ਨਵੀਂ ਦਿੱਲੀ—ਏਸ਼ੀਆਈ ਬਾਜ਼ਾਰਾਂ ਤੋਂ ਮਿਲੇ ਮਜ਼ਬੂਤ ਸੰਕੇਤਾਂ ਨਾਲ ਅੱਜ ਸ਼ੇਅਰ ਬਾਜ਼ਾਰ ਦੀ ਸ਼ੁਰੂਆਤ ਵਾਧੇ ਨਾਲ ਹੋਈ। ਕਾਰੋਬਾਰ ਦੀ ਸ਼ੁਰੂਆਤ 'ਚ ਅੱਜ ਸੈਂਸੈਕਸ 78.38 ਅੰਕ ਭਾਵ 0.23 ਫੀਸਦੀ ਵਧ ਕੇ 33,438.28 ਅਤੇ ਨਿਫਟੀ 30.50 ਅੰਕ ਭਾਵ 0.30 ਫੀਸਦੀ ਚੜ੍ਹ ਕੇ 10,329.25 'ਤੇ ਖੁੱਲ੍ਹਿਆ। ਨਿਫਟੀ 10330 ਦੇ ਪਾਰ ਨਿਕਲਣ 'ਚ ਕਾਮਯਾਬ ਹੋਇਆ ਹੈ ਜਦਕਿ ਸੈਂਸੈਕਸ 'ਚ 100 ਅੰਕਾਂ ਤੋਂ ਜ਼ਿਆਦਾ ਦੀ ਤੇਜ਼ੀ ਆਈ ਹੈ। ਫਿਲਹਾਲ ਸੈਂਸੈਕਸ 140 ਅੰਕ ਭਾਵ ਕਰੀਬ 0.5 ਫੀਸਦੀ ਦੀ ਤੇਜ਼ੀ ਨਾਲ 33,500 ਦੇ ਪੱਧਰ 'ਤੇ ਅਤੇ ਨਿਫਟੀ 37 ਅੰਕ ਭਾਵ 0.4 ਫੀਸਦੀ ਵਧ ਕੇ 10,336 ਦੇ ਪੱਧਰ 'ਤੇ ਕਾਰੋਬਾਰ ਕਰ ਰਿਹਾ ਹੈ।
ਮਿਡਕੈਪ ਅਤੇ ਸਮਾਲਕੈਪ ਸ਼ੇਅਰਾਂ 'ਚ ਵਾਧਾ
ਮਿਡਕੈਪ ਅਤੇ ਸਮਾਲਕੈਪ ਸ਼ੇਅਰਾਂ 'ਚ ਵੀ ਖਰੀਦਦਾਰੀ ਨਜ਼ਰ ਆ ਰਹੀ ਹੈ। ਬੀ. ਐੱਸ. ਈ. ਦਾ ਮਿਡਕੈਪ ਇੰਡੈਕਸ 0.4 ਫੀਸਦੀ ਵਧਿਆ ਹੈ ਜਦਕਿ ਨਿਫਟੀ ਦੇ ਮਿਡਕੈਪ 100 ਇੰਡੈਕਸ 'ਚ 0.3 ਫੀਸਦੀ ਦਾ ਵਾਧਾ ਦਰਜ ਕੀਤਾ ਗਿਆ ਹੈ। ਬੀ. ਐੱਸ. ਈ. ਦਾ ਸਮਾਲਕੈਪ ਇੰਡੈਕਸ 0.5 ਫੀਸਦੀ ਤੱਕ ਮਜ਼ਬੂਤ ਹੋਇਆ ਹੈ।
ਬੈਂਕ ਨਿਫਟੀ 'ਚ ਤੇਜ਼ੀ
ਬੈਂਕਿੰਗ, ਆਟੋ, ਆਈ. ਟੀ., ਮੈਟਲ, ਫਾਰਮਾ, ਰਿਐਲਟੀ, ਕੰਜ਼ਿਊਮਰ, ਪਾਵਰ ਅਤੇ ਆਇਲ ਐਂਡ ਗੈਸ ਸ਼ੇਅਰਾਂ 'ਚ ਖਰੀਦਦਾਰੀ ਦਿਸ ਰਹੀ ਹੈ। ਬੈਂਕ ਨਿਫਟੀ 0.3 ਫੀਸਦੀ ਵਧ ਕੇ 25,850 ਦੇ ਕਰੀਬ ਪਹੁੰਚ ਗਿਆ ਹੈ।
ਟਾਪ ਗੇਨਰਸ
ਰਿਲਾਇੰਸ, ਯਸ਼ ਬੈਂਕ, ਸਿਪਲਾ, ਆਈਡੀਆ ਸੈਲਿਊਲਰ, ਟੇਕ ਮਹਿੰਦਰਾ, ਟਾਟਾ ਸਟੀਲ, ਐੱਨ.ਟੀ.ਪੀ.ਸੀ, ਕੋਟਕ ਮਹਿੰਦਰਾ
ਟਾਪ ਲੂਜਰਸ
ਟੀ. ਸੀ. ਐੱਸ, ਲਾਰਸਨ, ਪਾਵਰ ਗ੍ਰਿਡ ਕਾਰਪ, ਓ.ਐੱਨ.ਜੀ.ਸੀ, ਆਈ. ਟੀ. ਸੀ., ਏਸ਼ੀਅਨ ਪੇਂਟਸ।
ਖਾਣ ਵਾਲੇ ਤੇਲ 'ਤੇ ਰਿਫਾਇਨਰੀਜ਼ ਦੀ ਮੌਜ, ਗਾਹਕਾਂ 'ਤੇ ਪਵੇਗਾ ਬੋਝ
NEXT STORY