ਬਿਜ਼ਨੈੱਸ ਡੈਸਕ : ਪੱਛਮੀ ਬੰਗਾਲ, ਤਾਮਿਲਨਾਡੂ, ਕੇਰਲ, ਅਸਾਮ ਅਤੇ ਪੁਡੂਚੇਰੀ ਵਿੱਚ ਹਾਲ ਹੀ ਵਿੱਚ ਹੋਈਆਂ ਵਿਧਾਨ ਸਭਾ ਚੋਣਾਂ ਦੀ ਗਿਣਤੀ ਦੇ ਦੌਰਾਨ ਅੱਜ ਭਾਰਤੀ ਸ਼ੇਅਰ ਬਾਜ਼ਾਰ ਵਿੱਚ ਜ਼ਬਰਦਸਤ ਤੇਜ਼ੀ ਦੇਖਣ ਨੂੰ ਮਿਲ ਰਹੀ ਹੈ। ਸ਼ੁਰੂਆਤੀ ਕਾਰੋਬਾਰ ਵਿੱਚ ਬੀ.ਐਸ.ਈ. (BSE) ਸੈਂਸੈਕਸ 657.80 ਅੰਕ ਵਧ ਕੇ 77,571.30 'ਤੇ ਪਹੁੰਚ ਗਿਆ ਅਤੇ ਨਿਫਟੀ 213.35 ਅੰਕ ਵਧ ਕੇ 24,215.10 'ਤੇ ਪਹੁੰਚ ਗਿਆ।
ਇਹ ਵੀ ਪੜ੍ਹੋ : Credit Card ਧਾਰਕਾਂ ਲਈ RBI ਨੇ ਲਾਗੂ ਕੀਤਾ ਨਵਾਂ ਨਿਯਮ, ਗਾਹਕਾਂ ਨੂੰ ਮਿਲੇਗੀ ਰਾਹਤ
ਮੌਜੂਦਾ ਸਮੇਂ ਸੈਂਸੈਕਸ 748.29 ਅੰਕ ਭਾਵ 0.97% ਦੇ ਵਾਧੇ ਨਾਲ 77,661.79 ਦੇ ਪੱਧਰ 'ਤੇ ਕਾਰੋਬਾਰ ਕਰਦਾ ਦੇਖਿਆ ਜਾ ਰਿਹਾ ਹੈ। ਇਸ ਦੇ ਨਾਲ ਹੀ ਸੈਂਸੈਕਸ ਦੇ 30 ਸਟਾਕ ਵਿਚੋਂ 27 ਸਟਾਕ ਵਾਧੇ ਨਾਲ ਅਤੇ 3 ਸਟਾਕ ਗਿਰਾਵਟ ਨਾਲ ਕਾਰੋਬਾਰ ਕਰਦੇ ਦੇਖੇ ਜਾ ਰਹੇ ਹਨ।
ਦੂਜੇ ਪਾਸੇ ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ 248.15 ਅੰਕ ਭਾਵ 1.03% ਦੇ ਵਾਧੇ ਨਾਲ 24,245.70 ਦੇ ਪੱਧਰ ਤੇ ਕਾਰੋਬਾਰ ਕਰਦਾ ਦੇਖਿਆ ਜਾ ਰਿਹਾ ਹੈ।
ਇਹ ਵੀ ਪੜ੍ਹੋ : Online Gaming ਦੇ ਨਵੇਂ ਨਿਯਮ ਲਾਗੂ: Rules ਤੋੜਨ 'ਤੇ ਹੋਵੇਗੀ ਜੇਲ੍ਹ ਤੇ ਲੱਗੇਗਾ ਕਰੋੜਾਂ ਦਾ ਜੁਰਮਾਨਾ
ਇਨ੍ਹਾਂ ਸ਼ੇਅਰਾਂ 'ਚ ਰਹੀ ਸਭ ਤੋਂ ਵੱਧ ਤੇਜ਼ੀ:
ਸਭ ਤੋਂ ਵੱਧ ਮੁਨਾਫਾ ਹਿੰਦੁਸਤਾਨ ਯੂਨੀਲੀਵਰ , ਮਾਰੂਤੀ ਸੁਜ਼ੂਕੀ ਅਤੇ ਅਡਾਨੀ ਪੋਰਟਸ ਦੇ ਨਿਵੇਸ਼ਕਾਂ ਨੂੰ ਹੋਇਆ, ਜਿਨ੍ਹਾਂ ਦੇ ਸ਼ੇਅਰਾਂ ਵਿੱਚ ਲਗਭਗ 4 ਫੀਸਦੀ ਦੀ ਤੇਜ਼ੀ ਦਰਜ ਕੀਤੀ ਗਈ ਹੈ। ਇਸ ਤੋਂ ਇਲਾਵਾ ਬਜਾਜ ਆਟੋ, ਹਿੰਦੁਸਤਾਨ ਯੂਨੀਲੀਵਰ, ਐਲ ਐਂਡ ਟੀ, ਐਚਡੀਐਫਸੀ ਬੈਂਕ, ਐਸਬੀਆਈ ਅਤੇ ਟਾਟਾ ਸਟੀਲ ਵਰਗੇ ਵੱਡੇ ਸ਼ੇਅਰਾਂ ਵਿੱਚ ਵੀ 1 ਫੀਸਦੀ ਤੋਂ ਵੱਧ ਦਾ ਵਾਧਾ ਦੇਖਿਆ ਗਿਆ।
