ਨਵੀਂ ਦਿੱਲੀ : ਜੇਕਰ ਤੁਸੀਂ ਸਟੇਟ ਬੈਂਕ ਆਫ ਇੰਡੀਆ ਦੇ ਗਾਹਕ ਹੋ ਅਤੇ ਇਸ ਦਾ ਡੈਬਿਟ-ਕ੍ਰੈਡਿਟ ਕਾਰਡ ਇਸਤੇਮਾਲ ਕਰਦੇ ਹੋ ਤਾਂ ਤੁਹਾਡੇ ਲਈ ਕੁੱਝ ਗੱਲਾਂ ਦਾ ਜਾਨਣਾ ਬੇਹੱਦ ਜ਼ਰੂਰੀ ਹੈ। ਕਿਉਂਕਿ SBI ਨੇ 30 ਸਤੰਬਰ ਤੋਂ ਕੁੱਝ ਸੇਵਾਵਾਂ ਬੰਦ ਕਰਨ ਦਾ ਫੈਸਲਾ ਕੀਤਾ ਹੈ, ਯਾਨੀ 1 ਅਕਤੂਬਰ 2020 ਤੋਂ ਇਹ ਸੇਵਾਵਾਂ ਉਪਲੱਬਧ ਨਹੀਂ ਰਹਿਣਗੀਆਂ। ਅੰਤਰਰਾਸ਼ਟਰੀ ਲੈਣ-ਦੇਣ ਤੋਂ ਲੈ ਕੇ ਟਰਾਂਸਜੈਕਸ਼ਨ ਲਿਮਿਟ ਆਦਿ ਸ਼ਾਮਲ ਹੈ। ਬੈਂਕ ਨੇ ਇਹ ਫ਼ੈਸਲਾ ਰਿਜ਼ਰਵ ਬੈਂਕ ਆਫ ਇੰਡੀਆ ਵੱਲੋਂ ਜ਼ਾਰੀ ਕੀਤੇ ਗਏ ਨਵੇਂ ਨਿਯਮਾਂ ਦੇ ਆਧਾਰ 'ਤੇ ਲਿਆ ਹੈ।
SBI ਨੇ ਕਿਹਾ ਹੈ ਕਿ ਜੋ ਗਾਹਕ ਅੰਤਰਾਸ਼ਟਰੀ ਲੈਣ-ਦੇਣ ਨਾਲ ਜੁੜੀ ਸੁਵਿਧਾ ਦਾ ਲਾਭ ਜ਼ਾਰੀ ਰੱਖਣਾ ਰੱਖਣਾ ਚਾਹੁੰਦੇ ਹਨ, ਹੁਣ ਉਨ੍ਹਾਂ ਨੂੰ ਇਕ ਨਿਰਧਾਰਤ ਨੰਬਰ 'ਤੇ ਐੱਸ.ਐੱਮ.ਐੱਸ. ਭੇਜਣਾ ਹੋਵੇਗਾ। ਇਸ ਲਈ ਉਨ੍ਹਾਂ ਨੂੰ INTL ਦੇ ਬਾਅਦ ਆਪਣੇ ਕਾਰਡ ਸੰਖਿਆ ਦੇ ਆਖ਼ਰੀ 4 ਡਿਜੀਟ ਲਿਖ ਕੇ 5676791 ਉੱਤੇ ਭੇਜਣੇ ਹੋਣਗੇ।
ਗਾਹਕ ਨੂੰ ਕਦੋਂ ਅਤੇ ਕਿਹੜੀ ਸਹੂਲਤ ਦਾ ਲਾਭ ਚਾਹੀਦਾ ਹੈ ਇਸ ਦੀ ਚੋਣ ਉਨ੍ਹਾਂ ਨੂੰ ਖ਼ੁਦ ਹੀ ਕਰਣੀ ਹੋਵੇਗੀ। ਆਰ.ਬੀ.ਆਈ. ਦੇ ਨਵੇਂ ਨਿਯਮਾਂ ਮੁਤਾਬਕ ਗਾਹਕਾਂ ਨੂੰ ਅੰਤਰਰਾਸ਼ਟਰੀ, ਆਨਲਾਈਨ ਅਤੇ ਕੰਟੈਕਟਲੈਸ ਕਾਰਡ ਨਾਲ ਲੈਣ-ਦੇਣ ਲਈ ਵੱਖ-ਵੱਖ ਤਰਜੀਹਾਂ ਤੈਅ ਕਰਣੀਆਂ ਹੋਣਗੀਆਂ। ਨਵੇਂ ਨਿਯਮ ਮੁਤਾਬਕ ਡੈਬਿਟ ਅਤੇ ਕ੍ਰੈਡਿਟ ਕਾਰਡ ਜ਼ਾਰੀ ਕਰਦੇ ਸਮੇਂ ਬੈਂਕ ਗਾਹਕਾਂ ਨੂੰ ਸਿਰਫ਼ ਘਰੇਲੂ ਟਰਾਂਜੈਕਸ਼ਨ ਦੀ ਇਜਾਜ਼ਤ ਦੇਵੇਗਾ। ਜੇਕਰ ਕਿਸੇ ਗਾਹਕ ਨੂੰ ਵਿਦੇਸ਼ੀ ਟਰਾਂਸਜੈਕਸ਼ਨ ਕਰਣਾ ਹੈ ਤਾਂ ਇਸ ਦੇ ਲਈ ਉਨ੍ਹਾਂ ਨੂੰ ਇਹ ਸਰਵਿਸ ਵੱਖ ਤੋਂ ਲੈਣੀ ਹੋਵੇਗੀ। ਅਜਿਹੇ ਵਿਚ ਬਿਨਾਂ ਜ਼ਰੂਰਤ ਦੇ ਉਹ ਪੀ.ਓ.ਐੱਸ. ਟਰਮੀਨਲ 'ਤੇ ਸ਼ਾਪਿੰਗ ਲਈ ਵਿਦੇਸ਼ੀ ਟਰਾਂਸਜੈਕਸ਼ਨ ਨਹੀਂ ਕਰ ਸਕਣਗੇ।
