ਮੁੰਬਈ - ਹਫਤੇ ਦੇ ਦੂਜੇ ਕਾਰੋਬਾਰੀ ਦਿਨ ਮੰਗਲਵਾਰ ਨੂੰ ਸ਼ੇਅਰ ਬਾਜ਼ਾਰ ਫਿਰ ਤੋਂ ਡਿੱਗ ਕੇ ਖੁੱਲ੍ਹਿਆ ਹੈ। ਬੰਬਈ ਸਟਾਕ ਐਕਸਚੇਂਜ ਦਾ ਸੈਂਸੈਕਸ 808 ਅੰਕਾਂ ਦੀ ਗਿਰਾਵਟ ਨਾਲ 56,683 'ਤੇ ਖੁੱਲ੍ਹਿਆ, ਜਦੋਂ ਕਿ ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ ਸੂਚਕਾਂਕ 232 ਅੰਕ ਫਿਸਲ ਕੇ 16,917 'ਤੇ ਕਾਰੋਬਾਰ ਕਰਨਾ ਸ਼ੁਰੂ ਕੀਤਾ। ਫਿਲਹਾਲ ਸੈਂਸੈਕਸ ਹੁਣ 160 ਅੰਕ ਡਿੱਗ ਕੇ 57,330 'ਤੇ ਕਾਰੋਬਾਰ ਕਰ ਰਿਹਾ ਹੈ। ਨਿਵੇਸ਼ਕਾਂ ਨੂੰ ਪਹਿਲੇ ਹੀ ਮਿੰਟ 'ਚ 4.5 ਲੱਖ ਕਰੋੜ ਰੁਪਏ ਦਾ ਨੁਕਸਾਨ ਹੋਇਆ। ਦਿੱਗਜ ਰਿਲਾਇੰਸ ਦੇ ਸਟਾਕ 'ਚ 2 ਫੀਸਦੀ ਦੀ ਗਿਰਾਵਟ ਆਈ ਹੈ। ਕੱਲ੍ਹ ਇਹ 3% ਹੇਠਾਂ ਸੀ। ਕੱਲ੍ਹ ਦਾ ਮਾਰਕੀਟ ਕੈਪ 260.44 ਲੱਖ ਕਰੋੜ ਰੁਪਏ ਸੀ ਜੋ ਅੱਜ ਸਵੇਰੇ 258.5 ਲੱਖ ਕਰੋੜ ਰੁਪਏ ਰਹਿ ਗਈ। ਇਸ ਸਮੇਂ ਇਹ 260.88 ਲੱਖ ਕਰੋੜ ਰੁਪਏ ਹੈ।ਸੈਂਸੈਕਸ ਦੇ 30 ਸਟਾਕਾਂ 'ਚੋਂ 12 ਸ਼ੇਅਰ ਲਾਭ 'ਚ ਹਨ ਅਤੇ ਬਾਕੀ 18 ਗਿਰਾਵਟ 'ਚ ਹਨ।
ਟਾਪ ਗੇਨਰਜ਼
ਐਕਸਿਸ ਬੈਂਕ, ਏਅਰਟੈੱਲ, ਟਾਟਾ ਸਟੀਲ, ਇੰਡਸਇੰਡ ,ਪਾਵਰਗ੍ਰਿਡ, ਐਸਬੀਆਈ , ਆਈਸੀਆਈਸੀਆਈ ਬੈਂਕ,
ਟਾਪ ਲੂਜ਼ਰਜ਼
ਰਿਲਾਇੰਸ ਇੰਡਸਟੀ, ਐਚਡੀਐਫਸੀ, ਏਸ਼ੀਅਨ ਪੇਂਟਸ, ਵਿਪਰੋ , ਐਚਡੀਐਫਸੀ ਬੈਂਕ, ਕੋਟਕ ਮਹਿੰਦਰਾ , ਨੈਸਲੇ,ਟੇਕ ਮਹਿੰਦਰਾ, ਟਾਈਟਨ, ਇਨਫੋਸਿਸ, ਅਲਟਰਾਟੈਕ, ਬਜਾਜ ਫਿਨਸਰਵ, ਐਚਯੂਐਲ, ਟੀਸੀਐਸ, ਮਾਰੂਤੀ, ਸਨ ਫਾਰਮਾ, ਡਾ: ਰੈੱਡੀ, ਆਈ.ਟੀ.ਸੀ
