ਨਵੀਂ ਦਿੱਲੀ (ਇੰਟ.) – ਮੋਦੀ ਸਰਕਾਰ ਦੀ ਇਸ ਵਿੱਤੀ ਸਾਲ ’ਚ 6 ਹੋਰ ਸਰਕਾਰੀ ਕੰਪਨੀਆਂ ਨੂੰ ਵੇਚਣ ਦੀ ਯੋਜਨਾ ਹੈ। ਇਨ੍ਹਾਂ ’ਚ ਬੀ. ਪੀ. ਸੀ. ਐੱਲ. ਤੋਂ ਇਲਾਵਾ ਬੀ. ਈ. ਐੱਮ. ਐੱਲ., ਸ਼ਿਪਿੰਗ ਕਾਰਪ, ਪਵਨ ਹੰਸ, ਸੈਂਟਰਲ ਇਲੈਕਟ੍ਰਾਨਿਕ ਅਤੇ ਨੀਲਾਂਚਲ ਇਸਪਾਤ ਸ਼ਾਮਲ ਹਨ। ਬੀ. ਪੀ. ਸੀ. ਐੱਲ. ਦੇ ਨਿੱਜੀਕਰਨ ਦੀ ਪ੍ਰਕਿਰਿਆ ਚੱਲ ਰਹੀ ਹੈ ਅਤੇ ਬਾਕੀ ਦੀ ਵਿੱਤੀ ਬੋਲੀ ਦਸੰਬਰ-ਜਨਵਰੀ ’ਚ ਹੋ ਸਕਦੀ ਹੈ। ਇਨ੍ਹਾਂ ਦੇ ਨਿੱਜੀਕਰਨ ਦੀ ਪ੍ਰਕਿਰਿਆ ਵੀ ਇਸੇ ਵਿੱਤੀ ਸਾਲ ’ਚ ਪੂਰੀ ਹੋਣ ਦੀ ਸੰਭਾਵਨਾ ਹੈ। ਨਿਵੇਸ਼ ਅਤੇ ਜਨਤਕ ਜਾਇਦਾਦ ਪ੍ਰਬੰਧਨ ਵਿਭਾਗ (ਦੀਪਮ) ਦੇ ਸਕੱਤਰ ਤੁਹਿਨ ਕਾਂਤ ਪਾਂਡੇ ਨੇ ਹਾਲ ਹੀ ’ਚ ਇਹ ਗੱਲ ਕਹੀ ਸੀ।
ਇਸ ਦੇ ਨਾਲ ਹੀ ਦੇਸ਼ ਦੀ ਸਭ ਤੋਂ ਵੱਡੀ ਕੰਪਨੀ ਐੱਲ. ਐਈ. ਸੀ. ਦੇ ਚਿਰਾਂ ਤੋਂ ਉਡੀਕੀ ਜਾ ਰਹੇ ਆਈ. ਪੀ. ਓ. ਦਾ ਇੰਤਜ਼ਾਰ ਵੀ ਹੁਣ ਖਤਮ ਹੋਣ ਵਾਲਾ ਹੈ। ਕੰਪਨੀ ਦਾ ਆਈ. ਪੀ. ਓ. ਮੌਜੂਦਾ ਵਿੱਤੀ ਸਾਲ ਦੀ ਚੌਥੀ ਤਿਮਾਹੀ ਯਾਨੀ ਜਨਵਰੀ ਤੋਂ ਮਾਰਚ ਦਰਮਿਆਨ ਬਾਜ਼ਾਰ ’ਚ ਦਸਤਕ ਦੇ ਸਕਦਾ ਹੈ। ਸਰਕਾਰ ਐੱਲ. ਆਈ. ਸੀ. ’ਚ 10 ਫੀਸਦੀ ਤੱਕ ਹਿੱਸੇਦਾਰੀ ਵੇਚਣ ਜਾ ਰਹੀ ਹੈ। ਇਸ ਨਾਲ ਉਸ ਨੂੰ 10 ਲੱਖ ਕਰੋੜ ਰੁਪਏ ਮਿਲਣ ਦੀ ਉਮੀਦ ਹੈ।
ਏਅਰ ਏਸ਼ੀਆ ਇੰਡੀਆ ਨੇ ਸਾਰੀਆਂ ਉਡਾਣਾਂ ’ਚ ਸ਼ੁਰੂ ਕੀਤੀ ਖਾਣ-ਪੀਣ ਦੀ ਸਹੂਲਤ
NEXT STORY