ਟਰਾਂਸਜੈਕਸ਼ਨ ਲਿਮਿਟ ਵਿਚ ਵੀ ਬਦਲਾਅ ਸੰਭਵ
ਉਂਝ ਤਾਂ ਹਰ ਬੈਂਕ ਵਲੋਂ ਇਕ ਦਿਨ ਵਿਚ ਕਿੰਨੀ ਟਰਾਂਸਜੈਕਸ਼ਨ ਕੀਤੀ ਜਾਵੇ, ਇਸ ਦੀ ਹੱਦ ਤੈਅ ਹੁੰਦੀ ਹੈ ਪਰ ਹੁਣ ਗਾਹਕਾਂ ਨੂੰ ਛੋਟ ਹੋਵੇਗੀ ਕਿ ਉਹ ਆਪਣੇ ਏ.ਟੀ.ਐਮ. ਕਾਰਡ ਨੂੰ ਮੋਬਾਇਲ ਐਪ, ਇੰਟਰਨੈਟ ਬੈਂਕਿੰਗ, ਏ.ਟੀ.ਐਮ. ਮਸ਼ੀਨ 'ਤੇ ਜਾ ਕੇ, ਆਈ.ਵੀ.ਆਰ. ਦੇ ਜ਼ਰੀਏ ਕਦੇ ਵੀ ਟਰਾਂਸਜੈਕਸ਼ਨ ਲਿਮਿਟ ਵਿਚ ਬਦਲਾਅ ਕਰ ਸਕਦੇ ਹਨ। ਗਾਹਕ 24 ਘੰਟੇ ਸੱਤੋਂ ਦਿਨ ਆਪਣੀ ਟਰਾਂਸਜੈਕਸ਼ਨ ਦੀ ਲਿਮਿਟ ਵੀ ਬਦਲ ਸਕਦੇ ਹਨ।
ਦੇਸ਼ ਤੋਂ ਬਾਹਰ ਭੇਜਿਆ 7 ਲੱਖ ਰੁ ਤੋਂ ਜ਼ਿਆਦਾ ਤਾਂ ਲੱਗੇਗਾ ਟੀ.ਸੀ.ਐੱਸ.-
1 ਅਕਤੂਬਰ ਤੋਂ ਦੇਸ਼ ਵਿਚ ਇਨਕਮ ਟੈਕਸ ਦਾ ਇਕ ਅਹਿਮ ਨਿਯਮ ਬਦਲਣ ਜਾ ਰਿਹਾ ਹੈ। ਇਸ ਅਨੁਸਾਰ ਹੁਣ ਦੇਸ਼ ਤੋਂ ਬਾਹਰ ਪੈਸਾ ਭੇਜਣ 'ਤੇ ਵੀ TCS ਯਾਨੀ Tax Collected at Source ਕੱਟੇਗਾ। ਇਨਕਮ ਟੈਕਸ ਕਾਨੂੰਨ ਦੇ ਸੈਕਸ਼ਨ 206C (1G) ਤਹਿਤ ਟੀ.ਸੀ.ਐਸ. ਦਾ ਦਾਇਰਾ ਵਧਾਉਂਦੇ ਹੋਏ ਇਸ ਨੂੰ ਲਿਬਰਲਾਇਜ਼ਡ ਰੈਮੀਟੈਂਸ ਸਕੀਮ (LRS) 'ਤੇ ਵੀ ਲਾਗੂ ਕਰਣ ਦਾ ਫ਼ੈਸਲਾ ਕੀਤਾ ਹੈ। ਯਾਨੀ ਟਰੈਵਲ, ਸਿੱਖਿਆ ਆਦਿ ਖ਼ਰਚ ਦੇ ਨਾਲ ਹੀ ਵਿਦੇਸ਼ ਵਿਚ ਕੀਤੇ ਗਏ ਨਿਵੇਸ਼ 'ਤੇ ਹੁਣ ਇਹ ਟੈਕਸ ਲੱਗੇਗਾ। ਹੁਣ 7 ਲੱਖ ਰੁਪਏ ਜਾਂ ਇਸ ਤੋਂ ਜ਼ਿਆਦਾ ਦੇ ਰੈਮੀਟੈਂਸ 'ਤੇ ਟੀ.ਸੀ.ਐੱਸ. ਕੱਟੇਗਾ।
ਭਾਰਤ ਦੁਨੀਆ ਦੀ ਸਭ ਤੋਂ ਖ਼ਰਾਬ ਪ੍ਰਦਰਸ਼ਨ ਕਰਨ ਵਾਲੀ ਅਰਥ ਵਿਵਸਥਾ 'ਚੋਂ ਇੱਕ: ਅਭਿਜੀਤ ਬੈਨਰਜੀ
NEXT STORY