ਬਿਜਨਸ ਡੈਸਕ: ਅੱਜ ਯਾਨੀ 16 ਮਈ ਨੂੰ ਸ਼ੇਅਰ ਬਾਜ਼ਾਰ 'ਚ ਗਿਰਾਵਟ ਦੇਖਣ ਨੂੰ ਮਿਲੀ। ਸੈਂਸੈਕਸ 200 ਅੰਕਾਂ ਦੇ ਨੁਕਸਾਨ ਨਾਲ 82,330 'ਤੇ ਬੰਦ ਹੋਇਆ। ਨਿਫਟੀ 'ਚ ਵੀ 42 ਅੰਕਾਂ ਦੀ ਗਿਰਾਵਟ ਦੇਖਣ ਨੂੰ ਮਿਲੀ ਅਤੇ ਇਹ 25,019 'ਤੇ ਬੰਦ ਹੋਇਆ।
ਇਹ ਵੀ ਪੜ੍ਹੋ...ਸ਼ੇਅਰ ਬਾਜ਼ਾਰ 'ਚ ਗਿਰਾਵਟ, ਸੈਂਸੈਕਸ ਤੇ ਨਿਫਟੀ ਦੋਵੇਂ ਮੂਧੇ ਮੂੰਹ ਡਿੱਗੇ
ਏਸ਼ੀਆਈ ਬਾਜ਼ਾਰਾਂ ਲਈ ਮਿਲਿਆ-ਜੁਲਿਆ ਕਾਰੋਬਾਰ
ਏਸ਼ੀਆਈ ਬਾਜ਼ਾਰਾਂ 'ਚ ਜਾਪਾਨ ਦਾ ਨਿੱਕੇਈ 96 ਅੰਕ (0.25%) ਡਿੱਗ ਕੇ 37,659 'ਤੇ ਕਾਰੋਬਾਰ ਕਰ ਰਿਹਾ ਹੈ। ਕੋਰੀਆ ਦਾ ਕੋਸਪੀ 5 ਅੰਕ ਵਧ ਕੇ 2,621 'ਤੇ ਕਾਰੋਬਾਰ ਕਰ ਰਿਹਾ ਹੈ।
ਹਾਂਗ ਕਾਂਗ ਦਾ ਹੈਂਗ ਸੇਂਗ ਇੰਡੈਕਸ 164 ਅੰਕ (0.70%) ਡਿੱਗ ਕੇ 23,288 'ਤੇ ਬੰਦ ਹੋਇਆ। ਚੀਨ ਦਾ ਸ਼ੰਘਾਈ ਕੰਪੋਜ਼ਿਟ 17.50 ਅੰਕ (0.52%) ਡਿੱਗ ਕੇ 3,363 'ਤੇ ਬੰਦ ਹੋਇਆ।
15 ਮਈ ਨੂੰ ਅਮਰੀਕਾ ਦਾ ਡਾਓ ਜੋਨਸ 271 ਅੰਕ (0.65%) ਦੇ ਵਾਧੇ ਨਾਲ 42,322 'ਤੇ ਬੰਦ ਹੋਇਆ। ਨੈਸਡੈਕ ਕੰਪੋਜ਼ਿਟ 34 ਅੰਕ ਡਿੱਗ ਕੇ 19.11 'ਤੇ ਆ ਗਿਆ।
ਇਹ ਵੀ ਪੜ੍ਹੋ..ਮੁੜ ਮਹਿੰਗਾ ਹੋਇਆ Gold, ਹੁਣ ਇੰਨੇ ਹਜ਼ਾਰ 'ਚ ਮਿਲੇਗਾ 10 ਗ੍ਰਾਮ ਸੋਨਾ
ਕੱਲ੍ਹ ਬਾਜ਼ਾਰ 'ਚ ਰਹੀ ਸੀ ਤੇਜ਼ੀ
ਇਸ ਤੋਂ ਪਹਿਲਾਂ ਕੱਲ੍ਹ 15 ਮਈ ਨੂੰ ਸੈਂਸੈਕਸ 1200 ਅੰਕ (1.48%) ਦੇ ਵਾਧੇ ਨਾਲ 82,531 'ਤੇ ਬੰਦ ਹੋਇਆ ਸੀ। ਨਿਫਟੀ ਵੀ 395 ਅੰਕ (1.6%) ਵਧ ਕੇ 25,062 'ਤੇ ਬੰਦ ਹੋਇਆ। ਨਿਫਟੀ ਨੇ ਅੱਜ 17 ਅਕਤੂਬਰ ਤੋਂ ਬਾਅਦ ਪਹਿਲੀ ਵਾਰ 25,000 ਦੇ ਪੱਧਰ ਨੂੰ ਪਾਰ ਕੀਤਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪੰਜਾਬ 'ਚ ਕਣਕ ਦੀ ਪੈਦਾਵਾਰ ਨੇ ਤੋੜਿਆ ਰਿਕਾਰਡ, ਖਰੀਦ ਟੀਚੇ ਤੋਂ ਅੱਗੇ ਨਿਕਲੀ ਸਰਕਾਰੀ ਖਰੀਦ
NEXT STORY