ਅੰਮ੍ਰਿਤਸਰ— ਪ੍ਰਾਈਵੇਟ ਜਹਾਜ਼ ਕੰਪਨੀ ਸਪਾਈਸ ਜੈੱਟ ਨੇ ਪੰਜਾਬ ਦੇ ਲੋਕਾਂ ਨੂੰ ਨਵੇਂ ਸਾਲ ਦਾ ਸ਼ਾਨਦਾਰ ਤੋਹਫਾ ਦਿੱਤਾ ਹੈ। ਹੁਣ ਅੰਮ੍ਰਿਤਸਰ ਅਤੇ ਉਤਰਾਖੰਡ ਦੀ ਰਾਜਧਾਨੀ ਦੇਹਰਾਦੂਨ ਵਿਚਕਾਰ ਸਿੱਧੀ ਫਲਾਈਟ ਸ਼ੁਰੂ ਹੋਣ ਜਾ ਰਹੀ ਹੈ। ਇਸ ਨਾਲ ਹਰਿਦੁਆਰ, ਰਿਸ਼ੀਕੇਸ਼, ਮਸੂਰੀ ਅਤੇ ਹੇਮਕੁੰਟ ਸਾਹਿਬ ਦਾ ਸਫਰ ਵੀ ਆਸਾਨ ਹੋ ਜਾਵੇਗਾ। ਮੌਜੂਦਾ ਸਮੇਂ ਦੋਹਾਂ ਸ਼ਹਿਰਾਂ ਵਿਚਕਾਰ ਸਿੱਧੀ ਫਲਾਈਟ ਨਹੀਂ ਹੈ।
ਸਪਾਈਸ ਜੈੱਟ ਦੀ ਇਹ ਫਲਾਈਟ 20 ਜਨਵਰੀ ਤੋਂ ਸ਼ੁਰੂ ਹੋਣ ਜਾ ਰਹੀ ਹੈ ਅਤੇ ਇਸ ਦੀ ਬੁਕਿੰਗ ਸਪਾਈਸ ਜੈੱਟ ਦੀ ਵੈੱਬਸਾਈਟ 'ਤੇ ਸ਼ੁਰੂ ਹੋ ਗਈ ਹੈ। ਅੰਮ੍ਰਿਤਸਰ ਹਵਾਈ ਅੱਡੇ ਦੇ ਡਾਇਰੈਕਟਰ ਮੁਤਾਬਕ, ਇਹ ਉਡਾਣ 11.55 ਵਜੇ ਦੇਹਰਾਦੂਨ ਤੋਂ ਰਵਾਨਾ ਹੋਵੇਗੀ ਅਤੇ 12.35 'ਤੇ ਅੰਮ੍ਰਿਤਸਰ ਪਹੁੰਚੇਗੀ। ਇੱਥੇ 20 ਕੁ ਮਿੰਟ ਰੁਕਣ ਪਿੱਛੋਂ ਇਹ ਫਲਾਈਟ 12.55 'ਤੇ ਵਾਪਸ ਰਵਾਨਾ ਹੋ ਜਾਵੇਗੀ ਅਤੇ ਦੁਪਹਿਰ 1.35 'ਤੇ ਦੇਹਾਰਦੂਨ ਪਹੁੰਚ ਜਾਵੇਗੀ। ਇਹ ਫਲਾਈਟ ਤਕਰੀਬਨ 40 ਮਿੰਟ 'ਚ ਅੰਮ੍ਰਿਤਸਰ-ਦੇਹਰਾਦੂਨ ਵਿਚਕਾਰ ਦਾ ਸਫਰ ਪੂਰਾ ਕਰ ਲਵੇਗੀ। 20 ਜਨਵਰੀ ਨੂੰ ਸ਼ੁਰੂ ਹੋ ਰਹੀ ਇਸ ਫਲਾਈਟ 'ਚ 78 ਯਾਤਰੀ ਸਫਰ ਕਰ ਸਕਣਗੇ।
ਉਨ੍ਹਾਂ ਕਿਹਾ ਕਿ ਟਿਕਟਾਂ ਦੀ ਕੀਮਤ ਸਮੇਂ ਨਾਲ ਬਦਲਦੀ ਰਹੇਗੀ। ਇਸ ਫਲਾਈਟ ਨੂੰ ਸ਼ਰਧਾਲੂਆਂ ਦੀ ਸਹੂਲਤ ਅਤੇ ਧਾਰਮਿਕ ਸੈਰ-ਸਪਾਟੇ ਨੂੰ ਉਤਸ਼ਾਹਤ ਕਰਨ ਲਈ ਕਾਫੀ ਮਹੱਤਵਪੂਰਨ ਮੰਨਿਆ ਜਾ ਰਿਹਾ ਹੈ ਕਿਉਂਕਿ ਸਿੱਖ ਤੀਰਥ ਅਸਥਾਨ ਹੇਮਕੁੰਟ ਸਾਹਿਬ ਦੇਹਰਾਦੂਨ ਦੇ ਨੇੜੇ ਹੈ। ਉੱਥੇ ਹੀ ਰਿਸ਼ੀਕੇਸ਼ ਜਾਣ ਵਾਲੇ ਲੋਕਾਂ ਦਾ ਸਮਾਂ ਵੀ ਕਾਫੀ ਬਚੇਗਾ ਕਿਉਂਕਿ ਦੇਹਰਾਦੂਨ ਦੇ ਹਵਾਈ ਅੱਡੇ ਤੋਂ ਇਸ ਦੀ ਦੂਰੀ ਤਕਰੀਬਨ 15 ਕਿਲੋਮੀਟਰ ਹੈ। ਇਸ ਦੇ ਇਲਾਵਾ ਦੇਹਰਾਦੂਨ ਦੇ ਹਵਾਈ ਅੱਡੇ ਤੋਂ ਹਰਿਦੁਆਰ ਦੀ ਦੂਰੀ ਲਗਭਗ 30 ਕਿਲੋਮੀਟਰ ਹੈ।
ਐਕਸਿਸ ਬੈਂਕ ਦੀ ਐੱਮ. ਡੀ. ਸ਼ਿਖਾ ਸ਼ਰਮਾ ਹੋਈ ਸੇਵਾ-ਮੁਕਤ
NEXT STORY