ਨਵੀਂ ਦਿੱਲੀ : ਮੋਦੀ ਸਰਕਾਰ ਦੀ ਇਕ ਵਿਸ਼ੇਸ਼ ਯੋਜਨਾ ਤਹਿਤ ਸਸਤਾ ਸੋਨਾ ਖ਼ਰੀਦਣ ਦਾ ਅੱਜ ਆਖ਼ਰੀ ਮੌਕਾ ਹੈ। ਦਰਅਸਲ ਸਾਵਰੇਨ ਗੋਲਡ ਬਾਂਡ ਦੀ ਚਾਲੂ ਵਿੱਤੀ ਸਾਲ ਦੀ 5ਵੀਂ ਸੀਰੀਜ਼ 7 ਅਗਸਤ ਯਾਨੀ ਅੱਜ ਤੋਂ ਖ਼ਤਮ ਹੋ ਰਹੀ ਹੈ। ਇਸ ਦਾ ਮਤਲੱਬ ਇਸ ਸਕੀਮ ਵਿਚ ਪੈਸੇ ਲਗਾਉਣ ਦਾ ਅੱਜ ਆਖ਼ਰੀ ਮੌਕਾ ਹੈ। ਆਰ.ਬੀ.ਆਈ. ਨੇ ਸਾਵਰੇਨ ਗੋਲਡ ਬਾਂਡ ਲਈ ਸੋਨੇ ਦਾ ਮੁੱਲ 5,334 ਰੁਪਏ ਪ੍ਰਤੀ ਗ੍ਰਾਮ ਤੈਅ ਕੀਤਾ ਹੈ। ਯਾਨੀ ਤੁਸੀਂ ਇਸ ਮੁੱਲ 'ਤੇ ਸੋਨਾ ਖ਼ਰੀਦ ਸਕਦੇ ਹੋ। ਜੋ ਨਿਵੇਸ਼ਕ ਇਸ ਬਾਂਡ ਲਈ ਆਨਲਾਈਨ ਅਪਲਾਈ ਕਰਨਗੇ, ਉਨ੍ਹਾਂ ਨੂੰ 50 ਰੁਪਏ ਪ੍ਰਤੀ ਗ੍ਰਾਮ ਦੀ ਛੋਟ ਮਿਲੇਗੀ। ਅਜਿਹੇ ਨਿਵੇਸ਼ਕਾਂ ਲਈ ਗੋਲਡ ਬਾਂਡ ਸੋਨੇ ਦਾ ਮੁੱਲ 5,284 ਰੁਪਏ ਪ੍ਰਤੀ ਗ੍ਰਾਮ ਰਹਿ ਜਾਵੇਗਾ। ਵਿੱਤੀ ਸਾਲ 2020-21 ਲਈ ਸਾਵਰੇਨ ਗੋਲਡ ਬਾਂਡ ਦੀ ਪੰਜਵੀਂ ਸੀਰੀਜ਼ ਸਬਸਕ੍ਰਿਪਸ਼ਨ ਲਈ 3 ਅਗਸਤ ਨੂੰ ਖੋਲ੍ਹੀ ਗਈ ਸੀ ਅਤੇ ਅੱਜ ਇਸ ਦਾ ਆਖ਼ਰੀ ਦਿਨ ਹੈ।
ਇਹ ਵੀ ਪੜ੍ਹੋ: ਹੁਣ ਅਮਰੀਕਾ ਅਤੇ ਕੈਨੇਡਾ 'ਚ ਇਸ ਵਾਇਰਸ ਨੇ ਦਿੱਤੀ ਦਸਤਕ, 400 ਤੋਂ ਵਧੇਰੇ ਲੋਕ ਬੀਮਾਰ, ਅਲਰਟ ਜਾਰੀ
