ਨਵੀਂ ਦਿੱਲੀ- ਮਹਾਮਾਰੀ ਦਾ ਪ੍ਰਕੋਪ ਘੱਟ ਹੋਣ ਵਿਚਕਾਰ ਹਵਾਬਾਜ਼ੀ ਕੰਪਨੀ ਸਪਾਈਸ ਜੈੱਟ ਅਗਸਤ ਤੋਂ ਆਪਣੇ ਨੈੱਟਵਰਕ ਵਿਚ ਨਵੀਆਂ ਉਡਾਣਾਂ ਜੋੜਨ ਜਾ ਰਹੀ ਹੈ।
ਸਪਾਈਸ ਜੈੱਟ ਨੇ ਸ਼ਨੀਵਾਰ ਨੂੰ ਕਿਹਾ ਕਿ ਉਹ ਦੇਸ਼ ਭਰ ਵਿਚ 16 ਨਵੀਆਂ ਉਡਾਣਾਂ ਸ਼ੁਰੂ ਕਰਨ ਜਾ ਰਹੀ ਹੈ। ਇਨ੍ਹਾਂ ਉਡਾਣਾਂ ਵਿਚ ਗੁਜਰਾਤ ਦੇ ਭਾਵਨਗਰ ਨੂੰ ਦਿੱਲੀ, ਮੁੰਬਈ ਅਤੇ ਸੂਰਤ ਨੂੰ ਜੋੜਨ ਵਾਲੀਆਂ ਸਿੱਧੀਆਂ ਉਡਾਣਾਂ ਵੀ ਸ਼ਾਮਲ ਹਨ। ਹਵਾਬਾਜ਼ੀ ਕੰਪਨੀ ਨੇ ਕਿਹਾ ਕਿ ਉਹ 10 ਹੋਰ ਉਡਾਣਾਂ ਵੀ ਸ਼ੁਰੂ ਕਰੇਗੀ ਜੋ ਗਵਾਲੀਅਰ ਨੂੰ ਜੈਪੁਰ, ਕਿਸ਼ਨਗੜ੍ਹ (ਅਜਮੇਰ) ਨੂੰ ਮੁੰਬਈ, ਬੇਲਾਗਵੀ ਨੂੰ ਦਿੱਲੀ ਅਤੇ ਵਿਸ਼ਾਖਾਪਟਨਮ ਤੋਂ ਬੰਗਲੁਰੂ ਨੂੰ ਜੋੜਨਗੀਆਂ।
ਇਸ ਤੋਂ ਇਲਾਵਾ ਦਿੱਲੀ-ਜੰਮੂ ਵਿਚਕਾਰ ਇਕ ਹੋਰ ਉਡਾਣ ਸ਼ੁਰੂ ਕੀਤੀ ਜਾਵੇਗੀ। ਕੰਪਨੀ ਨੇ ਇਕ ਬਿਆਨ ਵਿਚ ਕਿਹਾ ਕਿ ਉਹ 16 ਨਵੀਆਂ ਉਡਾਣਾਂ ਸ਼ੁਰੂ ਕਰੇਗੀ, ਜਿਸ ਵਿਚ ਭਾਵਨਗਰ (ਗੁਜਰਾਤ) ਨੂੰ ਆਪਣੇ ਘਰੇਲੂ ਨੈਟਵਰਕ ਵਿਚ ਸ਼ਾਮਲ ਕਰਨਾ ਸ਼ਾਮਲ ਹੈ। ਭਾਵਨਗਰ ਨੂੰ ਦਿੱਲੀ, ਮੁੰਬਈ ਅਤੇ ਸੂਰਤ ਨਾਲ ਜੋੜਨ ਵਾਲੀਆਂ ਸਿੱਧੀਆਂ ਉਡਾਣਾਂ 20 ਅਗਸਤ ਤੋਂ ਸ਼ੁਰੂ ਹੋਣਗੀਆਂ। ਸਪਾਈਸ ਜੈੱਟ ਦੀ ਮੁੱਖ ਵਪਾਰਕ ਅਧਿਕਾਰੀ ਸ਼ਿਲਪਾ ਭਾਟੀਆ ਅਨੁਸਾਰ ਮਹਾਨਗਰਾਂ ਤੇ ਛੋਟੇ ਸ਼ਹਿਰਾਂ ਵਿਚਕਾਰ ਖੇਤਰੀ ਸੰਪਰਕ ਨੂੰ ਮਜ਼ਬੂਤ ਕਰਨਾ ਸਪਾਈਸ ਜੈੱਟ ਦੇ ਮਿਸ਼ਨ ਅਤੇ ਦ੍ਰਿਸ਼ਟੀ ਕੇਂਦਰ ਵਿਚ ਹੈ ਅਤੇ ਅਸੀਂ ਆਪਣੇ ਤੇਜ਼ੀ ਨਾਲ ਵਿਸਥਾਰਤ ਘਰੇਲੂ ਨੈਟਵਰਕ ਵਿਚ ਸੁੰਦਰ ਸ਼ਹਿਰ ਭਾਵਨਗਰ ਨੂੰ ਜੋੜ ਕੇ ਖੁਸ਼ ਹਾਂ।
ਸਟਾਕ ਮਾਰਕੀਟ : 4 ਮਹੀਨਿਆਂ 'ਚ ਨਿਵੇਸ਼ਕਾਂ ਦੀ ਪੂੰਜੀ 31 ਲੱਖ ਕਰੋੜ ਰੁ: ਵਧੀ
NEXT STORY