ਮੁੰਬਈ - ਐਲਆਈਸੀ ਦਾ ਸ਼ੇਅਰ ਇਸ ਦੇ ਜਾਰੀ ਮੁੱਲ ਤੋਂ ਲਗਭਗ 28% ਡਿੱਗ ਗਿਆ ਹੈ। ਅੱਜ ਐਂਕਰ ਨਿਵੇਸ਼ਕਾਂ ਦਾ ਲਾਕ-ਇਨ ਖਤਮ ਹੋਣ ਕਾਰਨ ਸਟਾਕ 'ਚ ਵੱਡੀ ਵਿਕਰੀ ਹੋਈ। ਕੰਪਨੀ ਦਾ ਸਟਾਕ 38.60 (5.44%) ਦੀ ਗਿਰਾਵਟ ਨਾਲ 671.10 ਰੁਪਏ 'ਤੇ ਕਾਰੋਬਾਰ ਕਰ ਰਿਹਾ ਹੈ।
ਸੋਮਵਾਰ ਭਾਵ ਅੱਜ ਕਰੀਬ 11:05 ਵਜੇ LIC ਦਾ ਸਟਾਕ 4.33 ਫੀਸਦੀ ਦੀ ਗਿਰਾਵਟ ਨਾਲ 679 ਰੁਪਏ 'ਤੇ ਕਾਰੋਬਾਰ ਕਰ ਰਿਹਾ ਸੀ। ਇਹ ਇਸ ਸਟਾਕ ਦਾ ਸਭ ਤੋਂ ਹੇਠਲਾ ਪੱਧਰ ਹੈ। ਸਵੇਰੇ ਇਹ 691 ਰੁਪਏ 'ਤੇ ਖੁੱਲ੍ਹਿਆ। ਫਿਰ, ਵੇਚਣ ਦੇ ਦਬਾਅ ਨੇ ਕੀਮਤ ਨੂੰ ਹੋਰ ਹੇਠਾਂ ਧੱਕ ਦਿੱਤਾ. ਸੋਮਵਾਰ ਨੂੰ ਲਗਾਤਾਰ 10ਵੇਂ ਦਿਨ ਐੱਲ.ਆਈ.ਸੀ ਦੇ ਸ਼ੇਅਰ ਵਿਚ ਗਿਰਾਵਟ ਆਈ ਹੈ।
ਇਹ ਵੀ ਪੜ੍ਹੋ : ਨਹੀਂ ਰੁਕ ਰਹੀ LIC 'ਚ ਗਿਰਾਵਟ, ਹਰ ਸ਼ੇਅਰ 'ਤੇ ਨੁਕਸਾਨ, ਪਹੁੰਚਿਆ 240 ਰੁਪਏ ਜਾਣੋ ਹੁਣ ਕੀ ਹੈ ਕੀਮਤ
ਸੋਮਵਾਰ ਨੂੰ ਐੱਲਆਈਸੀ ਦਾ ਮਾਰਕਿਟ ਕੈਪਿਟਲਾਈਜ਼ੇਸ਼ਨ ਡਿੱਗ ਕੇ 4.3 ਲੱਖ ਕਰੋੜ ਰੁਪਏ ਰਹਿ ਗਿਆ। ਇਸ ਦੇ ਨਾਲ ਹੀ ਕੰਪਨੀ ਦੇਸ਼ ਦੀ ਸਭ ਤੋਂ ਜ਼ਿਆਦਾ ਵੈਲਿਊਏਸ਼ਨ ਵਾਲੀਆਂ ਟਾਪ ਕੰਪਨੀਆਂ ਦੀ ਸੂਚੀ ਵਿਚੋਂ ਬਾਹਰ ਹੋ ਗਈ ਹੈ। ਇਹ ਛੇਵੇਂ ਸਥਾਨ ਉੱਤੇ ਪਹੁੰਚ ਗਈ ਹੈ। ਲਿਸਟਿੰਗ ਤੋਂ ਹੁਣ ਤੱਕ ਇਸ ਸ਼ੇਅਰ ਦੇ ਨਿਵੇਸ਼ਕਾਂ ਦੇ 1.7 ਲੱਖ ਕਰੋੜ ਰੁਪਏ ਡੁੱਬ ਗਏ ਹਨ। ਇਹ ਸ਼ੇਅਰ 17 ਮਈ ਨੂੰ ਲਿਸਟ ਹੋਇਆ ਸੀ। ਇਸ ਦਾ ਬਾਜ਼ਾਰ ਪੂੰਜੀਕਰਣ ਉਦੋਂ 6 ਲੱਖ ਕਰੋੜ ਰੁਪਏ ਸੀ। ਇਹ ਦੇਸ਼ ਦੀ ਪੰਜਵੀਂ ਸਭ ਤੋਂ ਵੱਡੀ ਕੰਪਨੀ ਸੀ।
LIC ਦਾ IPO 3 ਮਈ ਨੂੰ ਖੁੱਲ੍ਹਿਆ। ਇਹ 9 ਮਈ ਨੂੰ ਬੰਦ ਹੋਇਆ ਸੀ। ਸਰਕਾਰ ਨੇ ਕੰਪਨੀ ਵਿਚ ਆਪਣੀ 3.5 ਫੀਸਦੀ ਹਿੱਸੇਦਾਰੀ ਵੇਚ ਕੇ 21,000 ਕਰੋੜ ਰੁਪਏ ਕਮਾਏ ਸਨ। ਐਂਕਰ ਨਿਵੇਸ਼ਕਾਂ ਨੇ ਐਲਆਈਸੀ ਦੇ 5.93 ਕਰੋੜ ਸ਼ੇਅਰ ਖਰੀਦੇ ਸਨ। ਕੰਪਨੀ ਨੇ ਨਿਵੇਸ਼ਕਾਂ ਨੂੰ 949 ਰੁਪਏ 'ਤੇ ਸ਼ੇਅਰ ਜਾਰੀ ਕੀਤੇ ਸਨ। ਐਂਕਰ ਨਿਵੇਸ਼ਕਾਂ ਕੋਲ ਵਧੇਰੇ ਘਰੇਲੂ ਫੰਡ ਸਨ। ਹੁਣ ਤੱਕ ਉਹ 25 ਫੀਸਦੀ ਤੋਂ ਵੱਧ ਗੁਆ ਚੁੱਕੇ ਹਨ।
ਇਹ ਵੀ ਪੜ੍ਹੋ : LIC ਦੇ ਸਟਾਕ 'ਚ ਗਿਰਾਵਟ ਤੋਂ ਸਰਕਾਰ ਚਿੰਤਤ, ਜਾਰੀ ਕੀਤਾ ਇਹ ਬਿਆਨ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
UPI ਜ਼ਰੀਏ ਭੁਗਤਾਨ ਦੀ ਮਿਲੀ ਇਜਾਜ਼ਤ, ਲੱਗ ਸਕਦੈ MDR ਚਾਰਜ
NEXT STORY