ਨਵੀਂ ਦਿੱਲੀ— ਬੈਂਕਾਂ ਵੱਲੋਂ ਲਗਾਤਾਰ ਐੱਫ. ਡੀ. ਦਰਾਂ 'ਚ ਕਟੌਤੀ ਦਾ ਸਿਲਸਿਲਾ ਜਾਰੀ ਹੈ। ਹੁਣ ਨਿੱਜੀ ਖੇਤਰ ਦੇ ਆਈ. ਸੀ. ਆਈ. ਸੀ. ਆਈ. ਬੈਂਕ ਨੇ ਫਿਕਸਡ ਡਿਪਾਜ਼ਿਟ (ਐੱਫ. ਡੀ.) 'ਤੇ ਵਿਆਜ ਦਰਾਂ 'ਚ ਕਟੌਤੀ ਕਰ ਦਿੱਤੀ ਹੈ। ਇਸ ਪਿੱਛੋਂ ਹੋਰ ਬੈਂਕ ਵੀ ਐੱਫ. ਡੀ. ਦਰਾਂ ਘਟਾ ਸਕਦੇ ਹਨ।
ਬੈਂਕ ਨੇ 91 ਦਿਨਾਂ ਤੋਂ 184 ਦਿਨਾਂ 'ਚ ਪੂਰੀ ਹੋਣ ਵਾਲੀ ਐੱਫ. ਡੀ. 'ਤੇ ਵਿਆਜ ਦਰਾਂ 'ਚ ਵੱਡੀ ਕਟੌਤੀ ਕੀਤੀ ਹੈ। ਆਈ. ਸੀ. ਆਈ. ਸੀ. ਆਈ. ਬੈਂਕ 7 ਦਿਨਾਂ ਤੋਂ ਲੈ ਕੇ 10 ਸਾਲ ਤੱਕ ਦੀ ਐੱਫ. ਡੀ. ਪੇਸ਼ ਕਰਦਾ ਹੈ। 91 ਦਿਨਾਂ ਤੋਂ 184 ਦਿਨਾਂ 'ਚ ਪੂਰੀ ਹੋਣ ਵਾਲੀ ਐੱਫ. ਡੀ. 'ਤੇ ਵਿਆਜ ਦਰਾਂ 'ਚ 0.50 ਫੀਸਦੀ ਦੀ ਕਟੌਤੀ ਕੀਤੀ ਗਈ ਹੈ, ਇਨ੍ਹਾਂ ਡਿਪਾਜ਼ਿਟ 'ਤੇ ਹੁਣ ਤੁਹਾਨੂੰ ਸਿਰਫ 3.50 ਫੀਸਦੀ ਵਿਆਜ ਮਿਲੇਗਾ।
185 ਦਿਨਾਂ ਤੋਂ 289 ਦਿਨਾਂ 'ਚ ਪੂਰੀ ਹੋਣ ਵਾਲੀ ਐੱਫ. ਡੀ. 'ਤੇ ਵਿਆਜ ਦਰ 4.40 ਫੀਸਦੀ ਹੀ ਹੈ, ਜਦੋਂ ਕਿ 290 ਦਿਨਾਂ ਤੋਂ 1 ਸਾਲ ਵਿਚਕਾਰ ਪੂਰੀ ਹੋਣ ਵਾਲੀ ਐੱਫ. ਡੀ. 'ਤੇ ਵਿਆਜ ਦਰ 0.10 ਫੀਸਦੀ ਘਟਾ ਦਿੱਤੀ ਗਈ ਹੈ।
ਉੱਥੇ ਹੀ, ਇਕ ਸਾਲ ਜਾਂ 18 ਮਹੀਨੇ ਲਈ ਐੱਫ. ਡੀ. ਕਰਾਉਣ 'ਤੇ 5 ਫੀਸਦੀ ਵਿਆਜ ਮਿਲ ਰਿਹਾ ਹੈ। 5.50 ਫੀਸਦੀ ਵਿਆਜ ਦਰ ਪੰਜ ਸਾਲ ਤੋਂ 10 ਸਾਲ ਤੱਕ ਦੀ ਐੱਫ. ਡੀ. ਕਰਾਉਣ 'ਤੇ ਦਿੱਤੀ ਜਾ ਰਹੀ ਹੈ। ਦੋ ਸਾਲ ਦੀ ਐੱਫ. ਡੀ. 'ਤੇ 5.15 ਫੀਸਦੀ, ਜਦੋਂ ਕਿ 3 ਸਾਲ ਦੀ 'ਤੇ 5.35 ਫੀਸਦੀ ਵਿਆਜ ਦਰ ਹੈ। ਆਈ. ਸੀ. ਆਈ. ਸੀ. ਆਈ. ਬੈਂਕ ਵੱਲੋਂ ਐੱਫ. ਡੀ. ਦਰਾਂ 'ਚ ਕੀਤੀ ਗਈ ਕਟੌਤੀ 7 ਸਤੰਬਰ ਤੋਂ ਪ੍ਰਭਾਵੀ ਹੋ ਗਈ ਹੈ।
ਕਰੋੜਾਂ ਲੋਕਾਂ ਲਈ ਕੰਮ ਦੀ ਖ਼ਬਰ, PF ਦੇ ਪੈਸੇ 'ਤੇ ਹੋ ਸਕਦਾ ਹੈ ਵੱਡਾ ਫ਼ੈਸਲਾ
NEXT STORY