ਨਵੀਂ ਦਿੱਲੀ (ਅਨਸ) - ਭਾਰਤ ਦਾ ਵਿਦੇਸ਼ੀ ਕਰੰਸੀ ਭੰਡਾਰ 700 ਅਰਬ ਡਾਲਰ ਨੂੰ ਪਾਰ ਕਰ ਗਿਆ ਹੈ, ਉਥੇ ਹੀ ਫਾਰੇਨ ਐਕਸਚੇਂਜ ਰਿਜ਼ਰਵ ’ਚ ਸੋਨੇ ਦੀ ਹਿੱਸੇਦਾਰੀ ’ਚ ਵੀ ਵੱਡਾ ਵਾਧਾ ਹੋਇਆ ਹੈ। ਸੋਨੇ ਦੀ ਹਿੱਸੇਦਾਰੀ 2018 ਤੋਂ ਹੁਣ ਤੱਕ 209 ਫੀਸਦੀ ਤੋਂ ਜ਼ਿਆਦਾ ਵਧ ਗਈ ਹੈ।
ਭਾਰਤੀ ਰਿਜ਼ਰਵ ਬੈਂਕ (ਆਰ. ਬੀ. ਆਈ.) ਦੇ ਅੰਕੜਿਆਂ ਅਨੁਸਾਰ ਭਾਰਤ ਦਾ ਸੋਨਾ ਭੰਡਾਰ 4 ਅਕਤੂਬਰ ਤੱਕ 65.76 ਬਿਲੀਅਨ ਡਾਲਰ ਹੈ, ਜਦੋਂਕਿ 7 ਦਸੰਬਰ 2018 ਨੂੰ ਇਹ 21.15 ਬਿਲੀਅਨ ਡਾਲਰ ਸੀ। ਸ਼ਕਤੀਕਾਂਤ ਦਾਸ ਨੇ ਦਸੰਬਰ 2018 ’ਚ ਆਰ. ਬੀ. ਆਈ. ਗਵਰਨਰ ਦਾ ਅਹੁਦਾ ਸੰਭਾਲਿਆ ਸੀ।
ਉਨ੍ਹਾਂ ਦੇ ਕਾਰਜਕਾਲ ’ਚ ਵਿਦੇਸ਼ੀ ਕਰੰਸੀ ’ਚ ਵੀ 78 ਫੀਸਦੀ ਦਾ ਵਾਧਾ ਦਰਜ ਹੋਇਆ ਹੈ। ਭਾਰਤ ਦਾ ਕੁਲ ਵਿਦੇਸ਼ੀ ਕਰੰਸੀ ਭੰਡਾਰ 7 ਦਸੰਬਰ, 2018 ਨੂੰ 393.735 ਬਿਲੀਅਨ ਡਾਲਰ ਦੀ ਤੁਲਣਾ ’ਚ ਇਸ ਸਾਲ 4 ਅਕਤੂਬਰ ਨੂੰ 701.176 ਬਿਲੀਅਨ ਡਾਲਰ ਹੋ ਗਿਆ ਹੈ।
ਕੇਂਦਰੀ ਬੈਂਕ ਦੀ ‘ਵਿਦੇਸ਼ੀ ਕਰੰਸੀ ਭੰਡਾਰ ਪ੍ਰਬੰਧਨ ’ਤੇ ਅੱਧੀ ਸਾਲਾਨਾ ਰਿਪੋਰਟ’ ਅਨੁਸਾਰ ਵਿੱਤੀ ਸਾਲ 2024 ’ਚ ਰਿਜ਼ਰਵ ਬੈਂਕ ਦੀ ਸੋਨੇ ਦੀ ਹੋਲਡਿੰਗ 27.46 ਮੀਟ੍ਰਿਕ ਟਨ ਵਧ ਕੇ 822.10 ਮੀਟ੍ਰਿਕ ਟਨ ਹੋ ਗਈ। ਆਰ. ਬੀ. ਆਈ. ਨੇ ਇਸ ਸਾਲ ਬ੍ਰਿਟੇਨ ਤੋਂ 100 ਟਨ ਤੋਂ ਜ਼ਿਆਦਾ ਸੋਨਾ ਵੀ ਦੇਸ਼ ’ਚ ਮੰਗਵਾਇਆ ਹੈ।
ਮੁੱਲ ਦੇ ਸੰਦਰਭ ’ਚ ਵੇਖੀਏ ਤਾਂ ਟੋਟਲ ਫਾਰੇਨ ਐਕਸਚੇਂਜ ’ਚ ਸੋਨੇ ਦੀ ਹਿੱਸੇਦਾਰੀ ਮਾਰਚ 2023 ਦੇ ਆਖਿਰ ਤੱਕ ਲੱਗਭਗ 7.81 ਫੀਸਦੀ ਤੋਂ ਵਧ ਕੇ ਮਾਰਚ 2024 ਦੇ ਆਖਿਰ ਤੱਕ ਲੱਗਭਗ 8.15 ਫੀਸਦੀ ਹੋ ਗਈ। ਕੁਲ ਸੋਨਾ ਭੰਡਾਰ ’ਚੋਂ 408.31 ਮੀਟ੍ਰਿਕ ਟਨ ਘਰੇਲੂ ਪੱਧਰ ’ਤੇ ਰੱਖਿਆ ਗਿਆ, ਜਦੋਂਕਿ 387.26 ਮੀਟ੍ਰਿਕ ਟਨ ਬੈਂਕ ਆਫ ਇੰਗਲੈਂਡ ਅਤੇ ਬੈਂਕ ਫਾਰ ਇੰਟਰਨੈਸ਼ਨਲ ਸੈਟਲਮੈਂਟਸ (ਬੀ. ਆਈ. ਐੱਸ.) ਕੋਲ ਸੁਰੱਖਿਅਤ ਰੱਖਿਆ ਗਿਆ।
ਸਰਕਾਰ ਦੀ ਸਖ਼ਤੀ : ਸਾਲ 2026 ਤੋਂ ਬਾਅਦ NCR 'ਚ ਇਨ੍ਹਾਂ ਵਾਹਨਾਂ 'ਤੇ ਲੱਗ ਜਾਵੇਗੀ ਪਾਬੰਦੀ
NEXT STORY