ਨਵੀਂ ਦਿੱਲੀ— ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਸ਼ਨੀਵਾਰ ਨੂੰ ਆਪਣੇ ਹਲਕੇ ਪੱਪੜਗੰਜ ਪੂਰਬੀ ਦਿੱਲੀ ਵਿਚ ਪਹਿਲੇ ਪਬਲਿਕ ਈ-ਵਾਹਨ ਚਾਰਜਿੰਗ ਸਟੇਸ਼ਨ ਦਾ ਉਦਘਾਟਨ ਕੀਤਾ।
ਸਿਸੋਦੀਆ ਨੇ ਕਿਹਾ, “ਇਲੈਕਟ੍ਰਿਕ ਵਾਹਨ ਭਵਿੱਖ ਵਿਚ ਦਿੱਲੀ ਨੂੰ ਪ੍ਰਦੂਸ਼ਣ ਮੁਕਤ ਬਣਾ ਦੇਣਗੇ। ਇਹ ਸਟੇਸ਼ਨ ਆਉਣ ਵਾਲੇ ਦਿਨਾਂ ਵਿਚ ਪੈਟਰੋਲ ਪੰਪਾਂ ਵਾਂਗ ਸਰਬ ਵਿਆਪਕ ਹੋਣਗੇ।''
ਬਿਜਲੀ ਵੰਡ ਕੰਪਨੀ ਬੀ. ਐੱਸ. ਈ. ਐੱਸ. ਯਮੁਨਾ ਪਾਵਰ ਲਿਮਟਿਡ (ਬੀ. ਵਾਈ. ਪੀ. ਐੱਲ.) ਦੇ ਇਕ ਬੁਲਾਰੇ ਨੇ ਕਿਹਾ ਕਿ ਈ-ਵਾਹਨ ਚਾਰਜਿੰਗ ਸਟੇਸ਼ਨ ਕੰਪਾਨੀ ਅਤੇ ਈ. ਵੀ. ਮੋਟਰਜ਼ ਇੰਡੀਆ ਪ੍ਰਾਈਵੇਟ ਲਿਮਟਿਡ ਦੀ ਭਾਈਵਾਲੀ ਤਹਿਤ ਸਥਾਪਿਤ ਕੀਤਾ ਗਿਆ ਹੈ। ਦਿੱਲੀ ਸਰਕਾਰ ਦੇ ਇਕ ਬਿਆਨ ਵਿਚ ਕਿਹਾ ਗਿਆ ਹੈ ਕਿ ਇਹ ਸਟੇਸ਼ਨ ਇਕ ਸਮੇਂ ਵਿਚ ਚਾਰ ਵਾਹਨ ਨੂੰ ਚਾਰਜ ਕਰ ਸਕਦਾ ਹੈ। ਵਾਹਨ ਦੀ ਕਿਸਮ ਦੇ ਆਧਾਰ 'ਤੇ ਚਾਰਜਿੰਗ ਵਿਚ 45 ਤੋਂ 90 ਮਿੰਟ ਲੱਗਣਗੇ। ਇਸ ਸਹੂਲਤ ਲਈ ਸ਼ੁਰੂਆਤੀ ਖਰਚਾ ਸੀਮਤ ਮਿਆਦ ਲਈ ਪ੍ਰਤੀ ਯੂਨਿਟ 10.50 ਰੁਪਏ ਹੋਵੇਗਾ, ਜੋ ਕਿ ਮੌਜੂਦਾ ਈ. ਵੀ. ਟੈਰਿਫ ਦਰਾਂ ਵਿਚ ਸਭ ਤੋਂ ਘੱਟ ਹੈ। ਆਈ. ਪੀ. ਐਕਸਟੈਂਸ਼ਨ ਦੇ ਕੇਂਦਰ ਵਿਚ ਸਥਿਤ ਚਾਰਜਿੰਗ ਸਟੇਸ਼ਨ ਨੂੰ 'ਪਲੱਗ ਏਂਗੋ' ਬ੍ਰਾਂਡ ਦਾ ਨਾਮ ਦਿੱਤਾ ਗਿਆ ਹੈ।
ਭਾਰਤ 'ਚ ਅਮਰੀਕਾ ਦਾ ਪ੍ਰਤੱਖ ਵਿਦੇਸ਼ੀ ਨਿਵੇਸ਼ 40 ਅਰਬ ਡਾਲਰ ਤੋਂ ਪਾਰ
NEXT STORY