ਨਵੀਂ ਦਿੱਲੀ - ਸੋਨੇ ਦੀਆਂ ਕੀਮਤਾਂ ਵਿਚ ਮਾਮੂਲੀ ਵਾਧਾ ਦੇਖਣ ਨੂੰ ਮਿਲਿਆ ਹੈ। ਮਲਟੀ ਕਮੋਡਿਟੀ ਐਕਸਚੇਂਜ 'ਤੇ ਸੋਨਾ 0.12 ਫ਼ੀਸਦੀ ਭਾਵ 58 ਰੁਪਏ ਦੇ ਵਾਧੇ ਨਾਲ 47216 ਰੁਪਏ ਪ੍ਰਤੀ 10 ਗ੍ਰਾਮ ਦੇ ਪੱਧਰ 'ਤੇ ਕਾਰੋਬਾਰ ਕਰ ਰਿਹਾ ਹੈ। ਇਸ ਦੇ ਨਾਲ ਹੀ MCX 'ਤੇ ਚਾਂਦੀ ਵਾਇਦਾ 0.4 ਫ਼ੀਸਦੀ ਦੀ ਤੇਜ਼ੀ ਨਾਲ 61951 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਹੈ। ਇਸ ਦੇ ਨਾਲ ਹੀ ਪਿਛਲੇ ਕਾਰੋਬਾਰੀ ਸੈਸ਼ਨ ਵਿਚ ਸੋਨਾ ਸਪਾਟ ਰਿਹਾ ਸੀ ਅਤੇ ਚਾਂਦੀ 'ਚ 0.7 ਫ਼ੀਸਦੀ ਦੀ ਗਿਰਾਵਟ ਦੇਖਣ ਨੂੰ ਮਿਲੀ ਸੀ।
ਗਲੋਬਲ ਬਾਜ਼ਾਰ ਦੀ ਗੱਲ ਕਰੀਏ ਤਾਂ ਇਥੇ ਸੋਨੇ ਵਿਚ ਮਾਮੂਲੀ ਗਿਰਾਵਟ ਦੇਖਣ ਨੂੰ ਮਿਲੀ। ਹਾਜਿਰ ਸੋਨਾ 0.1 ਫ਼ੀਸਦੀ ਦੀ ਗਿਰਾਵਟ ਦੇ ਨਾਲ 1,779.12 ਡਾਲਰ ਪ੍ਰਤੀ ਔਂਸ ਹੋ ਗਿਆ ਹੈ। ਹੋਰ ਕੀਮਤੀ ਧਾਤੂਆਂ ਵਿਚ ਚਾਂਦੀ 0.2 ਫ਼ੀਸਦੀ ਵਧ ਕੇ 23.05 ਡਾਲਰ ਪ੍ਰਤੀ ਔਂਸ ਹੋ ਗਈ ਜਦੋਂਕਿ ਪਲੈਟਿਨਮ 0.3 ਫ਼ੀਸਦੀ ਵਧ ਕੇ 998.85 ਡਾਲਰ ਹੋ ਗਿਆ।
ਵੱਖ-ਵੱਖ ਸ਼ਹਿਰਾਂ ਵਿਚ 10 ਗ੍ਰਾਮ ਸੋਨੇ ਦੀਆਂ ਕੀਮਤਾਂ
ਨਵੀਂ ਦਿੱਲੀ 50480
ਚੇਨਈ 48690
ਮੁੰਬਈ 47190
ਕੋਲਕਾਤਾ 49180
ਇਹ ਵੀ ਪੜ੍ਹੋ : ਕੋਰੋਨਾ ਕਾਲ ਦੌਰਾਨ ਨੌਕਰੀ ਗੁਆਉਣ ਵਾਲਿਆਂ ਨੂੰ ਸਰਕਾਰ ਦੇਵੇਗੀ ਵੱਡੀ ਰਾਹਤ, ਮਨਰੇਗਾ ਦੇ ਬਜਟ 'ਚ ਵੀ ਕੀਤਾ ਵਾਧਾ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
ਵਿੱਤ ਮੰਤਰਾਲੇ ਦੇ ਸੰਮਨ ਮਗਰੋਂ ਹਰਕਤ 'ਚ ਆਇਆ Infosys, ਹੁਣ ਟੈਕਸ ਭਰਨ 'ਚ ਨਹੀਂ ਹੋਵੇਗੀ ਪਰੇਸ਼ਾਨੀ
NEXT STORY