ਕੋਲਕਾਤਾ — ਲਾਗਤ ਵਧਣ ਕਾਰਨ ਸਟੀਲ ਕੰਪਨੀਆਂ ਜੂਨ ਤੋਂ ਸਟੀਲ ਦੀਆਂ ਚਾਦਰਾਂ ਦੀ ਕੀਮਤ ਵਿਚ ਪ੍ਰਤੀ ਟਨ 750 ਤੋਂ 1,000 ਰੁਪਏ ਤੱਕ ਦਾ ਵਾਧਾ ਕਰਨ 'ਤੇ ਵਿਚਾਰ ਕਰ ਰਹੀਆਂ ਹਨ। ਇਕ ਪ੍ਰਾਇਮਰੀ ਸਟੀਲ ਨਿਰਮਾਤਾ ਨੇ ਦੱਸਿਆ ਕਿ ਲਾਗਤ ਵਧ ਗਈ ਹੈ। ਪਿਛਲੇ ਕੁਝ ਮਹੀਨਿਆਂ 'ਚ ਲੋਹੇ ਦੀਆਂ ਕੀਮਤਾਂ ਤੋਂ ਬਣੀਆਂ ਵਸਤੂਆਂ ਦੀਆਂ ਕੀਮਤਾਂ 450 ਰੁਪਏ ਪ੍ਰਤੀ ਟਨ ਤੱਕ ਅਤੇ ਕੋਕਿੰਗ ਕੋਲੇ ਦੀਆਂ ਕੀਮਤਾਂ ਲਗਭਗ ਪੰਜ ਫੀਸਦੀ ਤੱਕ ਵਧੀਆਂ ਹਨ। ਕੀਮਤ ਨਿਰਧਾਰਨ 'ਤੇ ਇਸ ਦਾ ਪ੍ਰਭਾਵ ਪਵੇਗਾ। ਫਰਵਰੀ ਵਿਚ ਖਣਿਜਾਂ ਨੇ ਵੀ 400 ਤੋਂ 600 ਰੁਪਏ ਪ੍ਰਤੀ ਟਨ ਤੱਕ ਦਾ ਵਾਧਾ ਕੀਤਾ ਹੈ। ਬ੍ਰਾਜੀਲ ਵਿਚ ਰੁਕਾਵਟ ਦੇ ਕਾਰਨ ਆਯਾਤ ਹੋਣ ਵਾਲੇ ਲੋਹੇ ਦੀਆਂ ਵਸਤੂਆਂ ਦੀਆਂ ਕੀਮਤਾਂ ਵਿਚ ਤੇਜ਼ੀ ਆਈ ਹੈ। ਪਿਛਲੇ 2 ਮਹੀਨਿਆਂ 'ਚ ਲੋਹੇ ਦੀਆਂ ਵਸਤੂਆਂ ਦੀਆਂ ਗਲੋਬਲ ਪੱਧਰ 'ਤੇ ਕੀਮਤਾਂ ਪ੍ਰਤੀ ਟਨ ਕਰੀਬ 20 ਡਾਲਰ ਤੱਕ ਵਧ 108 ਡਾਲਰ ਪ੍ਰਤੀ ਟਨ ਹੋ ਗਈਆਂ ਹਨ। ਇਕਰਾ ਨੇ ਅਪ੍ਰੈਲ ਦੀ ਆਪਣੀ ਰਿਪੋਰਟ ਵਿਚ ਕਿਹਾ ਹੈ ਕਿ ਚੌਥੀ ਤਿਮਾਹੀ 'ਚ ਧਾਤੂ ਗਲਾਉਣ ਵਾਲੀ ਘਰੇਲੂ ਭੱਠੀ ਲਈ ਕੋਕਿੰਗ ਕੋਲੇ ਦੀ ਲਾਗਤ 'ਚ ਵਿੱਤੀ ਸਾਲ 2019 ਦੀ ਤੀਜੀ ਤਿਮਾਹੀ ਦੀ ਤੁਲਨਾ ਵਿਚ ਪ੍ਰਤੀ ਟਨ 800 ਰੁਪਏ ਦਾ ਵਾਧਾ ਹੋਇਆ ਹੈ। ਇਸ ਨਾਲ ਸਟੀਲ ਨਿਰਮਾਣ ਦੀ ਲਾਗਤ ਵਿਚ ਲਗਭਗ 630 ਰੁਪਏ ਪ੍ਰਤੀ ਟਨ ਦਾ ਵਾਧਾ ਹੋਇਆ ਹੈ।
