ਨਵੀਂ ਦਿੱਲੀ—ਆਮਦਨ ਟੈਕਸ ਵਿਭਾਗ ਨੇ ਕਾਲੇਧਨ ਅਤੇ ਟੈਕਸ ਚੋਰੀ ਕਰਨ ਵਾਲਿਆਂ ਦੇ ਵਿਰੁੱਧ ਕਾਰਵਾਈ 'ਚ ਤੇਜ਼ੀ ਲਿਆਉਂਦੇ ਹੋਏ ਕਈ ਮਾਮਲਿਆਂ 'ਚ ਅਪਰਾਧਿਕ ਕਾਰਵਾਈ ਸ਼ੁਰੂ ਕੀਤੀ ਹੈ। ਇਸ ਦੇ ਤਹਿਤ ਚਾਲੂ ਵਿੱਤੀ ਸਾਲ 'ਚ ਅਪ੍ਰੈਲ ਤੋਂ ਨਵੰਬਰ ਦੌਰਾਨ ਵਿਭਾਗ ਨੇ ਕੁੱਲ 2225 ਮਾਮਲਿਆਂ 'ਚ ਮੁਕੱਦਮੇ ਦੀ ਕਾਰਵਾਈ ਕੀਤੀ ਜੋ ਪਿਛਲੇ ਵਿੱਤੀ ਸਾਲ ਦੇ ਸਮਾਨ ਸਮੇਂ ਦੇ 784 ਮਾਮਲਿਆਂ ਦੀ ਤੁਲਨਾ 'ਚ 184 ਫੀਸਦੀ ਜ਼ਿਆਦਾ ਹੈ। ਵਿਭਾਗ ਨੇ ਅੱਜ ਦੱਸਿਆ ਕਿ ਕਾਲੇਧਨ ਦੇ ਵਿਰੁੱਧ ਕਾਰਵਾਈ ਨੂੰ ਪਹਿਲ ਦਿੱਤੀ ਗਈ ਹੈ ਅਤੇ ਇਸ ਦੇ ਤਹਿਤ ਟੈਕਸ ਚੋਰੀ ਕਰਨ ਵਾਲਿਆਂ ਦੇ ਵਿਰੁੱਧ ਅਪਰਾਧਿਕ ਕਾਰਵਾਈ ਕੀਤੀ ਜਾ ਰਹੀ ਹੈ।
ਇਸ ਦੇ ਨਾਲ ਹੀ ਜਾਣ ਬੁੱਝ ਕੇ ਟੈਕਸ ਨਹੀਂ ਚੁਕਾਉਣ, ਆਮਦਨ ਟੈਕਸ ਰਿਟਰਨ ਨਹੀਂ ਭਰਨ, ਵੈਰੀਫਿਕੇਸ਼ਨ ਦੇ ਦੌਰਾਨ ਗਲਤ ਜਾਣਕਾਰੀ ਦੇਣ, ਸਰੋਤ ਅਤੇ ਟੈਕਸ ਸੰਗ੍ਰਹਿ ਟੈਕਸ ਜਮ੍ਹਾ ਨਹੀਂ ਕਰਵਾਉਣ ਸਮੇਤ ਕਈ ਤਰ੍ਹਾਂ ਦੇ ਮਾਮਲਿਆਂ 'ਚ ਇਹ ਕਾਰਵਾਈ ਕੀਤੀ ਹੈ। ਉਸ ਨੇ ਕਿਹਾ ਕਿ ਚਾਲੂ ਵਿੱਤੀ ਸਾਲ 'ਚ ਅਪ੍ਰੈਲ ਤੋਂ ਨਵੰਬਰ ਦੌਰਾਨ ਅੱਠ ਮਹੀਨਿਆਂ 'ਚ ਕੁੱਲ 2225 ਮਾਮਲਿਆਂ 'ਚ ਇਸਤਗਾਸਾ ਦੀ ਕਾਰਵਾਈ ਕੀਤੀ ਗਈ ਜਦਕਿ ਇਸ ਤੋਂ ਪਿਛਲੇ ਵਿੱਤੀ ਸਾਲ ਦੀ ਇਹ ਗਿਣਤੀ 784 ਰਹੀ ਸੀ। ਇਸ ਤਰ੍ਹਾਂ ਨਾਲ ਇਸ 'ਚ 184 ਫੀਸਦੀ ਦੀ ਤੇਜ਼ੀ ਆਈ ਹੈ। ਇਸ ਤਰ੍ਹਾਂ ਨਾਲ ਇਸ ਸਮੇਂ 'ਚ ਵਿਭਾਗ ਨੇ 1052 ਮਾਮਲਿਆਂ 'ਚ ਜਾਂਚ ਪੂਰੀ ਕੀਤੀ ਹੈ ਜੋ ਪਿਛਲੇ ਵਿੱਤੀ ਸਾਲ ਦੇ ਪਹਿਲੇ ਅੱਠ ਮਹੀਨਿਆਂ 'ਚ 575 ਮਾਮਲਿਆਂ ਦੀ ਤੁਲਨਾ 'ਚ 83 ਫੀਸਦੀ ਜ਼ਿਆਦਾ ਹੈ।
ਮਾਮਲਿਆਂ ਦੀ ਜਾਂਚ ਉਦੋਂ ਪੂਰੀ ਮੰਨੀ ਜਾਂਦੀ ਹੈ ਜਦੋਂ ਡਿਫਾਲਟਰ ਆਪਣਾ ਅਪਰਾਧ ਸਵੀਕਾਰ ਕਰਦਾ ਹੈ ਅਤੇ ਨਿਯਮ ਦੇ ਤਹਿਤ ਟੈਕਸਾਂ ਦਾ ਭੁਗਤਾਨ ਕਰ ਦਿੰਦਾ ਹੈ। ਵਿਭਾਗ ਵਲੋਂ ਕੀਤੀ ਗਈ ਕਾਰਵਾਈ ਦੇ ਤਹਿਤ ਅਦਾਲਤਾਂ ਨੇ ਅਪ੍ਰੈਲ ਤੋਂ ਨਵੰਬਰ ਦੌਰਾਨ ਕੁੱਲ 48 ਟੈਕਸ ਚੋਰਾਂ ਨੂੰ ਸਜ਼ਾ ਸੁਣਾਈ, ਜਦਕਿ ਪਿਛਲੇ ਵਿੱਤੀ ਸਾਲ ਦੇ ਸਮਾਨ ਸਮੇਂ 'ਚ ਇਹ ਗਿਣਤੀ 13 ਸੀ। ਇਸ ਤਰ੍ਹਾਂ ਨਾਲ ਇਸ 'ਚ 269 ਫੀਸਦੀ ਦਾ ਵਾਧਾ ਹੋਇਆ ਹੈ।
ਵਰਚੁਅਲ ਕਰੰਸੀ ਨੂੰ ਲੈ ਕੇ ਬੋਲੇ ਵਾਰੇਨ ਬਫੇ ਬਹੁਤ ਬੁਰਾ ਹੋਵੇਗਾ ਦਾ ਬਿਟਕੁਆਇਨ ਅੰਤ
NEXT STORY