ਨਵੀਂ ਦਿੱਲੀ- 1 ਫਰਵਰੀ ਨੂੰ ਬਜਟ ਤੋਂ ਪਹਿਲਾਂ ਨਿਰਮਲਾ ਸੀਤਾਰਮਨ ਨੇ ਸ਼ੁੱਕਰਵਾਰ ਨੂੰ ਲੋਕ ਸਭਾ ਵਿਚ ਆਰਥਿਕ ਸਰਵੇਖਣ ਪੇਸ਼ ਕੀਤਾ। ਸਰਕਾਰ ਨੇ ਚਾਲੂ ਵਿੱਤੀ ਸਾਲ 2020-21 ਵਿਚ ਜੀ. ਡੀ. ਪੀ. ਵਿਚ 7.7 ਫ਼ੀਸਦੀ ਗਿਰਾਵਟ ਦਾ ਅਨੁਮਾਨ ਜਤਾਇਆ ਹੈ। ਉੱਥੇ ਹੀ, ਵਿੱਤੀ ਸਾਲ 2021-22 ਵਿਚ ਜੀ. ਡੀ. ਪੀ. ਵਿਕਾਸ ਦਰ 11 ਫ਼ੀਸਦੀ ਰਹਿਣ ਦੀ ਉਮੀਦ ਜਤਾਈ ਗਈ ਹੈ।
ਕੋਰੋਨਾ ਵਾਇਰਸ ਤਾਲਾਬੰਦੀ ਕਾਰਨ ਭਾਰੀ ਮੁਸੀਬਤ ਦਾ ਸਾਹਮਣਾ ਕਰ ਚੁੱਕੀ ਅਰਥਵਿਵਸਥਾ ਨੂੰ ਲੈ ਕੇ ਵਿੱਤੀ ਸਾਲ 2021-22 ਵਿਚ ਮਜ਼ਬੂਤ ਸੁਧਾਰ ਦੀ ਉਮੀਦ ਹੈ।
ਗੌਰਤਲਬ ਹੈ ਕਿ ਚਾਲੂ ਵਿੱਤੀ ਸਾਲ ਦੀ ਅਪ੍ਰੈਲ-ਜੂਨ ਤਿਮਾਹੀ ਵਿਚ ਜੀ. ਡੀ. ਪੀ. ਵਿਚ 23.9 ਫ਼ੀਸਦੀ ਦੀ ਰਿਕਾਰਡ ਗਿਰਾਵਟ ਦੇਖਣ ਨੂੰ ਮਿਲੀ ਸੀ। ਇਸ ਪਿੱਛੋਂ ਤਾਲਾਬੰਦੀ ਹਟਣ ਪਿੱਛੋਂ ਆਰਥਿਕ ਗਤੀਵਿਧੀਆਂ ਤੇਜ਼ ਹੋਣ ਨਾਲ ਦੂਜੀ ਤਿਮਾਹੀ ਵਿਚ ਗਿਰਾਵਟ ਘੱਟ ਕੇ 7.5 ਫ਼ੀਸਦੀ 'ਤੇ ਆ ਗਈ। ਸਰਕਾਰ ਨੇ ਮੌਜੂਦਾ ਪੂਰੇ ਵਿੱਤੀ ਸਾਲ ਦੀ ਜੀ. ਡੀ. ਪੀ. ਵਿਕਾਸ ਦਰ ਵਿਚ 7.7 ਫ਼ੀਸਦੀ ਦੀ ਗਿਰਾਵਟ ਦਾ ਅਨੁਮਾਨ ਪ੍ਰਗਟ ਕੀਤਾ ਹੈ ਅਤੇ ਅਗਲੇ ਸਾਲ ਵਿਚ 'ਵੀ' ਆਕਾਰ ਦਾ ਸੁਧਾਰ ਜਤਾਇਆ ਹੈ। ਸਰਕਾਰ ਮੁਤਾਬਕ, ਵਿੱਤੀ ਸਾਲ 2021-22 (ਅਪ੍ਰੈਲ 2021 ਤੋਂ ਮਾਰਚ 2022) ਵਿਚ ਜੀ. ਡੀ. ਪੀ. ਵਿਕਾਸ ਦਰ 11 ਫ਼ੀਸਦੀ ਦਾ ਵਾਧਾ ਦਰਜ ਕਰ ਸਕਦੀ ਹੈ।
ਗਿਰਾਵਟ ਦੇ 5 ਦਿਨਾਂ ਬਾਅਦ ਫਿਰ ਚਮਕਿਆ ਸੋਨਾ, ਦੋ ਦਿਨਾਂ ਵਿਚ 2,000 ਤੋਂ ਵਧ ਮਹਿੰਗੀ ਹੋਈ ਚਾਂਦੀ
NEXT STORY