ਮੁੰਬਈ (ਭਾਸ਼ਾ) - ਪ੍ਰਮੁੱਖ ਸ਼ੇਅਰ ਸੂਚਕਾਂਕ ਸੈਂਸੈਕਸ ਅਤੇ ਨਿਫਟੀ ਵਿੱਚ ਮੰਗਲਵਾਰ ਸਵੇਰੇ ਇੱਕ ਤੰਗ ਸੀਮਾ ਵਿੱਚ ਕਾਰੋਬਾਰ ਹੋਇਆ। ਨਿਵੇਸ਼ਕਾਂ ਨੂੰ ਅਮਰੀਕੀ ਫੈਡਰਲ ਰਿਜ਼ਰਵ ਦੇ ਵਿਆਜ ਦਰ ਦੇ ਫ਼ੈਸਲੇ ਅਤੇ ਕੰਪਨੀਆਂ ਦੇ ਤਿਮਾਹੀ ਨਤੀਜਿਆਂ ਦੀ ਉਡੀਕ ਕਰ ਰਹੇ ਹਨ। ਵਿਦੇਸ਼ੀ ਫੰਡਾਂ ਦੀ ਨਿਕਾਸੀ ਅਤੇ ਕੱਚੇ ਤੇਲ ਦੀਆਂ ਵਧਦੀਆਂ ਕੀਮਤਾਂ ਨੇ ਵੀ ਨਿਵੇਸ਼ਕਾਂ ਦੀ ਭਾਵਨਾ ਨੂੰ ਪ੍ਰਭਾਵਿਤ ਕੀਤਾ ਹੈ। ਇਸ ਦੌਰਾਨ ਬੀ.ਐੱਸ.ਈ. ਦਾ 30 ਸ਼ੇਅਰਾਂ ਵਾਲਾ ਸੈਂਸੈਕਸ 13.76 ਅੰਕ ਜਾਂ 0.02 ਫ਼ੀਸਦੀ ਵਧ ਕੇ 66,398.54 'ਤੇ ਬੰਦ ਹੋਇਆ। ਵਿਆਪਕ NSE ਨਿਫਟੀ 4.40 ਅੰਕ ਜਾਂ 0.02 ਫ਼ੀਸਦੀ ਵਧ ਕੇ 19,676.75 'ਤੇ ਪਹੁੰਚ ਗਿਆ।
ਇਸ ਹਫ਼ਤੇ ਟਾਟਾ ਮੋਟਰਸ, ਬਜਾਜ ਆਟੋ, ਐਕਸਿਸ ਬੈਂਕ, ਸਿਪਲਾ, ਡਾ. ਰੈੱਡੀਜ਼, ਬਜਾਜ ਫਾਈਨਾਂਸ, ਟੇਕ ਮਹਿੰਦਰਾ ਸਮੇਤ ਕਈ ਵੱਡੀਆਂ ਕੰਪਨੀਆਂ ਦੇ ਤਿਮਾਹੀ ਨਤੀਜਿਆਂ 'ਤੇ ਬਾਜ਼ਾਰ ਦੀ ਨਜ਼ਰ ਰਹੇਗੀ। ਸੈਂਸੈਕਸ ਦੇ ਸ਼ੇਅਰਾਂ ਵਿੱਚ ਅਲਟ੍ਰਾਟੈੱਕ ਸੀਮੈਂਟ, ਟਾਟਾ ਮੋਟਰਜ਼, ਜੇਐਸਡਬਲਯੂ ਸਟੀਲ ਅਤੇ ਐੱਮਐਂਡਐੱਮ ਵਿੱਚ ਵਾਧਾ ਹੋਇਆ। ਦੂਜੇ ਪਾਸੇ ਆਈਟੀਸੀ, ਟੈਕ ਮਹਿੰਦਰਾ, ਏਸ਼ੀਅਨ ਪੇਂਟਸ ਅਤੇ ਇੰਫੋਸਿਸ ਘਾਟੇ ਨਾਲ ਕਾਰੋਬਾਰ ਕਰ ਰਹੇ ਹਨ। ਸੋਮਵਾਰ ਨੂੰ BSE ਸੈਂਸੈਕਸ 299.48 ਅੰਕ ਜਾਂ 0.45 ਫ਼ੀਸਦੀ ਡਿੱਗ ਕੇ 66,384.78 'ਤੇ ਬੰਦ ਹੋਇਆ, ਜਦੋਂ ਕਿ NSE ਨਿਫਟੀ 72.65 ਅੰਕ ਜਾਂ 0.37 ਫ਼ੀਸਦੀ ਡਿੱਗ ਕੇ 19,672.35 'ਤੇ ਬੰਦ ਹੋਇਆ। ਇਸ ਦੌਰਾਨ ਗਲੋਬਲ ਆਇਲ ਬੈਂਚਮਾਰਕ ਬ੍ਰੈਂਟ ਕਰੂਡ 0.13 ਫ਼ੀਸਦੀ ਵਧ ਕੇ 82.85 ਡਾਲਰ ਪ੍ਰਤੀ ਬੈਰਲ 'ਤੇ ਰਿਹਾ।
ਗਲੋਬਲ ਆਰਥਿਕ ਵਿਕਾਸ ਲਈ ਇਕ ਕਰਿਸ਼ਮਈ ਅਗਵਾਈ ਮੁਹੱਈਆ ਕਰ ਰਿਹਾ ਭਾਰਤ : ਕੁਮਾਰ ਮੰਗਲਮ ਬਿਰਲਾ
NEXT STORY