 ਕਰੋੜ ਰੁਪਏ ਦੀ ਨਕਦੀ ਖਰੀਦੀ ਸੀ।
ਭਾਰਤੀ ਰੁਪਿਆ ਪਹਿਲੀ ਵਾਰ 80 ਦੇ ਪਾਰ
19 ਜੁਲਾਈ ਦੇ ਕਾਰੋਬਾਰੀ ਸੈਸ਼ਨ 'ਚ ਭਾਰਤੀ ਰੁਪਿਆ ਪਹਿਲੀ ਵਾਰ 80 ਦੇ ਪੱਧਰ ਨੂੰ ਪਾਰ ਕਰ ਗਿਆ ਹੈ। ਇਹ ਰੁਪਏ ਦਾ ਰਿਕਾਰਡ ਨੀਵਾਂ ਪੱਧਰ ਹੈ। ਮੰਗਲਵਾਰ ਨੂੰ ਡਾਲਰ ਦੇ ਮੁਕਾਬਲੇ ਰੁਪਿਆ ਪਹਿਲੀ ਵਾਰ 80 ਰੁਪਏ ਦੇ ਉੱਪਰ ਖੁੱਲ੍ਹਿਆ ਹੈ। ਮੰਗਲਵਾਰ ਨੂੰ ਡਾਲਰ ਦੇ ਮੁਕਾਬਲੇ ਰੁਪਿਆ ਚਾਰ ਪੈਸੇ ਦੀ ਕਮਜ਼ੋਰੀ ਨਾਲ ਖੁੱਲ੍ਹਿਆ। ਡਾਲਰ ਦੇ ਮੁਕਾਬਲੇ ਭਾਰਤੀ ਰੁਪਿਆ 79.97 ਦੇ ਮੁਕਾਬਲੇ 80.01 ਪ੍ਰਤੀ ਡਾਲਰ 'ਤੇ ਖੁੱਲ੍ਹਿਆ ਹੈ।
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
ਬਿਟਕੁਆਇਨ ’ਚ ਆਈ ਤੇਜ਼ੀ, ਕ੍ਰਿਪਟੋ ਬਾਜ਼ਾਰ ਨੇ 1 ਟ੍ਰਿਲੀਅਨ ਡਾਲਰ ਦਾ ਅੰਕੜਾ ਕੀਤਾ ਪਾਰ
NEXT STORY