ਨਵੀਂ ਦਿੱਲੀ— ਐੱਨ. ਆਰ. ਆਈਜ਼. ਅਤੇ ਵਿਦੇਸ਼ੀ ਸੈਲਾਨੀਆਂ ਦੇ ਮੋਬਾਇਲ ਨੰਬਰ ਵੈਰੀਫਿਕੇਸ਼ਨ ਨੂੰ ਲੈ ਕੇ ਭਾਰਤੀ ਦੂਰੰਸਚਾਰ ਵਿਭਾਗ (ਡੀ. ਓ. ਟੀ.) ਅਤੇ ਆਧਾਰ ਅਥਾਰਟੀ (ਯੂ. ਆਈ. ਡੀ. ਏ. ਆਈ.) ਵਿਚਕਾਰ ਚਰਚਾ ਚੱਲ ਰਹੀ ਹੈ। ਦੂਰਸੰਚਾਰ ਸਕੱਤਰ ਅਰੁਣਾ ਸੁੰਦਰਰਾਜਨ ਮੁਤਾਬਕ 2-3 ਹਫਤਿਆਂ 'ਚ ਐੱਨ. ਆਰ. ਆਈਜ਼. ਅਤੇ ਵਿਦੇਸ਼ੀ ਸੈਲਾਨੀਆਂ ਦੇ ਸਿਮ ਵੈਰੀਫਿਕੇਸ਼ਨ ਲਈ ਕਿਹੜਾ ਤਰੀਕਿਆ ਅਪਣਾਇਆ ਜਾਵੇ ਇਸ 'ਤੇ ਫੈਸਲਾ ਹੋ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਐੱਨ. ਆਰ. ਆਈਜ਼. ਅਤੇ ਵਿਦੇਸ਼ੀ ਸੈਲਾਨੀਆਂ ਨੂੰ ਆਧਾਰ ਨਹੀਂ ਜਾਰੀ ਕੀਤਾ ਜਾਂਦਾ ਹੈ, ਅਜਿਹੇ 'ਚ ਉਨ੍ਹਾਂ ਲਈ ਖਾਸ ਵਿਵਸਥਾ ਕੀਤੀ ਜਾਵੇਗੀ।
ਐੱਨ. ਆਰ. ਆਈਜ਼. ਅਤੇ ਵਿਦੇਸ਼ੀ ਸੈਲਾਨੀਆਂ ਦਾ ਪਾਸਪੋਰਟ ਜ਼ਰੀਏ ਵੀ ਵੈਰੀਫਿਕੇਸ਼ਨ ਕੀਤਾ ਜਾ ਸਕਦਾ ਹੈ। ਹਾਲਾਂਕਿ ਅਜੇ ਤਕ ਇਸ ਬਾਰੇ ਕੋਈ ਫੈਸਲਾ ਨਹੀਂ ਲਿਆ ਗਿਆ ਹੈ। ਅਰੁਣਾ ਨੇ ਕਿਹਾ ਕਿ ਆਧਾਰ ਜ਼ਰੀਏ ਸਿਮ ਵੈਰੀਫਿਕੇਸ਼ਨ ਇਕ ਜ਼ਰੀਆ ਹੈ, ਜਿਸ ਨਾਲ ਉਨ੍ਹਾਂ ਸਿਮ ਨੂੰ ਤਸਦੀਕ ਕੀਤਾ ਜਾ ਸਕੇ ਜੋ ਬਿਨਾਂ ਦਸਤਾਵੇਜ਼ਾਂ ਦੇ ਜਾਰੀ ਹੋ ਗਏ ਹਨ। ਉੱਥੇ ਹੀ, ਆਧਾਰ ਵੈਰੀਫਿਕੇਸ਼ਨ ਨੂੰ ਆਸਾਨ ਬਣਾਉਣ 'ਤੇ ਵੀ ਕੰਮ ਕੀਤਾ ਜਾ ਰਿਹਾ ਹੈ। ਜਲਦ ਹੀ ਦੂਰਸੰਚਾਰ ਕੰਪਨੀਆਂ ਵੱਲੋਂ ਬਜ਼ੁਰਗਾਂ ਅਤੇ ਦਿਵਿਆਂਗਾਂ ਦੀ ਸੁਵਿਧਾ ਲਈ ਨਵੀਂ ਸੇਵਾ ਸ਼ੁਰੂ ਕੀਤੀ ਜਾਵੇਗੀ, ਜਿਸ ਨਾਲ ਉਨ੍ਹਾਂ ਨੂੰ ਮੋਬਾਇਲ ਨੰਬਰ ਲਿੰਕ ਕਰਾਉਣ ਲਈ ਸੈਂਟਰ ਨਹੀਂ ਜਾਣਾ ਹੋਵੇਗਾ। ਸਰਕਾਰ ਨੇ ਓ. ਟੀ. ਪੀ. ਅਤੇ ਕਈ ਹੋਰ ਤਰੀਕਿਆਂ ਨਾਲ ਸਿਮ ਨੂੰ ਆਧਾਰ ਨਾਲ ਜੋੜਨ ਦਾ ਤਰੀਕਾ ਕੱਢਿਆ ਹੈ।
ਰੁਪਏ 'ਚ ਤੇਜ਼ ਗਿਰਾਵਟ, 65 ਦੇ ਪਾਰ ਖੁੱਲ੍ਹਿਆ
NEXT STORY