ਲੰਡਨ— ਬ੍ਰਿਟਿਸ਼ ਤੇਲ ਅਤੇ ਗੈਸ ਕੰਪਨੀ ਰਾਇਲ ਡੱਚ ਸ਼ੈੱਲ ਨੇ ਬੁੱਧਵਾਰ ਨੂੰ ਕਿਹਾ ਕਿ ਉਹ ਕੋਰੋਨਾ ਵਾਇਰਸ ਮਹਾਮਾਰੀ ਦੇ ਮੱਦੇਨਜ਼ਰ ਕੱਚੇ ਤੇਲ ਦੀਆਂ ਕੀਮਤਾਂ ਅਤੇ ਮੰਗ 'ਚ ਆਈ ਗਿਰਾਵਟ ਕਾਰਨ 2022 ਦੇ ਅੰਤ ਤੱਕ 7,000 ਤੋਂ 9,000 ਨੌਕਰੀਆਂ ਦੀ ਛਾਂਟੀ ਕਰਨ ਦੀ ਯੋਜਨਾ ਬਣਾ ਰਹੀ ਹੈ।
ਕੰਪਨੀ ਨੇ ਕਿਹਾ ਕਿ ਲਗਭਗ 1,500 ਕਰਮਚਾਰੀ ਪਹਿਲਾਂ ਹੀ ਇਸ ਸਾਲ ਸਵੈ-ਇੱਛੁਕ ਸੇਵਾਮੁਕਤੀ ਲੈਣ ਲਈ ਰਾਜ਼ੀ ਹੋ ਗਏ ਹਨ।
ਰਾਇਲ ਡੱਚ ਸ਼ੈੱਲ ਨੇ ਕਿਹਾ ਕਿ ਉਹ ਯਾਤਰਾ, ਠੇਕੇਦਾਰਾਂ ਅਤੇ ਵਰਚੁਅਲ ਤਰੀਕੇ ਨਾਲ ਕੰਮ ਕਰਨ ਸਮੇਤ ਲਾਗਤ ਕਟੌਤੀ ਦੇ ਵੱਖ-ਵੱਖ ਉਪਾਵਾਂ 'ਤੇ ਵੀ ਗੌਰ ਕਰ ਰਹੀ ਹੈ। ਕੰਪਨੀ ਨੇ ਕਿਹਾ ਕਿ ਲਾਗਤ 'ਚ ਕਟੌਤੀ ਕਰਨ ਦੇ ਉਪਾਵਾਂ ਨਾਲ 2020 ਤੱਕ ਕੁੱਲ ਮਿਲਾ ਕੇ ਦੋ ਅਰਬ ਤੋਂ ਢਾਈ ਅਰਬ ਡਾਲਰ ਵਿਚਕਾਰ ਦੀ ਸਾਲਾਨਾ ਬਚਤ ਹੋਵੇਗੀ। ਕੰਪਨੀ ਦੇ ਮੁੱਖ ਕਾਰਜਕਾਰੀ ਬੇਨ ਵਾਨ ਬਿਊਰਡੇਨ ਨੇ ਕਿਹਾ, ''ਸਾਨੂੰ ਇਕ ਸਰਲ, ਜ਼ਿਆਦਾ ਸੁੱਚਜਿਤ, ਜ਼ਿਆਦਾ ਮੁਕਾਬਾਲੇਬਾਜ਼ ਸੰਗਠਨ ਬਣਨਾ ਹੋਵੇਗਾ।'' ਰਾਇਲ ਡੱਚ ਦੀ ਮੁਕਾਬਲੇਬਾਜ਼ ਕੰਪਨੀ ਬੀ. ਪੀ. ਨੇ ਵੀ ਜੂਨ 'ਚ ਕਿਹਾ ਸੀ ਕਿ ਉਹ ਵਾਇਰਸ ਦੇ ਪ੍ਰਭਾਵ ਨਾਲ ਨਜਿੱਠਣ ਲਈ ਆਪਣੇ ਕਾਰਜਬਲ 'ਚ ਲਗਭਗ 10,000 ਨੌਕਰੀਆਂ ਦੀ ਕਮੀ ਕਰਨ ਵਾਲੀ ਹੈ।
ਅਮਰੀਕੀ ਨਾਗਰਿਕਤਾ ਲੈਣ ਵਾਲਿਆਂ ਲਈ ਰਾਹਤ ਦੀ ਖਬਰ, ਅਦਾਲਤ ਨੇ ਸੁਣਾਇਆ ਇਹ ਫ਼ੈਸਲਾ
NEXT STORY