ਨਵੀਂ ਦਿੱਲੀ : ਸਪਾਈਸਜੈੱਟ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਉਹ 10 ਮਾਰਚ ਅਤੇ 17 ਮਾਰਚ ਨੂੰ ਭਾਰਤ ਅਤੇ ਬੈਂਕਾਕ ਵਿਚਕਾਰ ਛੇ ਉਡਾਣਾਂ ਸ਼ੁਰੂ ਕਰੇਗੀ। ਏਅਰਲਾਈਨ ਨੇ ਇੱਕ ਬਿਆਨ ਵਿੱਚ ਕਿਹਾ, "ਏਅਰਲਾਈਨ ਦਿੱਲੀ, ਮੁੰਬਈ ਅਤੇ ਕੋਲਕਾਤਾ ਨੂੰ ਥਾਈਲੈਂਡ ਦੀ ਰਾਜਧਾਨੀ ਨਾਲ ਜੋੜਨ ਵਾਲੀਆਂ ਰੋਜ਼ਾਨਾ ਸਿੱਧੀਆਂ ਉਡਾਣਾਂ ਸ਼ੁਰੂ ਕਰੇਗੀ।"
ਕੰਪਨੀ ਨੇ ਕਿਹਾ ਕਿ ਇਨ੍ਹਾਂ ਸਾਰੀਆਂ ਉਡਾਣਾਂ ਨੂੰ ਚਲਾਉਣ ਲਈ ਬੀ-737 ਜਹਾਜ਼ ਦੀ ਵਰਤੋਂ ਕੀਤੀ ਜਾਵੇਗੀ। ਕੋਲਕਾਤਾ-ਬੈਂਕਾਕ ਅਤੇ ਦਿੱਲੀ-ਬੈਂਕਾਕ ਉਡਾਣ 10 ਮਾਰਚ ਤੋਂ ਸ਼ੁਰੂ ਹੋਵੇਗੀ, ਜਦਕਿ ਮੁੰਬਈ-ਬੈਂਕਾਕ ਉਡਾਣ 17 ਮਾਰਚ ਤੋਂ ਸ਼ੁਰੂ ਹੋਵੇਗੀ।
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
ਸ਼ੇਅਰ ਬਾਜ਼ਾਰ ਹਰੇ ਨਿਸ਼ਾਨ ਤੇ ਬੰਦ, ਸੈਂਸੈਕਸ 1300 ਤੋਂ ਵੱਧ ਅੰਕਾਂ ਦਾ ਵਾਧਾ ਲੈ ਕੇ ਹੋਇਆ ਬੰਦ
NEXT STORY