ਨਵੀਂ ਦਿੱਲੀ- ਸਪਾਈਸ ਜੈੱਟ ਨੇ ਹਵਾਈ ਅੱਡੇ 'ਚ ਉਸ ਦੇ ਕਾਊਂਟਰ 'ਤੇ ਚੈੱਕ-ਇਨ ਲਈ ਫੀਸ ਲੈਣ ਦਾ ਫ਼ੈਸਲਾ ਕੀਤਾ ਹੈ। ਇਸ ਦਾ ਮਕਸਦ ਵੈੱਬ ਚੈੱਕ-ਇਨ ਨੂੰ ਬੜ੍ਹਾਵਾ ਦੇਣਾ ਹੈ। ਸਪਾਈਸ ਜੈੱਟ ਹੁਣ ਕਾਊਂਟਰ 'ਤੇ ਚੈੱਕ-ਇਨ ਲਈ 100 ਰੁਪਏ ਫੀਸ ਲਵੇਗਾ।
ਇਸ ਤੋਂ ਪਹਿਲਾਂ ਇੰਡੀਗੋ ਨੇ 17 ਅਕਤੂਬਰ ਤੋਂ ਇਹ ਚਾਰਜ ਲਾਗੂ ਕੀਤਾ ਹੈ। ਇੰਡੀਗੋ ਨੇ ਹਵਾਈ ਅੱਡੇ 'ਤੇ ਚੈੱਕ-ਇਨ ਲਈ 100 ਰੁਪਏ ਫੀਸ ਲੈਣਾ ਸ਼ੁਰੂ ਕਰ ਦਿੱਤਾ ਹੈ।
ਕੰਪਨੀ ਨੇ ਇਕ ਬਿਆਨ ਵਿਚ ਕਿਹਾ ਕਿ ਅਸੀਂ ਯਾਤਰੀਆਂ ਨੂੰ ਸਾਡੀ ਵੈੱਬਸਾਈਟ ਜਾਂ ਐਪ ਜ਼ਰੀਏ ਸਰਕਾਰ ਦੇ ਹੁਕਮਾਂ ਮੁਤਾਬਕ, ਵੈੱਬ ਚੈੱਕ-ਇਨ ਲਈ ਉਤਸ਼ਾਹਤ ਕਰ ਰਹੇ ਹਾਂ। ਹਵਾਈ ਅੱਡੇ ਦੇ ਕਾਊਂਟਰਾਂ 'ਤੇ ਚੈੱਕ-ਇਨ ਫੀਸ ਸਾਰੇ ਤਰ੍ਹਾਂ ਦੀ ਬੁਕਿੰਗ 'ਤੇ ਲਾਗੂ ਹੋ ਗਈ ਹੈ। ਸਪਾਈਸ ਜੈੱਟ ਨੇ ਕਿਹਾ ਕਿ ਯਾਤਰੀ ਆਨਲਾਈਨ ਚੈੱਕ-ਇਨ ਲਈ ਸਾਡੀ ਵੈੱਬਸਾਈਟ ਜਾਂ ਐਪ 'ਤੇ ਜਾ ਸਕਦੇ ਹਨ। ਉਡਾਣ ਰਵਾਨਾ ਹੋਣ ਦੇ 60 ਮਿੰਟ ਪਹਿਲਾਂ ਮੁਫਤ ਵਿਚ ਬੋਰਡਿੰਗ ਪਾਸ ਮਿਲ ਜਾਵੇਗਾ। ਇਸ ਦੇ ਨਾਲ ਹੀ ਯਾਤਰੀ ਹਵਾਈ ਅੱਡੇ ਤੇ ਵੀ ਚੈੱਕ ਇਨ ਕਰ ਸਕਦੇ ਹਨ ਪਰ ਇਸ ਲਈ 100 ਰੁਪਏ ਫੀਸ ਲੱਗੇਗੀ।
ਤਿਉਹਾਰੀ ਸੀਜ਼ਨ 'ਚ ਮੋਦੀ ਸਰਕਾਰ ਦੇਵੇਗੀ ਤੋਹਫਾ, ਜਨ-ਧਨ ਅਕਾਊਂਟ 'ਚ ਫਿਰ ਤੋਂ ਭੇਜ ਸਕਦੀ ਹੈ 1500 ਰੁਪਏ
NEXT STORY