ਮੁੰਬਈ (ਭਾਸ਼ਾ) - ਐਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਨੇ ਦੋਸ਼ ਲਾਇਆ ਹੈ ਕਿ ਯੈੱਸ ਬੈਂਕ ਦੇ ਸਹਿ-ਸੰਸਥਾਪਕ ਰਾਣਾ ਕਪੂਰ ਅਤੇ ਦੀਵਾਨ ਹਾਊਸਿੰਗ ਫਾਈਨਾਂਸ ਲਿਮਟਿਡ (ਡੀ.ਐੱਚ.ਐੱਫ.ਐੱਲ.) ਦੇ ਪ੍ਰਮੋਟਰ ਕਪਿਲ ਵਧਾਵਨ ਅਤੇ ਧੀਰਜ ਵਧਾਵਨ ਨੇ ਸ਼ੱਕੀ ਲੈਣ-ਦੇਣ ਰਾਹੀਂ 5,050 ਕਰੋੜ ਰੁਪਏ ਦਾ ਚੂਨਾ ਲਾਇਆ ਹੈ। ਈ.ਡੀ. ਨੇ ਹਾਲ ਹੀ ਵਿੱਚ ਰਾਣਾ ਕਪੂਰ, ਉਸ ਦੇ ਪਰਿਵਾਰ ਅਤੇ ਵਧਾਵਨ ਭਰਾਵਾਂ ਅਤੇ ਹੋਰਾਂ ਖ਼ਿਲਾਫ਼ ਮਨੀ ਲਾਂਡਰਿੰਗ ਮਾਮਲੇ ਵਿੱਚ ਦੂਜੀ ਸਪਲੀਮੈਂਟਰੀ ਚਾਰਜਸ਼ੀਟ ਦਾਇਰ ਕੀਤੀ ਹੈ।
ਜਾਂਚ ਏਜੰਸੀ ਨੂੰ ਪਤਾ ਲੱਗਾ ਕਿ ਰਾਣਾ ਕਪੂਰ ਵੱਲੋਂ ਗਬਨ ਕੀਤੇ ਗਏ ਧਨ ਦਾ ਵੱਡਾ ਹਿੱਸਾ ਵਿਦੇਸ਼ ਲਿਜਾਇਆ ਗਿਆ ਸੀ, ਜਿਸ ਕਾਰਨ ਇਹ ਮਨੀ ਲਾਂਡਰਿੰਗ ਰੋਕੂ ਕਾਨੂੰਨ ਦੀਆਂ ਧਾਰਾਵਾਂ ਤਹਿਤ ਸਿੱਧੀ ਕੁਰਕੀ ਲਈ ਉਪਲਬਧ ਨਹੀਂ ਸੀ। ਚਾਰਜਸ਼ੀਟ ’ਚ ਕਿਹਾ ਗਿਆ ਹੈ ਕਿ ਰਾਣਾ ਕਪੂਰ, ਕਪਿਲ , ਧੀਰਜ ਅਤੇ ਹੋਰਾਂ ਨੇ ਮਿਲ ਕੇ ਅਪਰਾਧਿਕ ਸਾਜ਼ਿਸ਼ ਰਚੀ ਅਤੇ ਸ਼ੱਕੀ ਲੈਣ-ਦੇਣ ਰਾਹੀਂ 5,050 ਕਰੋੜ ਰੁਪਏ ਦਾ ਗਬਨ ਕੀਤਾ।
ਇਹ ਵੀ ਪੜ੍ਹੋ : RBI ਨੇ ਸੈਂਟਰਲ ਬੈਂਕ ਆਫ਼ ਇੰਡੀਆ 'ਤੇ ਲਗਾਇਆ 36 ਲੱਖ ਰੁਪਏ ਦਾ ਜੁਰਮਾਨਾ, ਜਾਣੋ ਵਜ੍ਹਾ
ਪਤਾ ਲੱਗਾ ਹੈ ਕਿ ਅਪ੍ਰੈਲ-ਜੂਨ 2018 ’ਚ ਯੈੱਸ ਬੈਂਕ ਨੇ 3,700 ਕਰੋੜ ਰੁਪਏ ਦਾ ਨਿਵੇਸ਼ ਕੀਤਾ ਸੀ। ਇਹ ਰਕਮ ਡੀ. ਐੱਚ. ਐਫ.ਐੱਲ. ਨੂੰ ਭੇਜੀ ਗਈ ਸੀ। ਡੀ.ਐੱਚ.ਐਫ.ਐਲ. ਨੇ ਫਿਰ ਰਾਣਾ ਕਪੂਰ ਅਤੇ ਉਸਦੇ ਪਰਿਵਾਰ ਦੀ ਮਲਕੀਅਤ ਵਾਲੀ ਕੰਪਨੀ ਡੀ.ਓ.ਆਈ.ਟੀ. ਅਰਬਨ ਵੈਂਚਰਜ਼ ਪ੍ਰਾਈਵੇਟ ਲਿਮਟਿਡ ਨੂੰ 600 ਕਰੋੜ ਰੁਪਏ ਦਾ ਕਰਜ਼ਾ ਦਿੱਤਾ। ਜਾਂਚ ਤੋਂ ਪਤਾ ਲੱਗਾ ਹੈ ਕਿ ਯੈੱਸ ਬੈਂਕ ਨੇ ਇਨ੍ਹਾਂ ਛੋਟੀ ਮਿਆਦ ਦੇ ਡਿਬੈਂਚਰਾਂ ਦੀ ਖਰੀਦ ਲਈ ਜਨਤਾ ਦੇ ਪੈਸੇ ਦੀ ਵਰਤੋਂ ਕੀਤੀ ਸੀ। ਈ.ਡੀ ਨੇ ਕਿਹਾ ਕਿ ਡੀ.ਐੱਚ.ਐੱਫ.ਐੱਲ. ਨੇ ਕਪੂਰ ਦੀ ਮਾਲਕੀ ਵਾਲੀ ਕੰਪਨੀ ਨੂੰ 600 ਕਰੋੜ ਰੁਪਏ ਦਾ ਅਸੁਰੱਖਿਅਤ ਕਰਜ਼ਾ ਦੇ ਕੇ ਸਾਰੀ ਸਰਗਰਮੀ ਲੁਕਾਉਣ ਦੀ ਕੋਸ਼ਿਸ਼ ਕੀਤੀ।
ਇਹ ਵੀ ਪੜ੍ਹੋ : ਇਲੈਕਟ੍ਰਿਕ ਵਾਹਨਾਂ ’ਚ ਅੱਗ ਲੱਗਣ ਦੀਆਂ ਘਟਨਾਵਾਂ ’ਤੇ ਸਰਕਾਰ ਸਖ਼ਤ, ਕਾਰਵਾਈ ਦੇ ਹੁਕਮ ਹੋਏ ਜਾਰੀ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
ਬਾਜ਼ਾਰ ਨਿਯਮਾਂ ਦੀ ਉਲੰਘਣਾ ਨੂੰ ਲੈ ਕੇ ਸੇਬੀ ਨੇ 4 ਇਕਾਈਆਂ ’ਤੇ ਲਗਾਇਆ 40 ਲੱਖ ਦਾ ਜੁਰਮਾਨਾ
NEXT STORY