ਨਵੀਂ ਦਿੱਲੀ- ਸਪਾਈਸ ਜੈੱਟ ਅਜਮੇਰ, ਜੈਸਲਮੇਰ, ਅਹਿਮਦਾਬਾਦ ਅਤੇ ਬੇਂਗਲੂਰ ਸਣੇ ਕਈ ਸ਼ਹਿਰਾਂ ਲਈ ਫਰਵਰੀ ਵਿਚ 24 ਨਵੀਆਂ ਉਡਾਣਾਂ ਸ਼ੁਰੂ ਕਰਨ ਜਾ ਰਹੀ ਹੈ।
ਏਅਰਲਾਈਨ ਨੇ ਕਿਹਾ ਕਿ ਉਹ ਅਜਮੇਰ-ਮੁੰਬਈ ਅਤੇ ਅਹਿਮਦਾਬਾਦ-ਅੰਮ੍ਰਿਤਸਰ ਮਾਰਗ 'ਤੇ ਉਡਾਣਾਂ ਸ਼ੁਰੂ ਕਰਨ ਵਾਲੀ ਹੁਣ ਤੱਕ ਇਕੋ-ਇਕ ਹਵਾਈ ਕੰਪਨੀ ਹੋਵੇਗੀ।
ਸਪਾਈਸ ਜੈੱਟ ਨੇ ਇਕ ਬਿਆਨ ਵਿਚ ਕਿਹਾ ਕਿ ਭਾਰਤ ਦੀ 'ਗੋਲਡਨ ਸਿਟੀ' ਜੈਸਲਮੇਰ ਨੂੰ ਦਿੱਲੀ ਅਤੇ ਅਹਿਮਦਾਬਾਦ ਨਾਲ ਜੋੜਨ ਵਾਲੀ ਚਾਰ ਮੌਸਮੀ ਉਡਾਣਾਂ ਵੀ ਸ਼ਾਮਲ ਹਨ। ਏਅਰਲਾਈਨ ਅਹਿਮਦਾਬਾਦ-ਬੇਂਗਲੁਰੂ, ਕੋਲਕਾਤਾ-ਗੁਹਾਟੀ ਅਤੇ ਗੁਹਾਟੀ-ਦਿੱਲੀ ਮਾਰਗਾਂ 'ਤੇ ਰੋਜ਼ਾਨਾ ਉਡਾਣਾਂ ਚਲਾਏਗੀ।
ਉੱਥੇ ਹੀ, ਅਹਿਮਦਾਬਾਦ-ਬਾਗਡੋਗਰਾ-ਅਹਿਮਦਾਬਾਦ ਅਤੇ ਚੇਨੱਈ-ਕੋਲਕਾਤਾ-ਚੇਨੱਈ ਦਰਮਿਆਨ ਹਫ਼ਤੇ ਵਿਚ ਤਿੰਨ ਦਿਨ ਉਡਾਣਾਂ ਚੱਲਣਗੀਆਂ। ਪਟਨਾ ਤੋਂ ਬੇਂਗਲੁਰੂ ਲਈ ਉਡਾਣਾਂ ਹਫ਼ਤੇ ਵਿਚ ਪੰਜ ਦਿਨ ਬੰਗਲੁਰੂ ਅਤੇ ਪਟਨਾ ਤੋਂ ਸੂਰਤ ਲਈ ਹਫ਼ਤੇ ਵਿਚ ਦੋ ਦਿਨ ਉਡਾਣਾਂ ਚਲਾਈਆਂ ਜਾਣਗੀਆਂ।
Valentine's Day 'ਤੇ Samsung ਦਾ ਤੋਹਫ਼ਾ, 10 ਹਜ਼ਾਰ ਦੇ ਕੈਸ਼ਬੈਕ ਤੇ ਖ਼ਰੀਦੋ ਫੋਨ ਅਤੇ ਟੈਬ
NEXT STORY