ਮੁੰਬਈ (ਭਾਸ਼ਾ) – ਟਾਟਾ ਮੋਟਰਜ਼ ਨੇ ਆਪਣੇ ਖਰੀਦਦਾਰਾਂ ਨੂੰ ਵੱਡਾ ਝਟਕਾ ਦਿੰਦੇ ਹੋਏ ਅੱਜ ਭਾਰਤੀ ਬਾਜ਼ਾਰ ’ਚ ਆਪਣੀ ਯਾਤਰੀ ਕਾਰਾਂ ਦੀਆਂ ਕੀਮਤਾਂ ’ਚ ਵਾਧੇ ਦਾ ਐਲਾਨ ਕੀਤਾ ਹੈ। ਕੰਪਨੀ ਨੇ ਨਵੇਂ ਮੁੱਲ ਵਾਧੇ ਲਈ ਇਨਪੁੱਟ ਲਾਗਤ ’ਚ ਵਾਧੇ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਵੇਰੀਐਂਟ ਅਤੇ ਮਾਡਲ ਦੇ ਆਧਾਰ ’ਤੇ ਕੁੱਲ ਕੀਮਤਾਂ ’ਚ ਲਗਭਗ 1.1 ਫੀਸਦੀ ਦਾ ਵਾਧਾ ਕੀਤਾ ਗਿਆ ਹੈ। ਨਵੀਆਂ ਕੀਮਤਾਂ ਅੱਜ ਤੋਂ ਲਾਗੂ ਹੋ ਗਈਆਂ ਹਨ।
ਟਾਟਾ ਮੋਟਰਜ਼ ਨੇ ਸਾਰੇ ਮਾਡਲਾਂ ਦੀਆਂ ਕੀਮਤਾਂ ’ਚ ਮਾਮੂਲੀ ਵਾਧਾ ਕੀਤਾ ਹੈ ਪਰ ਕੰਪਨੀ ਵਾਂਗ ਕੋਈ ਡਿਟੇਲ ਪ੍ਰਾਈਸ ਲਿਸਟ ਮੁਹੱਈਆ ਨਹੀਂ ਕਰਵਾਈ ਗਈ ਹੈ। ਹਾਲਾਂਕਿ 2022 ’ਚ ਇਹ ਪਹਿਲੀ ਵਾਰ ਨਹੀਂ ਹੈ ਜਦੋਂ ਟਾਟਾ ਨੇ ਕਾਰਾਂ ਦੀਆਂ ਕੀਮਤਾਂ ’ਚ ਵਾਧਾ ਕੀਤਾ ਹੈ। ਕੰਪਨੀ ਨੇ ਇਸ ਤੋਂ ਪਹਿਲਾਂ ਜਨਵਰੀ ’ਚ ਆਪਣੀਆਂ ਕਾਰਾਂ ਦੀਆਂ ਕੁੱਲ ਕੀਮਤਾਂ ’ਚ ਔਸਤਨ 0.9 ਫੀਸਦੀ ਦਾ ਵਾਧਾ ਕੀਤਾ ਸੀ। ਇਸ ਤੋਂ ਬਾਅਦ ਇਸ ਨੇ ‘ਸਮੁੱਚੀ ਇਨਪੁੱਟ ਲਾਗਤ ’ਚ ਭਾਰੀ ਵਾਧੇ’ ਦਾ ਹਵਾਲਾ ਦਿੰਦੇ ਹੋਏ ਇਸ ਤਰ੍ਹਾਂ ਦਾ ਬਿਆਨ ਦਿੱਤਾ ਸੀ।
ਇਹ ਵੀ ਪੜ੍ਹੋ : ਹੁਣ ਗਾਹਕਾਂ ਦੀ ਮਨਜ਼ੂਰੀ ਤੋਂ ਬਿਨ੍ਹਾਂ ਬੈਂਕ ਜਾਰੀ ਨਹੀਂ ਕਰ ਸਕਣਗੇ ਕ੍ਰੈਡਿਟ ਕਾਰਡ, RBI ਨੇ ਜਾਰੀ ਕੀਤੇ ਦਿਸ਼ਾ-ਨਿਰਦੇਸ਼
ਇਲੈਕਟ੍ਰਿਕ ਕਾਰ ਵੇਚਣ ’ਚ ਸਭ ਤੋਂ ਅੱਗੇ
ਕੰਪਨੀ ਆਪਣੇ ਇਲੈਕਟ੍ਰਿਕ ਵਾਹਨਾਂ ਦੀ ਮੰਗ ’ਚ ਵਾਧਾ ਦਰਜ ਕਰ ਰਹੀ ਹੈ। ਇਸ ਦੀ ਨੈਕਸਨ ਈ. ਵੀ. ਭਾਰਤੀ ਬਾਜ਼ਾਰ ’ਚ ਸਭ ਤੋਂ ਵੱਧ ਵਿਕਣ ਵਾਲੀ ਯਾਤਰੀ ਇਲੈਕਟ੍ਰਿਕ ਕਾਰ ਵੀ ਹੈ। ਟਾਟਾ ਮੋਟਰਜ਼ ਨੇ ਹਾਲ ਹੀ ’ਚ ਗਾਹਕਾਂ ਨੂੰ ਇਕ ਦਿਨ ’ਚ 101 ਈ. ਵੀ. ਦੀ ਰਿਕਾਰਡ ਡਲਿਵਰੀ ਦਰਜ ਕੀਤੀ ਹੈ। ਟਾਟਾ ਮੋਟਰਜ਼ ਨੇ ਕਿਹਾ ਕਿ ਉਸ ਨੇ ਤਾਮਿਲਨਾਡੂ ਦੀ ਰਾਜਧਾਨੀ ਚੇਨਈ ’ਚ ਆਯੋਜਿਤ ਇਕ ਪ੍ਰੋਗਰਾਮ ਦੌਰਾਨ ਆਪਣੇ ਗਾਹਕਾਂ ਨੂੰ ਇਹ ਇਲੈਕਟ੍ਰਿਕ ਕਾਰਾਂ ਡਲਿਵਰ ਕੀਤੀਆਂ ਹਨ।
ਇਹ ਵੀ ਪੜ੍ਹੋ : ਇਲੈਕਟ੍ਰਿਕ ਵਾਹਨਾਂ ’ਚ ਅੱਗ ਲੱਗਣ ਦੀਆਂ ਘਟਨਾਵਾਂ ’ਤੇ ਸਰਕਾਰ ਸਖ਼ਤ, ਕਾਰਵਾਈ ਦੇ ਹੁਕਮ ਹੋਏ ਜਾਰੀ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
ਜਾਂਚ ਦਰਮਿਆਨ ਸਾਹਮਣੇ ਆਏ ਹੈਰਾਨੀਜਨਕ ਤੱਥ, ਰਾਣਾ ਕਪੂਰ ਤੇ ਵਧਾਵਨ ਭਰਾਵਾਂ ਨੇ ਕੀਤਾ 5,050 ਕਰੋੜ ਦਾ ਗਬਨ
NEXT STORY