ਨਵੀਂ ਦਿੱਲੀ—ਦੇਸ਼ 'ਚ ਸਾਉਣੀ ਫਸਲਾਂ ਦੀ ਬਿਜਾਈ ਚਾਲੂ ਸੀਜ਼ਨ 'ਚ ਪਿਛਲੇ ਸਾਲ ਤੋਂ ਤਕਰੀਬਨ 9 ਫੀਸਦੀ ਪਿਛੜੀ ਹੋਈ ਹੈ। ਦੇਸ਼ ਭਰ 'ਚ ਹੁਣ ਤੱਕ 413.34 ਲੱਖ ਹੈਕਟੇਅਰ 'ਚ ਸਾਉਣੀ ਫਸਲਾਂ ਦੀ ਬਿਜਾਈ ਹੋਈ ਹੈ ਜਦੋਂਕਿ ਪਿਛਲੇ ਸਾਲ ਇਸ ਸਮੇਂ ਦੇ ਦੌਰਾਨ ਸਾਉਣੀ ਫਸਲਾਂ ਦੀ ਰਕਬਾ 452.30 ਲੱਖ ਹੈਕਟੇਅਰ ਸੀ। ਕੇਂਦਰੀ ਖੇਤੀਬਾੜੀ ਅਤੇ ਕਿਸਾਨ ਕਲਿਆਣ ਮੰਤਰਾਲੇ ਸ਼ੁੱਕਰਵਾਰ ਨੂੰ ਜਾਰੀ ਸਾਉਣੀ ਫਸਲਾਂ ਦੀ ਬਿਜਈ ਦੇ ਅੰਕੜਿਆਂ ਮੁਤਾਬਕ ਦੇਸ਼ ਭਰ 'ਚ 413.34 ਲੱਖ ਹੈਕਟੇਅਰ 'ਚ ਬਿਜਾਈ ਹੋ ਚੁੱੱਕੀ ਹੈ ਜੋ ਕਿ ਪਿਛਲੇ ਸਾਲ ਦੇ ਅੰਕੜਿਆਂ 'ਚ 38.96 ਲੱਖ ਹੈਕਟੇਅਰ ਭਾਵ 8.61 ਫੀਸਦੀ ਘਟ ਹੈ।
ਸਾਉਣੀ ਸੀਜ਼ਨ ਦੀ ਸਭ ਤੋਂ ਪ੍ਰਮੁੱਖ ਫਸਲ ਝੋਨੇ ਦੀ ਬਿਜਾਈ ਦੇਸ਼ ਭਰ 'ਚ ਹੁਣ ਤੱਕ ਸਿਰਫ 97.77 ਲੱਖ ਹੈਕਟੇਅਰ 'ਚ ਹੋਈ ਹੈ। ਜਦੋਂਕਿ ਪਿਛਲੇ ਸਾਲ ਹੁਣ ਤੱਕ ਝੋਨੇ ਦਾ ਰਕਬਾ 109.88 ਹੈਕਟੇਅਰ ਹੋ ਚੁੱਕਾ ਸੀ। ਇਸ ਤਰ੍ਹਾਂ ਝੋਨੇ ਦਾ ਰਕਬਾ ਪਿਛਲੇ ਸਾਲ ਤੋਂ 12.10 ਲੱਖ ਹੈਕਟੇਅਰ ਘਟਿਆ ਹੋਇਆ ਹੈ। ਦੇਸ਼ ਭਰ 'ਚ ਦਾਲਾਂ ਦੀ ਬਿਜਾਈ 34.22 ਲੱਖ ਹੈਕਟੇਅਰ 'ਚ ਹੋ ਪਾਈ ਹੈ ਜਦੋਂਕਿ ਪਿਛਲੇ ਸਾਲ ਹੁਣ ਤੱਕ ਦਾਲਾਂ ਦਾ ਰਕਬਾ 45.73 ਲੱਖ ਹੈਕਟੇਅਰ ਹੋ ਚੁੱਕਾ ਸੀ।
ਤਾਜ਼ਾ ਅੰਕੜਿਆਂ ਅਨੁਸਾਰ ਤੇਲਾਂ ਵਾਲੇ ਬੀਜਾਂ ਦਾ ਰਕਬਾ ਪਿਛਲੇ ਸਾਲ ਦੇ 83.78 ਲੱਖ ਹੈਕਟੇਅਰ ਦੇ ਮੁਕਾਬਲੇ ਇਸ ਸਾਲ 75.68 ਲੱਖ ਹੈਕਟੇਅਰ ਹੈ। ਉੱਧਰ ਮੋਟੇ ਅਨਾਜਾਂ ਦਾ ਰਕਬਾ ਇਸ ਸਾਲ ਹੁਣ ਤੱਕ 71.17 ਲੱਖ ਹੈਕਟੇਅਰ ਹੈ ਜਦੋਂਕਿ ਪਿਛਲੇ ਸਾਲ ਇਹ 76.22 ਲੱਖ ਹੈਕਟੇਅਰ ਸੀ।
ਗੰਨਾ ਰਕਬਾ ਵੀ ਪਿਛਲੇ ਸਾਲ ਤੋਂ ਪਿਛੜਿਆ ਹੋਇਆ ਹੈ। ਪਿਛਲੇ ਸਾਲ ਗੰਨੇ ਦੀ ਫਸਲ 52.04 ਲੱਖ ਹੈਕਟੇਅਰ 'ਚ ਲੱਗ ਚੁੱਕੀ ਸੀ ਉੱਥੇ ਇਸ ਸਾਲ 49.98 ਲੱਖ ਹੈਕਟੇਅਰ 'ਚ ਲੱਗੀ ਹੈ। ਹਾਲਾਂਕਿ ਕਪਾਹ ਦਾ ਰਕਬਾ ਪਿਛਲੇ ਸਾਲ ਤੋਂ ਥੋੜ੍ਹਾ ਜ਼ਿਆਦਾ ਹੈ। ਪਿਛਲੇ ਸਾਲ ਜਿਥੇ ਕਪਾਹ ਦਾ ਰਕਬਾ 77.50 ਲੱਖ ਹੈਕਟੇਅਰ ਸੀ ਉਥੇ ਇਸ ਸਾਲ 77.71 ਲੱਖ ਹੈਕਟੇਅਰ ਹੈ। ਕਪਾਹ ਨੂੰ ਛੱਡ ਕੇ ਬਾਕੀ ਸਾਰੀਆਂ ਫਸਲਾਂ ਦੀ ਬਿਜਾਈ ਪਿਛਲੇ ਸਾਲ ਦੇ ਮੁਕਾਬਲੇ ਸੁਸਤ ਚੱਲ ਰਹੀ ਹੈ। ਖੇਤੀਬਾੜੀ ਮਾਹਿਰਾਂ ਦੀ ਮੰਨੀਏ ਤਾਂ ਇਸ ਸਾਲ ਮਾਨਸੂਨ ਦੇਰ ਨਾਲ ਆਉਣ ਦੇ ਕਾਰਨ ਸਾਉਣੀ ਫਸਲਾਂ ਦੀ ਬਿਜਾਈ ਦੀ ਰਫਤਾਰ ਸੁਸਤ ਚੱਲ ਰਹੀ ਹੈ।
ਅਗਲੇ ਮਹੀਨੇ ਭਾਰਤ 'ਚ ਮਿਲ ਸਕਦੇ ਹਨ ਸਸਤੇ ਆਈਫੋਨ, ਇਹ ਹੈ ਕਾਰਨ
NEXT STORY