ਗੋਲਡ ਬਾਂਡ ਦੀ 5ਵੀਂ ਕਿਸ਼ਤ ਅਜਿਹੇ ਸਮੇਂ ਵਿਚ ਸਬਸਕਰਿਪਸ਼ਨ ਲਈ ਖੁੱਲ੍ਹ ਰਹੀ ਹੈ, ਜਦੋਂ ਇਸ ਸਾਲ ਸੋਨੇ ਦੇ ਮੁੱਲ ਵਿਚ 37 ਫ਼ੀਸਦੀ ਦਾ ਵਾਧਾ ਦੇਖਣ ਨੂੰ ਮਿਲਿਆ ਹੈ ਅਤੇ ਸੋਨੇ ਦੀ ਕੀਮਤ 54,000 ਪ੍ਰਤੀ 10 ਗ੍ਰਾਮ ਦੇ ਆਸਪਾਸ ਪਹੁੰਚ ਗਈ ਹੈ। ਆਰ.ਬੀ.ਆਈ. ਇਹ ਬਾਂਡ ਭਾਰਤ ਸਰਕਾਰ ਵੱਲੋਂ ਜਾਰੀ ਕਰ ਰਿਹਾ ਹੈ। ਆਰ.ਬੀ.ਆਈ. ਅਨੁਸਾਰ ਬਾਂਡ ਦੀ ਕੀਮਤ 99.9 ਸ਼ੁੱਧਤਾ ਵਾਲੇ ਸੋਨੇ ਲਈ ਪਿਛਲੇ 3 ਕਾਰੋਬਾਰੀ ਦਿਨ ਵਿਚ ਸਧਾਰਣ ਔਸਤ ਬੰਦ ਭਾਅ (ਇੰਡੀਆ ਬੁਲੀਅਨ ਐਂਡ ਜਿਊਲਰਸ ਐਸੋਸੀਏਸ਼ਨ ਵੱਲੋਂ ਪ੍ਰਕਾਸ਼ਿਤ) ਮੁੱਲ 'ਤੇ ਆਧਾਰਿਤ ਹੈ।
ਇਹ ਵੀ ਪੜ੍ਹੋ: ਸੋਨੇ ਤੋਂ ਬਾਅਦ ਚਾਂਦੀ ਨੇ ਵੀ ਤੋੜੇ ਸਾਰੇ ਰਿਕਾਰਡ, ਜਾਣੋ ਕੀ ਹਨ ਅੱਜ ਦੇ ਭਾਅ
ਸਾਵਰੇਨ ਗੋਲਡ ਬਾਂਡ ਸਕੀਮ
ਇਸ ਯੋਜਨਾ ਦੀ ਸ਼ੁਰੂਆਤ ਨਵੰਬਰ 2015 ਵਿਚ ਹੋਈ ਸੀ। ਇਸਦਾ ਮਕਸਦ ਫਿਜ਼ੀਕਲ ਗੋਲਡ ਦੀ ਮੰਗ ਵਿਚ ਕਮੀ ਲਿਆਉਣ ਅਤੇ ਸੋਨੇ ਦੀ ਖਰੀਦ ਵਿਚ ਉਪਯੋਗ ਹੋਣ ਵਾਲੀ ਘਰੇਲੂ ਬਚਤ ਦਾ ਇਸਤੇਮਾਲ ਵਿੱਤੀ ਬਚਤ ਵਿਚ ਕਰਨਾ ਹੈ। ਘਰ ਵਿਚ ਸੋਨਾ ਖਰੀਦ ਕੇ ਰੱਖਣ ਦੀ ਬਜਾਏ ਜੇਕਰ ਤੁਸੀਂ ਸਾਵਰੇਨ ਗੋਲਡ ਬਾਂਡ ਵਿਚ ਨਿਵੇਸ਼ ਕਰਦੇ ਹੋ, ਤਾਂ ਤੁਸੀਂ ਟੈਕਸ ਵੀ ਬਚਾ ਸਕਦੇ ਹੋ।
ਕਿੰਨਾ ਖ਼ਰੀਦ ਸਕਦੇ ਹੋ ਸੋਨਾ
ਕੋਈ ਸ਼ਖਸ ਇਕ ਵਿੱਤ ਸਾਲ ਵਿਚ ਮਿਨੀਮਮ 1 ਗ੍ਰਾਮ ਅਤੇ ਮੈਕਸੀਮਮ 4 ਕਿੱਲੋਗ੍ਰਾਮ ਤੱਕ ਵੈਲਿਊ ਦਾ ਬਾਂਡ ਖਰੀਦ ਸਕਦਾ ਹੈ। ਹਾਲਾਂਕਿ ਕਿਸੇ ਟਰਸੱਟ ਲਈ ਖਰੀਦ ਦੀ ਵੱਧ ਤੋਂ ਵੱਧ ਸੀਮਾ 20 ਕਿੱਲੋਗ੍ਰਾਮ ਹੈ।
