ਨਵੀਂ ਦਿੱਲੀ - ਪਿਛਲੇ ਕੁਝ ਸਾਲਾਂ ਦਰਮਿਆਨ ਸੋਨੇ ਦੇ ਮੁਕਾਬਲੇ ਚਾਂਦੀ ਜ਼ਿਆਦਾ ਚਮਕਦੀ ਦੇਖੀ ਜਾ ਰਹੀ ਹੈ। ਚਾਂਦੀ ਨੇ ਇਸ ਵਕਫੇ ਦਰਮਿਆਨ 60 ਫ਼ੀਸਦੀ ਤੋਂ ਵਧ ਦਾ ਰਿਟਰਨ ਦਿੱਤਾ ਹੈ। ਭਾਰਤ ਦੇਸ਼ ਦੇ ਇਤਿਹਾਸ ਵਿਚ ਸ਼ੁਰੂ ਤੋਂ ਸੋਨੇ ਨੂੰ ਜ਼ਿਆਦਾ ਮਹੱਤਤਾ ਦਿੱਤੀ ਜਾਂਦੀ ਰਹੀ ਹੈ ਅਤੇ ਸੋਨੇ ਦੇ ਨਿਵੇਸ਼ ਦਾ ਹੀ ਰੁਝਾਨ ਰਿਹਾ ਹੈ। ਬਹੁਤੇ ਨਿਵੇਸ਼ਕਾਂ ਅਜੇ ਵੀ ਚਾਂਦੀ ਵਿਚ ਨਿਵੇਸ਼ ਕਰਨ ਲਈ ਸਮਾਂ ਲੈ ਰਹੇ ਹਨ। ਸਮੇਂ ਦੇ ਨਾਲ-ਨਾਲ ਨਿਵੇਸ਼ਕ ਚਾਂਦੀ ਦੇ ਨਿਵੇਸ਼ ਵਿਚ ਦਿਲਚਸਪੀ ਦਿਖਾ ਰਹੇ ਹਨ। ਭਾਰਤ ਵਿਚ ਪਿਛਲੇ ਸਾਲ ਸੇਬੀ ਨੇ ਚਾਂਦੀ ਦੇ ਈਟੀਐੱਫ(ਐਕਸਚੇਂਜ ਟਰੇਡਡ ਫੰਡ) ਨੂੰ ਮਨਜ਼ੂਰੀ ਦਿੱਤੀ ਸੀ। ਮੌਜੂਦਾ ਸਮੇਂ ਵਿਚ ਦੇਸ਼ ਵਿਚ ਦੋ ਚਾਂਦੀ ਦੇ ਈਟੀਐਫ(ਐਕਸਚੇਂਜ ਟਰੇਡਡ ਫੰਡ) ਕੰਮ ਕਰ ਰਹੇ ਹਨ। ਨਿਵੇਸ਼ਕਾਂ ਦਾ ਰੁਝਾਨ ਵਧਣ ਦੇ ਨਾਲ ਇਨ੍ਹਾਂ ਦੀ ਗਿਣਤੀ ਵਿਚ ਵਾਧਾ ਹੋਣ ਦੀ ਸੰਭਾਵਨਾ ਹੈ। ਗਲੋਬਲ ਕਾਰਨਾਂ ਕਰਕੇ ਅਤੇ ਕੋਰੋਨਾ ਕਾਰਨ ਦੁਨੀਆ ਭਰ ਦੇ ਬਾਜ਼ਾਰਾਂ ਦਾ ਰੁਝਾਨ ਬਦਲ ਰਿਹਾ ਹੈ। ਦੁਨੀਆ ਭਰ ਦੇ ਦੇਸ਼ ਵਧਦੀ ਮਹਿੰਗਾਈ ਦਾ ਸਾਹਮਣਾ ਕਰ ਰਹੇ ਹਨ। ਵਧਦੀ ਮਹਿੰਗਾਈ ਦਰਮਿਆਨ ਸੋਨੇ ਦੇ ਮੁਕਾਬਲੇ ਚਾਂਦੀ ਨਿਵੇਸ਼ਕਾਂ ਨੂੰ ਜ਼ਿਆਦਾ ਕਮਾਈ ਕਰਵਾ ਰਹੀ ਹੈ।
ਇਹ ਵੀ ਪੜ੍ਹੋ : ਸਿਰਫ਼ 926 ਰੁਪਏ 'ਚ ਕਰੋ ਹਵਾਈ ਸਫ਼ਰ, ਇਹ ਏਅਰਲਾਈਨ ਲੈ ਕੇ ਆਈ ਹੈ ਖ਼ਾਸ ਆਫ਼ਰ
