ਵਾਸ਼ਿੰਗਟਨ (ਭਾਸ਼ਾ)-ਭਾਰਤ ਅਤੇ ਅਮਰੀਕਾ ਇਕ ਅਜਿਹਾ ਵਿਸ਼ੇਸ਼ ਵਪਾਰ ਸਮਝੌਤਾ ਕਰਨ ਲਈ ਯਤਨਸ਼ੀਲ ਹਨ, ਜਿਸ ਨਾਲ ਦੋਵਾਂ ਦੇਸ਼ਾਂ ਦੀਆਂ ਕੰਪਨੀਆਂ ਨੂੰ ਇਕ-ਦੂਜੇ ਦੇ ਬਾਜ਼ਾਰ ’ਚ ਤਰਜੀਹ ਮਿਲ ਸਕੇਗੀ। ਅਮਰੀਕਾ ’ਚ ਭਾਰਤ ਦੇ ਮੌਜੂਦਾ ਰਾਜਦੂਤ ਹਰਸ਼ਵਰਧਨ ਸ਼੍ਰਿੰਗਲਾ ਨੇ ਇਕ ਪ੍ਰੋਗਰਾਮ ’ਚ ਕਿਹਾ ਕਿ ਇਸ ਨਾਲ ਦੋਵਾਂ ਦੇਸ਼ਾਂ ਦੇ ਕਾਰੋਬਾਰੀਆਂ ਨੂੰ ਲਾਭ ਹੋਵੇਗਾ। ਯੂ. ਐੱਸ.-ਇੰਡੀਆ ਸਟ੍ਰੈਟੇਜਿਕ ਐਂਡ ਪਾਰਟਨਰਸ਼ਿਪ ਫੋਰਮ (ਯੂ. ਐੱਸ.ਆਈ. ਐੱਸ. ਪੀ. ਐੱਫ.) ਨੇ ਸ਼੍ਰਿੰਗਲਾ ਲਈ ਵਿਦਾਈ ਰਾਤਰੀ ਭੋਜ ਦਾ ਅਾਯੋਜਨ ਕੀਤਾ। ਸ਼੍ਰਿੰਗਲਾ ਨੇ ਇਸ ’ਚ ਭਾਰਤੀ-ਅਮਰੀਕੀ ਉਦਮੀਆਂ ਦੇ ਇਕ ਸਮੂਹ ਨੂੰ ਸੰਬੋਧਨ ਕਰਦੇ ਹੋਏ ਕਿਹਾ, ‘‘ਅਸੀਂ ਇਕ ਵਪਾਰ ਸਮਝੌਤਾ ਕਰਨ ਦੇ ਕਰੀਬ ਹਾਂ ਜੋ ਦੋਵਾਂ ਦੇਸ਼ਾਂ ਨੂੰ ਬਾਜ਼ਾਰ ਦੀ ਵਿਸਤ੍ਰਿਤ ਪਹੁੰਚ ਉਪਲੱਬਧ ਕਰਵਾਏਗਾ।’’ ਹਾਲਾਂਕਿ ਉਨ੍ਹਾਂ ਨੇ ਬਹੁ-ਪੱਖੀ ਵਪਾਰ ਸਮਝੌਤਾ ਹੋਣ ਦੀ ਕਿਸੇ ਤਰੀਕ ਦੀ ਜਾਣਕਾਰੀ ਨਹੀਂ ਦਿੱਤੀ। ਸ਼੍ਰਿੰਗਲਾ ਨੂੰ ਭਾਰਤ ਦਾ ਨਵਾਂ ਵਿਦੇਸ਼ ਸਕੱਤਰ ਨਿਯੁਕਤ ਕੀਤਾ ਗਿਆ ਹੈ। ਉਹ ਇਸ ਮਹੀਨੇ ਨਵਾਂ ਕਾਰਜਭਾਰ ਸੰਭਾਲਣ ਵਾਲੇ ਹਨ।
ਉਨ੍ਹਾਂ ਕਿਹਾ ਕਿ ਵਪਾਰ ਸਮਝੌਤੇ ’ਤੇ ਹਸਤਾਖਰ ਹੋਣ ਨਾਲ ਵਿਸ਼ਵ ਦੀਆਂ 2 ਸਭ ਤੋਂ ਵੱਡੀਆਂ ਅਰਥਵਿਵਸਥਾਵਾਂ ਵਿਚਕਾਰ ਵੱਡੇ ਦੋ-ਪੱਖੀ ਸਮਝੌਤੇ ਦਾ ਰਸਤਾ ਸਾਫ ਹੋਵੇਗਾ। ਇਸ ਨਾਲ ਦੋਵਾਂ ਦੇਸ਼ਾਂ ਦੀਆਂ ਕੰਪਨੀਆਂ ਨੂੰ ਲਾਭ ਹੋਵੇਗਾ। ਸ਼੍ਰਿੰਗਲਾ ਨੇ ਕਿਹਾ ਕਿ ਦੋਵਾਂ ਦੇਸ਼ਾਂ ਦਾ ਦੋ-ਪੱਖੀ ਵਪਾਰ ਪਿਛਲੇ ਇਕ ਦਹਾਕੇ ’ਚ ਕਾਫੀ ਵਧਿਆ ਹੈ ਅਤੇ 2019 ’ਚ ਇਸ ਦੇ 160 ਅਰਬ ਡਾਲਰ ਦੇ ਪਾਰ ਹੋ ਜਾਣ ਦਾ ਅੰਦਾਜ਼ਾ ਹੈ।
ਕੱਚੇ ਤੇਲ ਦੀਆਂ ਵਧਦੀਆਂ ਕੀਮਤਾਂ ਨੂੰ ਲੈ ਕੇ ਪ੍ਰਧਾਨ ਨੇ ਕਿਹਾ, ਭਾਰਤ ਲਈ ਅਜੇ ਕੋਈ ਸੰਕਟ ਨਹੀਂ
NEXT STORY