ਨੈਸ਼ਨਲ ਡੈਸਕ - ਆਨਲਾਈਨ ਭੁਗਤਾਨ 'ਚ ਹੋਣ ਵਾਲੀ ਧੋਖਾਧੜੀ 'ਤੇ ਸ਼ਿਕੰਜਾ ਕੱਸਣ ਲਈ ਰਿਜ਼ਰਵ ਬੈਂਕ ਆਫ ਇੰਡੀਆ ਨੇ ਇਕ ਵੱਡਾ ਫੈਸਲਾ ਲਿਆ ਹੈ। ਹੁਣ ਯੂਪੀਆਈ ਸਮੇਤ ਸਾਰੇ ਡਿਜੀਟਲ ਪਲੇਟਫਾਰਮਾਂ ਤੋਂ ਹੋਣ ਵਾਲੇ ਲੈਣ-ਦੇਣ ਲਈ ਦੋ-ਪੜਾਵੀ ਪ੍ਰਮਾਣੀਕਰਨ ਲਾਜ਼ਮੀ ਕਰ ਦਿੱਤਾ ਗਿਆ ਹੈ। ਇਸ ਦਾ ਮਤਲਬ ਇਹ ਹੈ ਕਿ ਹੁਣ ਸਿਰਫ਼ UPI ਪਿੰਨ (PIN) ਪਾਉਣ ਨਾਲ ਤੁਹਾਡੀ ਪੇਮੈਂਟ ਪੂਰੀ ਨਹੀਂ ਹੋਵੇਗੀ।
ਕੀ ਬਦਲਿਆ ਹੈ ਹੁਣ?
ਵਧੇਰੇ ਸੁਰੱਖਿਆ ਪਰਤ
- ਹੁਣ ਪੈਸੇ ਭੇਜਣ ਵੇਲੇ ਪਿੰਨ ਪਾਉਣ ਤੋਂ ਇਲਾਵਾ ਓਟੀਪੀ , ਫਿੰਗਰਪ੍ਰਿੰਟ ਜਾਂ ਫੇਸ ਆਈਡੀ ਵਰਗੇ ਸੁਰੱਖਿਆ ਸਟੈੱਪ ਵੀ ਪੂਰੇ ਕਰਨੇ ਹੋਣਗੇ।
ਪਿੰਨ ਲੀਕ ਹੋਣ 'ਤੇ ਵੀ ਪੈਸੇ ਸੁਰੱਖਿਅਤ
- ਜੇਕਰ ਕਿਸੇ ਕਾਰਨ ਤੁਹਾਡਾ UPI ਪਿੰਨ ਲੀਕ ਵੀ ਹੋ ਜਾਂਦਾ ਹੈ, ਤਾਂ ਵੀ ਕੋਈ ਹੋਰ ਵਿਅਕਤੀ ਤੁਹਾਡੇ ਖਾਤੇ 'ਚੋਂ ਪੈਸੇ ਨਹੀਂ ਕੱਢ ਸਕੇਗਾ ਕਿਉਂਕਿ ਦੂਜਾ ਸੁਰੱਖਿਆ ਸਟੈੱਪ ਸਿਰਫ਼ ਤੁਹਾਡੇ ਹੱਥ 'ਚ ਹੋਵੇਗਾ।
ਸਕ੍ਰੀਨਸ਼ਾਟ ਅਤੇ ਰਿਕਾਰਡਿੰਗ ਬੰਦ
- ਸਾਈਬਰ ਠੱਗਾਂ ਤੋਂ ਬਚਣ ਲਈ ਹੁਣ ਬੈਂਕਿੰਗ ਐਪਸ ਦੇ ਅੰਦਰ ਸਕ੍ਰੀਨਸ਼ਾਟ ਲੈਣ ਅਤੇ ਸਕ੍ਰੀਨ ਰਿਕਾਰਡਿੰਗ ਕਰਨ 'ਤੇ ਵੀ ਪਾਬੰਦੀ ਲਗਾ ਦਿੱਤੀ ਗਈ ਹੈ।
ਮਾਰਚ ਦੇ ਮਹੀਨੇ ਬਣਿਆ ਵੱਡਾ ਰਿਕਾਰਡ
ਇਸ ਸੁਰੱਖਿਆ ਨਿਯਮ ਦੇ ਨਾਲ ਹੀ ਇਕ ਵੱਡਾ ਅੰਕੜਾ ਵੀ ਸਾਹਮਣੇ ਆਇਆ ਹੈ। ਮਾਰਚ ਦੇ ਮਹੀਨੇ 'ਚ ਦੇਸ਼ ਭਰ ਅੰਦਰ ਰਿਕਾਰਡ ਤੋੜ ਯੂ.ਪੀ.ਆਈ. ਟ੍ਰਾਂਜੈਕਸ਼ਨ ਹੋਏ ਹਨ। ਇਸ ਇਕ ਮਹੀਨੇ 'ਚ ਕੁੱਲ 29.53 ਲੱਖ ਕਰੋੜ ਰੁਪਏ ਦੇ ਲੈਣ-ਦੇਣ ਹੋਏ ਅਤੇ ਭੁਗਤਾਨ ਕਰਨ ਵਾਲਿਆਂ ਦੀ ਕੁੱਲ ਗਿਣਤੀ 22.64 ਅਰਬ ਤੱਕ ਪਹੁੰਚ ਗਈ।
3, 4, 5 ਤਾਰੀਖ਼ ਨੂੰ ਹਨ੍ਹੇਰੀ-ਤੂਫ਼ਾਨ ਦੇ ਨਾਲ ਪਵੇਗਾ ਮੀਂਹ, ਇਨ੍ਹਾਂ ਸੂਬਿਆਂ 'ਚ ਮੌਸਮ ਵਿਭਾਗ ਦਾ ਅਲਰਟ ਜਾਰੀ
NEXT STORY