ਧੁਬਰੀ (ਭਾਸ਼ਾ) – ਅਸਾਮ ਦੇ ਧੁਬਰੀ ਤੋਂ ਖਾੜੀ ਦੇਸ਼ਾਂ ’ਚ ਵਿਕਰੀ ਲਈ ਕਟਹਲ ਅਤੇ ਹਰੀ ਮਿਰਚ ਦੀ ਬਰਾਮਦ ਸ਼ੁਰੂ ਹੋ ਗਈ ਹੈ। ਇਨ੍ਹਾਂ ਉਤਪਾਦਾਂ ਨੂੰ ਲੁਲੂ ਗਰੁੱਪ ਇੰਟਰਨੈਸ਼ਨਲ ਆਪਣੇ ਸੁਪਰਮਾਰਕੀਟ ਰਾਹੀਂ ਵੇਚੇਗਾ। ਬਰਾਮਦ ਦੀ ਇਸ ਖੇਪ ਨੂੰ ਧੁਬਰੀ ਦੇ ਡਿਪਟੀ ਕਮਿਸ਼ਨਰ ਅਨਬਾਮੁਥਨ ਨੇ ਸ਼ੁੱਕਰਵਾਰ ਨੂੰ ਬਿਲਸੀਪਾੜਾ ਤੋਂ ਰਵਾਨਾ ਕੀਤਾ। ਬਰਾਮਦ ਦਾ ਸਾਮਾਨ ਪਹਿਲਾਂ ਹਵਾਈ ਮਾਰਗ ਤੋਂ ਮੁੰਬਈ ਭੇਜਿਆ ਜਾਏਗਾ ਅਤੇ ਮੁੜ ਉੱਥੋਂ ਦੁਬਈ ਲਈ ਰਵਾਨਾ ਕੀਤਾ ਜਾਏਗਾ। ਇਸ ਖੇਪ ’ਚ 1.5 ਟਨ ਕੱਚਾ ਕਟਹਲ ਅਤੇ 0.5 ਟਨ ਹਰੀ ਮਿਰਚ ਸ਼ਾਮਲ ਹੈ। ਅਨਬਾਮੁਥਨ ਨੇ ਦੱਸਿਆ ਕਿ ਇਸ ਪ੍ਰਕਿਰਿਆ ’ਚ ਖੇਤੀਬਾੜੀ ਅਤੇ ਪ੍ਰੋਸੈਸਡ ਫੂਡ ਪ੍ਰੋਡਕਟਸ ਐਕਸਪੋਰਟ ਡਿਵੈੱਲਪਮੈਂਟ (ਏਪੀਡਾ) ਨੇ ਮਦਦ ਦਿੱਤੀ ਹੈ। ਇਸ ਨਾਲ ਧੁਬਰੀ ਦੇ ਕਟਹਲ ਅਤੇ ਮਿਰਚ ਉਤਪਾਦਕ ਕਿਸਾਨਾਂ ਨੂੰ ਫਾਇਦਾ ਹੋਣ ਦੀ ਉਮੀਦ ਹੈ। ਇਸ ਮੌਕੇ ’ਤੇ ਲੁਲੂ ਗਰੁੱਪ ਦੇ ਮੈਨੇਜਿੰਗ ਡਾਇਰੈਕਟਰ ਰਵੀ ਕੁਮਾਰ ਨੇ ਕਿਹਾ ਕਿ ਜੇ ਕਟਹਲ ਅਤੇ ਹਰੀ ਮਿਰਚ ਨੂੰ ਖਾੜੀ ਦੇਸ਼ਾਂ ਦੇ ਗਾਹਕ ਪਸੰਦ ਕਰਦੇ ਹਨ ਤਾਂ ਧੁਬਰੀ ਤੋਂ ਇਨ੍ਹਾਂ ਉਤਪਾਦਾਂ ਦੀ ਬਰਾਮਦ ਅੱਗੇ ਵੀ ਜਾਰੀ ਰਹੇਗੀ।
ਟੈਕਸ ਕੁਲੈਕਸ਼ਨ ਰਿਕਾਰਡ 27 ਲੱਖ ਕਰੋੜ ਤੋਂ ਪਾਰ
NEXT STORY