ਨਵੀਂ ਦਿੱਲੀ, (ਯੂ. ਐੱਨ. ਆਈ.)- ਦੂਰਸੰਚਾਰ ਖੇਤਰ 'ਚ ਕ੍ਰਾਂਤੀ ਦੀ ਸ਼ੁਰੂਆਤ ਕਰਨ ਵਾਲੀ ਕੰਪਨੀ ਰਿਲਾਇੰਸ ਜਿਓ ਨੇ ਬੀਤੀ ਜੂਨ 'ਚ 4-ਜੀ ਡਾਊਨਲੋਡ ਸਪੀਡ ਦੇ ਮਾਮਲੇ 'ਚ ਵੋਡਾਫੋਨ ਅਤੇ ਆਈਡੀਆ ਨੂੰ ਪਛਾੜਦਿਆਂ ਅੱਵਲ ਸਥਾਨ ਪਾਇਆ ਹੈ। 4-ਜੀ ਡਾਊਨਲੋਡਿੰਗ ਸਪੀਡ ਦੇ ਮਾਮਲੇ 'ਚ ਏਅਰਟੈੱਲ ਇਸ ਵਾਰ ਫਾਡੀ ਸਾਬਿਤ ਹੋਈ ਹੈ। ਭਾਰਤੀ ਦੂਰਸੰਚਾਰ ਰੈਗੂਲੇਟਰੀ ਅਥਾਰਟੀ (ਟਰਾਈ) ਦੀ ਨਵੀਂ ਰਿਪੋਰਟ ਅਨੁਸਾਰ ਡਾਊਨਲੋਡ ਸਪੀਡ ਦੇ ਮਾਮਲੇ 'ਚ ਲਗਾਤਾਰ ਛੇਵੀਂ ਵਾਰ ਸਿਖਰ ਸਥਾਨ ਬਰਕਰਾਰ ਰੱਖਣ ਵਾਲੀ ਰਿਲਾਇੰਸ ਜਿਓ ਦੀ 4-ਜੀ ਡਾਊਨਲੋਡਿੰਗ ਸਪੀਡ ਸਭ ਤੋਂ ਜ਼ਿਆਦਾ 18.654 ਐੱਮ. ਬੀ. ਪ੍ਰਤੀ ਸੈਕੰਡ ਰਹੀ ਹੈ। ਹਾਲਾਂਕਿ ਬੀਤੀ ਮਈ ਦੇ 18.809 ਐੱਮ. ਬੀ. ਪੀ. ਐੱਸ. ਦੇ ਮੁਕਾਬਲੇ ਜੂਨ 'ਚ ਜਿਓ ਦੀ ਸਪੀਡ ਘੱਟ ਹੋ ਗਈ ਹੈ। ਜਿਓ ਦੀ ਸਪੀਡ ਹੁਣ ਤੱਕ ਸਭ ਤੋਂ ਜ਼ਿਆਦਾ ਬੀਤੀ ਅਪ੍ਰੈਲ 'ਚ 19.12 ਐੱਮ. ਬੀ. ਪੀ. ਐੱਸ. ਰਹੀ ਸੀ।
3-ਜੀ ਡਾਊਨਲੋਡਿੰਗ ਸਪੀਡ 'ਚ ਵੋਡਾਫੋਨ ਪਹਿਲੇ ਸਥਾਨ 'ਤੇ : 3-ਜੀ ਡਾਊਨਲੋਡਿੰਗ ਸਪੀਡ 'ਚ ਵੋਡਾਫੋਨ 5.7 ਐੱਮ. ਬੀ. ਪੀ. ਐੱਸ. ਦੇ ਨਾਲ ਪਹਿਲੇ ਸਥਾਨ 'ਤੇ, ਏਅਰਟੈੱਲ 3.6 ਐੱਮ. ਬੀ. ਪੀ. ਐੱਸ. ਦੇ ਨਾਲ ਦੂਜੇ ਸਥਾਨ 'ਤੇ, ਆਈਡੀਆ 3.3 ਐੱਮ. ਬੀ. ਪੀ. ਐੱਸ. ਦੇ ਨਾਲ ਤੀਸਰੇ ਸਥਾਨ 'ਤੇ, ਏਅਰਸੈੱਲ 2.4 ਐੱਮ. ਬੀ. ਪੀ. ਐੱਸ. ਦੇ ਨਾਲ ਚੌਥੇ ਸਥਾਨ 'ਤੇ ਅਤੇ ਬੀ. ਐੱਸ. ਐੱਨ. ਐੱਲ. 1.7 ਐੱਮ. ਬੀ. ਪੀ. ਐੱਸ. ਦੀ ਸਪੀਡ ਦੇ ਨਾਲ 5ਵੇਂ ਨੰਬਰ 'ਤੇ ਰਹੀ ਹੈ।
ਰੈਪੋ ਦਰ : ਹੋਰ ਕਟੌਤੀ ਦੀ ਉਮੀਦ 'ਚ ਡਿਵੈੱਲਪਰ
NEXT STORY