ਨਵੀਂ ਦਿੱਲੀ—ਸਰਕਾਰੀ ਹਵਾਬਾਜ਼ੀ ਕੰਪਨੀ ਏਅਰ ਇੰਡੀਆ ਜਲਦੀ ਹੀ ਆਪਣੇ ਯਾਤਰੀਆਂ ਨੂੰ ਏਅਰਪੋਰਟ 'ਤੇ ਸਪੈਸ਼ਲ ਟ੍ਰੀਟਮੈਂਟ ਦੇਵੇਗੀ। ਕੰਪਨੀ ਯਾਤਰੀਆਂ ਲਈ 'ਨਮਸਕਾਰ ਸੇਵਾ' ਸ਼ੁਰੂ ਕਰਨ ਵਾਲੀ ਹੈ। ਇਸ ਸੇਵਾ ਦੇ ਤਹਿਤ ਏਅਰਪੋਰਟ 'ਤੇ ਮੌਜੂਦ ਕਰਮਚਾਰੀ ਪ੍ਰਵੇਸ਼ ਦੁਆਰ ਤੋਂ ਲੈ ਕੇ ਫਲਾਈਟ 'ਚ ਬਿਠਾਉਣ ਤੱਕ ਯਾਤਰੀ ਦਾ ਖਾਸ ਧਿਆਨ ਰੱਖਣਗੇ। ਏਅਰ ਇੰਡੀਆ ਇਹ ਸਰਵਿਸ ਪਾਇਲਟ ਪ੍ਰਾਜੈਕਟ ਦੇ ਤੌਰ 'ਤੇ ਇਸ ਮਹੀਨੇ ਤੋਂ ਦਿੱਲੀ ਏਅਰਪੋਰਟ 'ਤੇ ਸ਼ੁਰੂ ਕਰੇਗੀ।

ਲੱਗੇਗੀ ਮਾਮੂਲੀ ਫੀਸ
ਇਹ ਸੇਵਾ ਪਹਿਲਾਂ ਹੀ ਫਰਸਟ ਕਲਾਸ ਦੇ ਯਾਤਰੀਆਂ ਲਈ ਉਪਲੱਬਧ ਹੈ। ਹੁਣ ਇਹ ਸਰਵਿਸ ਬਿਜ਼ਨੈੱਸ ਅਤੇ ਇਕੋਨਮੀ ਕਲਾਸ 'ਚ ਵੀ ਮਿਲੇਗੀ। ਇਸ ਸੇਵਾ ਲਈ ਯਾਤਰੀਆਂ ਤੋਂ ਇਕ ਛੋਟੀ ਜਿਹੀ ਫੀਸ ਵੀ ਲਈ ਜਾਵੇਗੀ। ਏਅਰ ਇੰਡੀਆ ਦੇ ਅਨੁਸਾਰ ਕਈ ਵਾਰ ਫੀਡਬੈਕ ਆਉਂਦਾ ਹੈ ਕਿ ਬਿਜ਼ਨੈੱਸ ਅਤੇ ਇਕੋਨਮੀ ਕਲਾਸ ਦੇ ਯਾਤਰੀਆਂ ਨੂੰ ਏਅਰਪੋਰਟ 'ਤੇ ਕੁਝ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ ਹੈ ਅਤੇ ਉਨ੍ਹਾਂ ਦਾ ਐਕਸਪੀਰੀਅਨਸ ਖਰਾਬ ਹੋ ਜਾਂਦਾ ਹੈ, ਅਜਿਹੇ 'ਚ ਇਹ ਸ਼ਿਕਾਇਤਾਂ ਦੂਰ ਕਰਨ ਲਈ ਇਹ ਸੇਵਾ ਸ਼ੁਰੂ ਕੀਤੀ ਜਾ ਰਹੀ ਹੈ।

ਕੀ ਹੋਵੇਗਾ ਖਾਸ
ਇਸ ਸਰਵਿਸ ਲਈ ਏਅਰਲਾਈਨ ਵਿਸ਼ੇਸ਼ ਤੌਰ 'ਤੇ ਤਿੰਨ ਲੋਕਾਂ ਦੀ ਟੀਮ ਬਣਾਏਗੀ। ਇਹ ਟੀਮ ਉਨ੍ਹਾਂ ਯਾਤਰੀਆਂ ਦੀ ਮਦਦ ਕਰੇਗੀ ਜੋ ਕੰਪਨੀ ਦੀ ਵੈੱਬਸਾਈਟ 'ਤੇ ਜਾ ਕੇ ਇਸ ਸਰਵਿਸ ਲਈ ਰਜਿਸਟਰ ਕਰਨਗੇ। ਰਜਿਸਟਰ ਕਰਨ ਵਾਲੇ ਯਾਤਰੀਆਂ ਨੂੰ ਏਅਰਪੋਰਟ ਐਂਟਰੀ 'ਤੇ ਰਿਸੀਵ ਕੀਤਾ ਜਾਵੇਗਾ ਅਤੇ ਉਨ੍ਹਾਂ ਦੇ ਪਲੇਨ 'ਚ ਬੈਠਣ ਤੱਕ ਦੇ ਦੌਰਾਨ ਸਭ ਜ਼ਰੂਰਤਾਂ ਨੂੰ ਰਸਮੀ ਤੌਰ 'ਤੇ ਏਅਰਲਾਈਨ ਦੇ ਕਰਮਚਾਰੀ ਹੈਂਡਲ ਕਰਨਗੇ।
ਕਸ਼ਮੀਰੀ ਗਲੀਚੇ 'ਤੇ ਪਈ ਧਾਰਾ 370 ਦੀ ਮਾਰ, ਆਪਣੀ ਕੀਮਤ ਗੁਆ ਚੁੱਕਾ ਹੈ ਸੇਬ
NEXT STORY