ਨਵੀਂ ਦਿੱਲੀ (ਭਾਸ਼ਾ)– ਕੱਚੇ ਤੇਲ ਦੀਆਂ ਵਧਦੀਆਂ ਕੀਮਤਾਂ ਦਰਮਿਆਨ ਸ਼ੈੱਲ ਇੰਡੀਆ ਨੇ ਹਫ਼ਤੇ ਭਰ ਤੋਂ ਵੀ ਘੱਟ ਸਮੇਂ ’ਚ ਡੀਜ਼ਲ ਦੀਆਂ ਕੀਮਤਾਂ ’ਚ 20 ਰੁਪਏ ਪ੍ਰਤੀ ਲਿਟਰ ਦਾ ਵਾਧਾ ਕਰ ਦਿੱਤਾ ਹੈ ਪਰ ਜਨਤਕ ਖੇਤਰ ਦੀਆਂ ਪੈਟਰੋਲੀਅਮ ਕੰਪਨੀਆਂ ਨੇ ਲਗਾਤਾਰ 18ਵੇਂ ਮਹੀਨੇ ’ਚ ਵੀ ਕੀਮਤਾਂ ’ਤੇ ਲਗਾਮ ਲਗਾਈ ਹੋਈ ਹੈ। ਕੌਮਾਂਤਰੀ ਪੱਧਰ ’ਤੇ ਕੱਚਾ ਤੇਲ ਪਿਛਲੇ ਕਈ ਦਿਨਾਂ ਤੋਂ 90 ਡਾਲਰ ਪ੍ਰਤੀ ਬੈਰਲ ਤੋਂ ਉੱਪਰ ਬਣਿਆ ਹੋਇਆ ਹੈ।
ਇਹ ਵੀ ਪੜ੍ਹੋ : ਅਦਾਕਾਰ ਰਣਬੀਰ ਕਪੂਰ ਨੂੰ ED ਨੇ ਭੇਜਿਆ ਸੰਮਨ, ਲੱਗਾ ਇਹ ਇਲਜ਼ਾਮ
ਇਸ ਨੂੰ ਧਿਆਨ ’ਚ ਰੱਖਦੇ ਹੋਏ ਦੁਨੀਆ ਦੀ ਦੂਜੀ ਵੱਡੀ ਤੇਲ ਅਤੇ ਗੈਸ ਕੰਪਨੀ ਸ਼ੈੱਲ ਦੀ ਭਾਰਤੀ ਇਕਾਈ ਨੇ ਪਿਛਲੇ ਹਫ਼ਤੇ ਈਂਧਨ ਦੀ ਕੀਮਤ ’ਚ ਰੋਜ਼ਾਨਾ 4 ਰੁਪਏ ਦਾ ਵਾਧਾ ਕੀਤਾ ਹੈ। ਦੱਖਣੀ ਅਤੇ ਪੱਛਮੀ ਭਾਰਤ ’ਚ ਖ਼ਾਸ ਮੌਜੂਦਗੀ ਰੱਖਣ ਵਾਲੀ ਸ਼ੈੱਲ ਇੰਡੀਆ ਨਾਲ ਜੁੜੇ ਸੂਤਰਾਂ ਨੇ ਕਿਹਾ ਕਿ ਇਸ ਵਾਧੇ ਤੋਂ ਬਾਅਦ ਉਸ ਦੇ ਪੈਟਰੋਲ ਪੰਪਾਂ ’ਤੇ ਡੀਜ਼ਲ ਦੀਆਂ ਕੀਮਤਾਂ ਮੁੰਬਈ ’ਚ 130 ਰੁਪਏ ਅਤੇ ਚੇਨਈ ’ਚ 129 ਰੁਪਏ ਪ੍ਰਤੀ ਲਿਟਰ ਹੋ ਗਈਆਂ ਹਨ। ਉੱਥੇ ਹੀ ਸ਼ੈੱਲ ਦੇ ਪੈਟਰੋਲ ਪੰਪ ’ਤੇ ਪੈਟਰੋਲ ਦਾ ਭਾਅ 117-118 ਰੁਪਏ ਪ੍ਰਤੀ ਲਿਟਰ ਚੱਲ ਰਿਹਾ ਹੈ। ਸ਼ੈੱਲ ਦੇ ਦੇਸ਼ ਭਰ ਵਿੱਚ 346 ਪੈਟਰੋਲ ਪੰਪ ਹਨ।
ਇਹ ਵੀ ਪੜ੍ਹੋ : ਕੇਂਦਰ ਸਰਕਾਰ ਦਾ ਵੱਡਾ ਫ਼ੈਸਲਾ: ਹੁਣ ਸਿਰਫ਼ 603 ਰੁਪਏ 'ਚ ਮਿਲੇਗਾ ਗੈਸ ਸਿਲੰਡਰ
ਦੱਸ ਦੇਈਏ ਕਿ ਜਨਤਕ ਖੇਤਰ ਦੀਆਂ ਤੇਲ ਡਿਸਟ੍ਰੀਬਿਊਸ਼ਨ ਕੰਪਨੀਆਂ ਦੇ ਪੈਟਰੋਲ ਪੰਪ ’ਤੇ ਡੀਜ਼ਲ ਅਤੇ ਪੈਟਰੋਲ ਦੇ ਭਾਅ ਇਸ ਤੋਂ ਕਿਤੇ ਘੱਟ ਹਨ। ਸਰਕਾਰੀ ਪੈਟਰੋਲੀਅਮ ਕੰਪਨੀਆਂ ਦੇ ਪੈਟਰੋਲ ਪੰਪ ’ਤੇ ਮੁੰਬਈ ਵਿੱਚ ਪੈਟਰੋਲ 106.31 ਰੁਪਏ ਪ੍ਰਤੀ ਲੀਟਰ ਦੇ ਭਾਅ ਅਤੇ ਚੇਨਈ ਵਿੱਚ 102.63 ਰੁਪਏ ਪ੍ਰਤੀ ਲਿਟਰ ਦੇ ਭਾਅ ’ਤੇ ਵਿਕ ਰਿਹਾ ਹੈ।
ਇਹ ਵੀ ਪੜ੍ਹੋ : ਅਕਤੂਬਰ ਮਹੀਨੇ ਹੋਵੇਗੀ ਛੁੱਟੀਆਂ ਦੀ ਬਰਸਾਤ, 15 ਦਿਨ ਬੰਦ ਰਹਿਣਗੇ ਬੈਂਕ, ਵੇਖੋ ਪੂਰੀ ਸੂਚੀ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਮੁਦਰਾ ਨੀਤੀ ਕਮੇਟੀ ਦੀ ਸਮੀਖਿਆ ਬੈਠਕ ਸ਼ੁਰੂ, ਰੇਪੋ ਦਰ ਸਥਿਰ ਰਹਿਣ ਦਾ ਅਨੁਮਾਨ
NEXT STORY