ਨਵੀਂ ਦਿੱਲੀ - ਗਣਤੰਤਰ ਦਿਵਸ ਦੇ ਮੌਕੇ 'ਤੇ ਕਈ ਕੰਪਨੀਆਂ ਆਪਣੇ ਗਾਹਕਾਂ ਨੂੰ ਲੁਭਾਉਣ ਲਈ ਕਈ ਤਰ੍ਹਾਂ ਦੇ ਆਫ਼ਰ ਦੇ ਰਹੀਆਂ ਹਨ। ਹਵਾਬਾਜ਼ੀ ਕੰਪਨੀ GoFirst ਵੀ ਆਪਣੇ ਗਾਹਕਾਂ ਲਈ ਸਸਤੀਆਂ ਹਵਾਈ ਟਿਕਟਾਂ ਦਾ ਤੋਹਫਾ ਲੈ ਕੇ ਆਈ ਹੈ। ਕੰਪਨੀ ਨੇ ਰਾਈਟ ਟੂ ਫਲਾਈ ਸੇਲ ਨਾਂ ਦਾ ਆਫਰ ਸ਼ੁਰੂ ਕੀਤਾ ਹੈ। ਇਸ ਦੇ ਤਹਿਤ ਗਾਹਕਾਂ ਨੂੰ ਬਹੁਤ ਸਸਤੇ 'ਚ ਹਵਾਈ ਯਾਤਰਾ ਕਰਨ ਦਾ ਮੌਕਾ ਮਿਲ ਰਿਹਾ ਹੈ।
ਟਿਕਟਾਂ ਸਿਰਫ਼ 926 ਰੁਪਏ ਤੋਂ ਸ਼ੁਰੂ
ਇਸ ਆਫ਼ਰ ਤਹਿਤ ਟਿਕਟਾਂ ਸਿਰਫ 926 ਰੁਪਏ ਤੋਂ ਸ਼ੁਰੂ ਹੋ ਰਹੀਆਂ ਹਨ। ਇਸ ਆਫ਼ਰ ਦਾ ਫਾਇਦਾ ਲੈਣ ਲਈ 22 ਜਨਵਰੀ 2022 ਤੋਂ 26 ਜਨਵਰੀ 2022 ਦਰਮਿਆਨ ਟਿਕਟਾਂ ਬੁੱਕ ਕਰਵਾਉਣੀਆਂ ਪੈਣਗੀਆਂ। ਇਹ ਛੋਟ 11 ਫਰਵਰੀ 2022 ਤੋਂ 31 ਮਾਰਚ 2022 ਤੱਕ ਦੀਆਂ ਉਡਾਣਾਂ 'ਤੇ ਉਪਲਬਧ ਹੋਵੇਗੀ। ਇਸ ਟਿਕਟ ਨਾਲ ਯਾਤਰਾ ਕਰਦੇ ਸਮੇਂ ਤੁਸੀਂ 15 ਕਿਲੋਗ੍ਰਾਮ ਤੱਕ ਦਾ ਸਮਾਨ ਲੈ ਜਾ ਸਕੋਗੇ।
ਇਹ ਵੀ ਪੜ੍ਹੋ : CBDT ਦਾ ਟੈਕਸਦਾਤਿਆਂ ਨੂੰ ਵੱਡਾ ਝਟਕਾ, ਯੂਲਿਪ ’ਤੇ ਮਿਲਣ ਵਾਲੀ ਟੈਕਸ ਛੋਟ ਲਿਮਿਟ ਘਟਾਈ
ਇੱਕ ਵਾਰ ਨਹੀਂ ਲਈ ਜਾਵੇਗੀ ਤਬਦੀਲੀ ਦੀ ਫੀਸ !
ਜੇਕਰ ਤੁਸੀਂ ਇਸ ਸਕੀਮ ਦੇ ਤਹਿਤ ਟਿਕਟਾਂ ਬੁੱਕ ਕਰਦੇ ਹੋ, ਤਾਂ ਤੁਸੀਂ ਬਿਨਾਂ ਕਿਸੇ ਬਦਲਾਅ ਦੀ ਫ਼ੀਸ ਦਾ ਭੁਗਤਾਨ ਕੀਤੇ ਯਾਤਰਾ ਤੋਂ ਤਿੰਨ ਦਿਨ ਪਹਿਲਾਂ ਤੱਕ ਆਪਣੀਆਂ ਉਡਾਣਾਂ ਦੀਆਂ ਟਿਕਟਾਂ ਨੂੰ ਰੀ-ਸ਼ਡਿਊਲ ਕਰਵਾ ਸਕੋਗੇ। ਹਾਲਾਂਕਿ, ਜੇਕਰ ਤੁਸੀਂ ਟਿਕਟ ਕੈਂਸਲ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ ਸਟੈਂਡਰਡ ਕੈਂਸਲੇਸ਼ਨ ਚਾਰਜ ਦਾ ਭੁਗਤਾਨ ਕਰਨਾ ਹੋਵੇਗਾ।
ਸਿਰਫ਼ ਘਰੇਲੂ ਟਿਕਟਾਂ 'ਤੇ ਛੋਟ
GoFirst ਦੇ ਮੁਤਾਬਕ, ਤੁਹਾਨੂੰ ਇਹ ਛੋਟ ਸਿਰਫ ਘਰੇਲੂ ਟਿਕਟਾਂ 'ਤੇ ਮਿਲੇਗੀ ਨਾ ਕਿ ਅੰਤਰਰਾਸ਼ਟਰੀ ਟਿਕਟਾਂ 'ਤੇ। ਜੇਕਰ ਤੁਸੀਂ ਕੰਪਨੀ ਦੀ ਵੈੱਬਸਾਈਟ ਸਮੇਤ ਕਿਤੇ ਵੀ ਟਿਕਟ ਬੁੱਕ ਕਰਦੇ ਹੋ ਤਾਂ ਤੁਹਾਨੂੰ ਇਸ ਛੋਟ ਦਾ ਲਾਭ ਮਿਲੇਗਾ। ਹਾਲਾਂਕਿ, ਇਸ ਆਫਰ ਦੇ ਤਹਿਤ ਗਰੁੱਪ ਬੁਕਿੰਗ ਨਹੀਂ ਕੀਤੀ ਜਾ ਸਕਦੀ ਹੈ। ਇਸ ਦੇ ਨਾਲ ਹੀ ਇਸ ਨੂੰ ਕਿਸੇ ਹੋਰ ਪੇਸ਼ਕਸ਼ ਨਾਲ ਜੋੜਿਆ ਨਹੀਂ ਜਾ ਸਕਦਾ ਹੈ।
ਇਹ ਵੀ ਪੜ੍ਹੋ : ਖਪਤਕਾਰਾਂ ਨੂੰ ਮੁੜ ਲੱਗੇਗਾ ਝਟਕਾ, ਇਸ ਕਾਰਨ ਵਧ ਸਕਦੇ ਹਨ ਰਿਫਾਇੰਡ ਆਇਲ ਦੇ ਰੇਟ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
ਭਾਰਤ 'ਚ ਵਿਦੇਸ਼ੀ ਨਿਵੇਸ਼ ਦੀ ਘਾਟ, FDI 'ਚ 26 ਫੀਸਦੀ ਦੀ ਗਿਰਾਵਟ
NEXT STORY