ਨਵੀਂ ਦਿੱਲੀ — ਜੰਮੂ-ਕਸ਼ਮੀਰ 'ਚੋਂ ਧਾਰਾ 370 ਹਟਾਏ ਜਾਣ ਦੇ ਬਾਅਦ ਅਣ-ਐਲਾਨੇ ਬੰਦ ਕਾਰਨ ਇਲਾਕੇ ਦਾ ਕਾਰੋਬਾਰ ਪੂਰੀ ਤਰ੍ਹਾਂ ਨਾਲ ਠੱਪ ਹੋ ਗਿਆ ਹੈ। ਦੇਸ਼ਾਂ ਵਿਦੇਸ਼ਾ 'ਚ ਪ੍ਰਸਿੱਧ ਕਸ਼ਮੀਰ ਦੇ ਗਲੀਚਾ ਉਦਯੋਗ ਦਾ ਤਕਰੀਬਨ 100 ਕਰੋੜ ਰੁਪਏ ਦਾ ਮਾਲ ਕਸ਼ਮੀਰ 'ਚ ਡੰਪ ਪਿਆ ਹੈ। 800 ਤੋਂ 900 ਰੁਪਏ ਪ੍ਰਤੀ ਪੇਟੀ ਦੀ ਕੀਮਤ ਵਾਲੇ ਸੇਬ ਨੂੰ ਖਰੀਦਦਾਰ ਨਾ ਮਿਲਣ ਕਾਰਨ ਇਸਨੂੰ 200 ਤੋਂ 300 ਰੁਪਏ ਦੇ ਭਾਅ 'ਤੇ ਹੀ ਵੇਚਣਾ ਪੈ ਰਿਹਾ ਹੈ।
ਗਲੀਚਾ ਉਦਯੋਗ ਦੀ ਚਿੰਤਾ ਵਧੀ
ਕਸ਼ਮੀਰ ਦੇ ਪੁਲਵਾਮਾ 'ਚ ਗਲੀਚੇ ਦਾ ਕੰਮ ਕਰਨ ਵਾਲੇ ਇਕ ਵਿਅਕਤੀ ਨੇ ਦੱਸਿਆ ਕਿ ਅਗਸਤ ਤੋਂ ਪਹਿਲਾਂ ਤੱਕ ਉਨ੍ਹਾਂ ਦਾ ਕਾਰੋਬਾਰ ਮਹੀਨੇ 'ਚ 2 ਤੋਂ 3 ਕਰੋੜ ਰੁਪਏ ਤੱਕ ਦਾ ਹੋ ਜਾਂਦਾ ਸੀ, ਪਰ ਇਕ ਮਹੀਨੇ ਤੋਂ ਇਕ ਰੁਪਏ ਦਾ ਕਾਰੋਬਾਰ ਵੀ ਨਹੀਂ ਹੋਇਆ ਹੈ। ਪੂਰੇ ਪੁਲਵਾਮਾ 'ਚ ਗਲੀਚਾ ਮੇਕਿੰਗ ਦੇ ਤਕਰੀਬਨ 300 ਯੁਨਿਟ ਹਨ। ਇਨ੍ਹਾਂ ਸਾਰੇ ਯੂਨਿਟ ਦਾ ਮਹੀਨਾਵਾਰ ਕਾਰੋਬਾਰ 2-4 ਕਰੋੜ ਰੁਪਏ ਦਾ ਸੀ ਜਿਹੜਾ ਕਿ ਫਿਲਹਾਲ ਠੱਪ ਪਿਆ ਹੈ। ਕਾਰੋਬਾਰ ਠੱਪ ਹੋਣ ਨਾਲ ਗਲੀਚਾ ਯੂਨਿਟ ਦਾ ਬਿੱਲ, ਬੈਂਕ ਦੀ ਕਿਸ਼ਤ ਤੱਕ ਦੇਣਾ ਮੁਸ਼ਕਲ ਹੋ ਗਿਆ ਹੈ। ਇਨ੍ਹਾਂ ਕਾਰੋਬਾਰੀਆਂ ਨੂੰ ਮਹੀਨੇ 'ਚ 6.5 ਲੱਖ ਰੁਪਏ ਇਨ੍ਹਾਂ ਦੋ ਚੀਜ਼ਾਂ ਲਈ ਵੀ ਦੇਣੇ ਪੈਂਦੇ ਹਨ। ਉਨ੍ਹਾਂ ਮੁਤਾਬਕ ਗਲੀਚਾ ਕਾਰੋਬਾਰ 'ਚ ਲੱਗੇ ਸਾਰੇ ਕਾਰੀਗਰਾਂ ਵਿਚੋਂ 90 ਫੀਸਦੀ ਕਸ਼ਮੀਰ ਤੋਂ ਬਾਹਰ ਦੇ ਲੋਕ ਹਨ ਜਿਨ੍ਹਾਂ ਵਿਚੋਂ ਜ਼ਿਆਦਾਤਰ ਲੋਕ ਵਾਪਸ ਜਾ ਚੁੱਕੇ ਹਨ। ਟਰਾਂਸਪੋਰਟ ਦੇ ਸਾਧਨਾਂ ਦੀ ਕਮੀ ਦੇ ਕਾਰਨ ਕਸ਼ਮੀਰੀ ਕਾਰੀਗਰ ਆਪਣਾ ਮਾਲ ਦਿੱਲੀ ਲੈ ਕੇ ਨਹੀਂਂ ਆ ਸਕਦੇ, ਜਿਥੋਂ ਕਿ ਇਸ ਮਾਲ ਦਾ ਅੱਗੋਂ ਨਿਰਯਾਤ ਕੀਤਾ ਜਾਂਦਾ ਹੈ।
ਸੇਬ ਕਾਰੋਬਾਰ 'ਚ ਲੱਖਾਂ ਦਾ ਨੁਕਸਾਨ
ਕਸ਼ਮੀਰ 'ਚ ਸਭ ਤੋਂ ਜ਼ਿਆਦਾ ਸੇਬ ਦਾ ਉਤਪਾਦਨ ਸ਼ੋਪੀਆ ਇਲਾਕੇ 'ਚ ਹੁੰਦਾ ਹੈ। ਸੇਬ ਦਾ ਕਾਰੋਬਾਰ ਕਰਨ ਵਾਲੇ ਇਥੋਂ ਦੇ ਇਕ ਵਿਅਕਤੀ ਨੇ ਦੱਸਿਆ ਕਿ ਫਸਲਾਂ ਬਰਬਾਦ ਹੋ ਰਹੀਆਂ ਹਨ। ਉਨ੍ਹਾਂ ਨੂੰ ਖਰੀਦਦਾਰ ਨਹੀਂ ਮਿਲ ਰਹੇ। ਸੇਬ ਨੂੰ ਕਸ਼ਮੀਰ ਤੋਂ ਬਾਹਰ ਨਹੀਂ ਲਿਜਾ ਸਕਦੇ। ਇਸ ਲਈ ਉਨ੍ਹਾਂ ਦਾ ਹੁਣ ਤੱਕ ਇਕ ਕਰੋੜ ਰੁਪਏ ਤੱਕ ਦਾ ਨੁਕਸਾਨ ਹੋ ਚੁੱਕਾ ਹੈ। ਉਨ੍ਹਾਂ ਦਾ ਟਰਾਂਸਪੋਰਟ ਦਾ ਵੀ ਕਾਰੋਬਾਰ ਹੈ, ਜਿਸ 'ਚ 20 ਲੱਖ ਦਾ ਨੁਕਸਾਨ ਹੋਇਆ ਹੈ। ਪਹਿਲਾਂ ਗੱਡੀ ਵਾਲੇ 50 ਤੋਂ 60 ਰੁਪਏ ਪ੍ਰਤੀ ਪੇਟੀ ਕਿਰਾਇਆ ਲੈਂਦੇ ਸਨ। ਹੁਣ ਇਹ ਕਿਰਾਇਆ ਵਧ ਕੇ 150 ਰੁਪਏ ਪ੍ਰਤੀ ਪੇਟੀ ਹੋ ਗਿਆ ਹੈ। ਇਸ ਰੇਟ 'ਤੇ ਵੀ ਕਾਰੋਬਾਰੀਆਂ ਨੂੰ ਗੱਡੀ ਵਾਲੇ ਨਹੀਂ ਮਿਲ ਰਹੇ। ਸੇਬਾਂ ਦੀਆਂ ਕੀਮਤਾਂ ਬਹੁਤ ਜ਼ਿਆਦਾ ਡਿੱਗ ਚੁੱਕੀਆਂ ਹਨ। ਹੁਣ ਤੱਕ ਬਾਬੋਸ਼ ਸੇਬ ਦੀ ਇਕ ਪੇਟੀ 800 ਤੋਂ 900 ਰੁਪਏ ਦੇ ਆਸਪਾਸ ਵਿਕਦੀ ਸੀ ਪਰ ਹੁਣ ਇਹ 150 ਰੁਪਏ ਤੋਂ ਲੈ ਕੇ 200 ਰੁਪਏ ਜਾਂ ਫਿਰ ਜ਼ਿਆਦਾ ਤੋਂ ਜ਼ਿਆਦਾ 300 ਰੁਪਏ ਦੀ ਕੀਮਤ 'ਤੇ ਜਾ ਰਹੀ ਹੈ।
ਕੇਰਲ: ਆਰਿਫ ਮੁਹੰਮਦ ਖਾਨ ਨੇ ਅੱਜ ਰਾਜਪਾਲ ਦੇ ਅਹੁਦੇ ਦੀ ਚੁੱਕੀ ਸਹੁੰ
NEXT STORY