ਮਾਹਰਾਂ ਅਨੁਸਾਰ ਲੋਹੇ ਦੀਆਂ ਵਸਤੂਆਂ ਅਤੇ ਪਹਿਲਾਂ ਤੋਂ ਵਧ ਚੁੱਕੇ ਕੋਲੇ ਦੀਆਂ ਕੀਮਤਾਂ ਦੇ ਕਾਰਨ ਲਾਗਤ 'ਤੇ ਦਬਾਅ ਹੈ। ਸਥਿਤੀ ਦੀ ਸਮੀਖਿਆ ਕੀਤੀ ਜਾ ਰਹੀ ਹੈ। ਕੀਮਤਾਂ ਵਿਚ ਅਜੇ ਵਾਧਾ ਨਹੀਂ ਕੀਤਾ ਗਿਆ ਹੈ। ਪਰ ਜੇਕਰ ਇਹ ਵਾਧਾ ਹੁੰਦਾ ਹੈ ਤਾਂ ਇਹ ਇਸ ਕਲੰਡਰ ਸਾਲ 'ਚ ਦੂਜਾ ਵਾਧਾ ਹੋਵੇਗਾ। ਫਰਵਰੀ ਵਿਚ ਪ੍ਰਤੀ ਟਨ ਲਗਭਗ 500 ਰੁਪਏ ਦਾ ਮਾਮੂਲੀ ਵਾਧਾ ਹੋਇਆ ਸੀ। ਹਾਲਾਂਕਿ ਇਹ ਵਾਧਾ ਮਾਮੂਲੀ ਸੀ ਪਰ ਇਸ ਵਾਧੇ ਨੇ ਕੀਮਤਾਂ ਵਿਚ ਗਿਰਾਵਟ ਦੇ ਰੁਖ ਨੂੰ ਰੋਕ ਦਿੱਤਾ ਸੀ। ਨਵੰਬਰ ਤੋਂ ਕੀਮਤਾਂ ਡਿੱਗ ਰਹੀਆਂ ਸਨ। ਇਕ ਨਿਰਮਾਤਾ ਨੇ ਦੱਸਿਆ ਕਿ ਨਵੰਬਰ ਤੋਂ ਜਨਵਰੀ ਦੇ ਵਿਚ ਕੀਮਤਾਂ ਵਿਚ ਪ੍ਰਤੀ ਟਨ 5,500 ਰੁਪਏ ਦੀ ਕੁੱਲ ਕਟੌਤੀ ਦੇ ਕਾਰਨ ਨਵੰਬਰ, ਦਸੰਬਰ ਅਤੇ ਜਨਵਰੀ 'ਚ ਕੀਮਤਾਂ ਵਿਚ ਗਿਰਾਵਟ ਆਈ। ਪਹਿਲਾ ਵਾਧਾ ਫਰਵਰੀ ਵਿਚ ਹੋਇਆ ਸੀ ਅਤੇ ਉਸ ਸਮੇਂ ਤੋਂ ਕੀਮਤਾਂ ਫਿਸਲ ਰਹੀਆਂ ਸਨ। ਸਟੀਲ ਦੀਆਂ ਚਾਦਰਾਂ ਦੀ ਬੈਂਚਮਾਰਕ ਹਾਟ ਰਾਇਲ ਕੁਆਇਨ ਦੀ ਕੀਮਤ 43,000 ਰੁਪਏ ਪ੍ਰਤੀ ਟਨ ਚਲ ਰਹੀ ਹੈ।
ਕੌਣ ਬਣੇਗਾ ਵਿੱਤ ਮੰਤਰੀ? ਗੋਇਲ ਨੂੰ ਮਿਲੇਗੀ ਗੱਦੀ ਜਾਂ ਮੋਦੀ ਕਰਨਗੇ ਹੈਰਾਨ
NEXT STORY