ਇਹ ਵੀ ਪੜ੍ਹੋ: ਤੀਜੇ ਪੜਾਅ 'ਚ ਪਹੁੰਚੀਆਂ ਕੋਰੋਨਾ ਦੀਆਂ 6 ਵੈਕਸੀਨ, WHO ਨੇ ਕਿਹਾ 'ਕਾਮਯਾਬੀ ਦੀ ਗਾਰੰਟੀ ਫਿਲਹਾਲ ਨਹੀਂ'
2.5 ਫ਼ੀਸਦੀ ਮਿਲਦਾ ਹੈ ਵਿਆਜ
ਗੋਲਡ ਬਾਂਡ ਵਿਚ ਸੋਨੇ ਵਿਚ ਆਉਣ ਵਾਲੀ ਤੇਜੀ ਦਾ ਫਾਇਦਾ ਤਾਂ ਮਿਲਦਾ ਹੀ ਹੈ। ਇਸ 'ਤੇ ਸਾਲਾਨਾ 2.5 ਫ਼ੀਸਦੀ ਵਿਆਜ਼ ਵੀ ਮਿਲਦਾ ਹੈ। ਵਿਆਜ ਨਿਵੇਸ਼ਕ ਦੇ ਬੈਂਕ ਖਾਤੇ ਵਿਚ ਹਰ 6 ਮਹੀਨੇ 'ਤੇ ਜਮ੍ਹਾ ਕੀਤਾ ਜਾਵੇਗਾ।
ਗੋਲਡ ਬਾਂਡ ਸਕੀਮ ਨਾਲ ਜੁੜੀਆਂ ਕੁੱਝ ਖਾਸ ਗੱਲਾਂ
ਗੋਲਡ ਬਾਂਡ ਦੀ ਇਸ ਸੀਰੀਜ ਨੂੰ ਇਸ਼ਿਊ ਕਰਣ ਦੀ ਤਾਰੀਖ਼ 11 ਅਗਸਤ 2020 ਹੋਵੇਗੀ। ਰਿਜ਼ਰਵ ਬੈਂਕ ਦੇ ਅਧੀਨ ਆਉਣ ਵਾਲੇ ਇਸ ਬਾਂਡ ਦੀ ਮਿਆਦ ਅੱਠ ਸਾਲ ਹੈ। 5ਵੇਂ ਸਾਲ ਤੋਂ ਬਾਅਦ ਵਿਆਜ ਦੀ ਅਦਾਇਗੀ ਦੀ ਤਾਰੀਖ਼ ਤੋਂ ਬਾਹਰ ਜਾਣ ਦਾ ਬਦਲ ਹੈ। ਗੋਲਡ ਬਾਂਡ ਦੀ ਵਿਕਰੀ ਬੈਂਕਾਂ, ਨਿਰਧਾਰਤ ਡਾਕ ਘਰਾਂ, ਸਟਾਕ ਹੋਲਡਿੰਗ ਕਾਰਪੋਰੇਸ਼ਨ ਆਫ ਇੰਡੀਆ ਲਿਮਿਟਡ ਅਤੇ ਸਟਾਕ ਐਕਸਚੇਂਜੇਜ ਜ਼ਰੀਏ ਸਿੱਧੇ ਤੌਰ 'ਤੇ ਜਾਂ ਉਨ੍ਹਾਂ ਦੇ ਏਜੰਟਾਂ ਜ਼ਰੀਏ ਹੁੰਦੀ ਹੈ।
ਇਹ ਵੀ ਪੜ੍ਹੋ: ਹੁਣ ਘਰ ਬੈਠੇ ਫੋਨ ਜ਼ਰੀਏ ਬਣਵਾਓ ਰਾਸ਼ਨ ਕਾਰਡ, ਜਾਣੋ ਆਸਾਨ ਤਰੀਕਾ
ਮਾਰਕ ਜੁਕਰਬਰਗ 100 ਅਰਬ ਡਾਲਰ ਦੇ ਕਲੱਬ 'ਚ ਸ਼ਾਮਲ, ਕੋਰੋਨਾ ਕਾਲ 'ਚ ਵੀ ਵਧੀ ਦੌਲਤ
NEXT STORY