ਜਾਣੋ ਕੀ ਹੁੰਦੈ ETF(ਐਕਸਚੇਂਜ ਟਰੇਡਡ ਫੰਡ)
ਇੱਕ ETF ਸੰਪਤੀਆਂ ਜਿਵੇਂ ਕਿ ਪ੍ਰਤੀਭੂਤੀਆਂ ਅਤੇ ਸ਼ੇਅਰ ਦੀ ਖ਼ਰੀਦ ਅਤੇ ਵਿਕਰੀ ਐਕਸਚੇਂਜ 'ਤੇ ਕੀਤੀ ਜਾਂਦੀ ਹੈ। ਇਸ ਲਈ ਉਹਨਾਂ ਦੀਆਂ ਵਿਸ਼ੇਸ਼ਤਾਵਾਂ ਅਤੇ ਲਾਭ ਸਟਾਕਾਂ ਵਿੱਚ ਨਿਵੇਸ਼ ਕਰਨ ਦੇ ਸਮਾਨ ਹਨ, ਪਰ ਉਹ ਮਿਉਚੁਅਲ ਫੰਡਾਂ ਅਤੇ ਬਾਂਡਾਂ ਵਰਗੇ ਯੰਤਰਾਂ ਉੱਤੇ ਵੀ ਫਾਇਦੇ ਦੀ ਪੇਸ਼ਕਸ਼ ਕਰਦੇ ਹਨ। ETFs ਦਾ ਸਾਰਾ ਦਿਨ ਵਪਾਰ ਕੀਤਾ ਜਾਂਦਾ ਹੈ। ਇਨ੍ਹਾਂ ਦੀਆਂ ਕੀਮਤਾਂ ਵਾ ਸਪਲਾਈ ਅਤੇ ਮੰਗ ਦੇ ਅਨੁਸਾਰ ਐਕਸਚੇਂਜ 'ਤੇ ਵਧਦੀਆਂ ਜਾਂ ਘਟਦੀਆਂ ਰਹਿੰਦੀਆਂ ਹਨ। ਕਿਸੇ ਵੀ ETF ਵਿੱਚ ਨਿਵੇਸ਼ ਕਰਨ ਲਈ ਡੀਮੈਟ ਖਾਤਾ ਹੋਣਾ ਜ਼ਰੂਰੀ ਹੁੰਦਾ ਹੈ। ਭਵਿੱਖ ਵਿਚ ਚਾਂਦੀ ਦੀ ਵੱਡੇ ਪੈਮਾਨੇ ਉੱਤੇ ਮੰਗ ਵਧਣ ਵਾਲੀ ਹੈ। ਇਸ ਦਾ ਇਸਤੇਮਾਲ ਸੋਲਰ ਐਨਰਜੀ, 5ਜੀ ਟੈਲੀਕਾਮ ਸਰਵਿਸਿਜ਼, ਆਟੋਮੋਬਾਈਲ ਇੰਡਸਟਰੀ, ਮੈਡੀਕਲ ਸਾਜ਼ੋ ਸਮਾਨ ਬਣਾਉਣ ਲਈ ਭਾਰੀ ਮਾਤਰਾ ਵਿਚ ਹੁੰਦਾ ਹੈ।
ਇਹ ਵੀ ਪੜ੍ਹੋ : ਜੋ ਕਦੇ ਪਲੇਨ ਵਿਚ ਬੈਠੇ ਵੀ ਨਹੀਂ ਉਨ੍ਹਾਂ ਨੂੰ ਸੇਵਾਵਾਂ ਦੇਵੇਗੀ ਆਕਾਸਾ ਏਅਰਲਾਈਨਸ
ਨੋਟ - ਇਸ ਖ਼ਬਰ ਬਾਰੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
5 ਸੂਬਿਆਂ ਦੀਆਂ ਚੋਣਾਂ ਤੇ ਕੋਰੋਨਾ ਦਰਮਿਆਨ ਆਏਗਾ ਕੇਂਦਰੀ ਬਜਟ, ਕੀ ਵਿੱਤ ਮੰਤਰੀ ਦੇ ਸਕੇਗੀ ਲੋਕਾਂ ਦੇ ਮਰਜ਼ ਦੀ ਦਵਾਈ!
NEXT STORY