ਸ਼ੇਅਰ ਬਾਜ਼ਾਰ ਵਿੱਚ ਲਗਾਤਾਰ ਛੇ ਕਾਰੋਬਾਰੀ ਦਿਨਾਂ ਤੋਂ ਗਿਰਾਵਟ ਦਾ ਸਿਲਸਿਲਾ ਜਾਰੀ ਹੈ। ਗਿਰਾਵਟ ਨਾਲ ਸ਼ੁਰੂ ਹੋਇਆ ਕਾਰੋਬਾਰ ਦਿਨ ਭਰ ਬੁਰੀ ਤਰ੍ਹਾਂ ਟੁੱਟਦਾ ਰਿਹਾ। ਆਖਰਕਾਰ ਸ਼ੇਅਰ ਬਾਜ਼ਾਰ ਬੰਦ ਵੀ ਗਿਰਾਵਟ ਨਾਲ ਬੰਦ ਹੋਇਆ। ਸੈਂਸੈਕਸ 1546 ਅੰਕ ਫਿਸਲ ਕੇ 57,491 ਦੇ ਪੱਧਰ 'ਤੇ ਬੰਦ ਹੋਇਆ। ਇਸ ਦੇ ਨਾਲ ਹੀ ਨਿਫਟੀ ਇੰਡੈਕਸ ਲਈ ਆਖਰੀ ਦਿਨ ਬਹੁਤ ਖਰਾਬ ਰਿਹਾ ਅਤੇ ਇਹ 468 ਅੰਕ ਡਿੱਗ ਕੇ 17,149 ਦੇ ਪੱਧਰ 'ਤੇ ਬੰਦ ਹੋਇਆ।
ਨਿਫਟੀ ਦਾ ਹਾਲ
ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ 15 ਅੰਕ ਡਿੱਗ ਕੇ 17,133 'ਤੇ ਕਾਰੋਬਾਰ ਕਰ ਰਿਹਾ ਹੈ। ਨਿਫਟੀ 16,917 'ਤੇ ਖੁੱਲ੍ਹਿਆ। ਇਸਨੇ ਪਹਿਲੇ ਘੰਟੇ ਵਿੱਚ 17,021 ਦੇ ਉੱਪਰਲੇ ਪੱਧਰ ਅਤੇ 16,836 ਦੇ ਹੇਠਲੇ ਪੱਧਰ ਨੂੰ ਬਣਾਇਆ। ਇਸਦੇ 50 ਸ਼ੇਅਰਾਂ ਵਿੱਚੋਂ, 16 ਲਾਭ ਵਿੱਚ ਅਤੇ 34 ਗਿਰਾਵਟ ਵਿੱਚ ਕਾਰੋਬਾਰ ਕਰ ਰਹੇ ਹਨ।
ਟਾਪ ਗੇਨਰਜ਼
ਐਕਸਿਸ ਬੈਂਕ, ਏਅਰਟੈੱਲ, ਟਾਟਾ ਸਟੀਲ, ਜੇਐਸਡਬਲਯੂ ਸਟੀਲ, ਇੰਡਸਇੰਡ
ਟਾਪ ਲੂਜ਼ਰਜ਼
ਏਸ਼ੀਅਨ ਪੇਂਟਸ, ਵਿਪਰੋ, ਰਿਲਾਇੰਸ, ਕੋਟਕ ਬੈਂਕ, ਐੱਚ.ਡੀ.ਐੱਫ.ਸੀ.
ਸੇਬੀ ਕਾਰਜਕਾਰੀ ਡਾਇਰੈਕਟਰਾਂ ਦੀਆਂ ਦੋ-ਤਿਹਾਈ ਅਸਾਮੀਆਂ ਅੰਦਰੂਨੀ ਉਮੀਦਵਾਰਾਂ ਨਾਲ ਭਰੇਗਾ
NEXT STORY