ਇਹ ਵੀ ਪੜ੍ਹੋ : ਮਹਿੰਗਾਈ ਦਾ ਵੱਡਾ ਝਟਕਾ: LPG ਸਿਲੰਡਰ ਦੀਆਂ ਕੀਮਤਾਂ 'ਚ ਭਾਰੀ ਵਾਧਾ, 261 ਰੁਪਏ ਵਧੇ ਭਾਅ
ਕੋਟਕ ਮਹਿੰਦਰਾ ਬੈਂਕ ਦੇ ਸ਼ੇਅਰਾਂ 'ਚ ਗਿਰਾਵਟ: ਜਿੱਥੇ ਚਾਰੇ ਪਾਸੇ ਤੇਜ਼ੀ ਦਾ ਮਾਹੌਲ ਹੈ, ਉੱਥੇ ਹੀ ਕੋਟਕ ਮਹਿੰਦਰਾ ਬੈਂਕ ਦੇ ਸ਼ੇਅਰਾਂ ਵਿੱਚ ਸ਼ੁਰੂਆਤੀ ਕਾਰੋਬਾਰ ਦੌਰਾਨ ਕਰੀਬ 4 ਫੀਸਦੀ ਦੀ ਵੱਡੀ ਗਿਰਾਵਟ ਦੇਖਣ ਨੂੰ ਮਿਲੀ ਹੈ। ਇਸ ਦੇ ਨਾਲ ਹੀ 'ਇਟਰਨਲ' ਦੇ ਸ਼ੇਅਰਾਂ ਵਿੱਚ ਵੀ ਨਰਮੀ ਦੇਖੀ ਜਾ ਰਹੀ ਹੈ।
ਰੁਪਏ ਅਤੇ ਕੱਚੇ ਤੇਲ ਦੀ ਸਥਿਤੀ:
ਸ਼ੇਅਰ ਬਾਜ਼ਾਰ ਦੀ ਤੇਜ਼ੀ ਦੇ ਉਲਟ, ਭਾਰਤੀ ਰੁਪਿਆ ਡਾਲਰ ਦੇ ਮੁਕਾਬਲੇ 0.04 ਫੀਸਦੀ ਦੀ ਮਾਮੂਲੀ ਗਿਰਾਵਟ ਨਾਲ 94.95 'ਤੇ ਖੁੱਲ੍ਹਿਆ। ਦੂਜੇ ਪਾਸੇ, ਕੌਮਾਂਤਰੀ ਬਾਜ਼ਾਰ ਵਿੱਚ ਕੱਚੇ ਤੇਲ ਦੀਆਂ ਕੀਮਤਾਂ ਵਿੱਚ ਕਮੀ ਆਈ ਹੈ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ 'ਆਪ੍ਰੇਸ਼ਨ ਫ੍ਰੀਡਮ' ਦੇ ਐਲਾਨ ਤੋਂ ਬਾਅਦ ਬ੍ਰੈਂਟ ਕਰੂਡ ਦੀਆਂ ਕੀਮਤਾਂ ਵਿੱਚ ਸ਼ੁਰੂਆਤੀ ਤੌਰ 'ਤੇ 2.45 ਫੀਸਦੀ ਦੀ ਗਿਰਾਵਟ ਆਈ, ਜੋ ਬਾਅਦ ਵਿੱਚ 108.7 ਡਾਲਰ ਪ੍ਰਤੀ ਬੈਰਲ 'ਤੇ ਸਥਿਰ ਹੋ ਗਈ।
ਇਹ ਵੀ ਪੜ੍ਹੋ : ਸਾਵਧਾਨ! 1 ਮਈ ਤੋਂ ਬੰਦ ਹੋ ਸਕਦੈ ਤੁਹਾਡਾ PAN Card, IT ਵਿਭਾਗ ਨੇ ਜਾਰੀ ਕੀਤੇ ਸਖ਼ਤ ਨਿਯਮ
ਨਿਵੇਸ਼ਕਾਂ ਲਈ ਖੁਸ਼ਖਬਰੀ:
ਬਾਜ਼ਾਰ ਦੇ ਮਾਹਿਰਾਂ ਅਨੁਸਾਰ, ਵਿਧਾਨ ਸਭਾ ਚੋਣਾਂ ਦੇ ਚੱਲ ਰਹੇ ਨਤੀਜਿਆਂ ਨੇ ਨਿਵੇਸ਼ਕਾਂ ਵਿੱਚ ਭਾਰੀ ਉਤਸ਼ਾਹ ਭਰ ਦਿੱਤਾ ਹੈ, ਜਿਸ ਕਾਰਨ ਬਾਜ਼ਾਰ ਵਿੱਚ ਇਹ 'ਤੂਫਾਨੀ' ਤੇਜ਼ੀ ਦੇਖਣ ਨੂੰ ਮਿਲ ਰਹੀ ਹੈ। ਸੈਕਟਰਵਾਰ ਦੇਖੀਏ ਤਾਂ ਆਟੋ, ਰਿਐਲਟੀ ਅਤੇ ਮੈਟਲ ਸ਼ੇਅਰਾਂ ਵਿੱਚ ਸਭ ਤੋਂ ਵੱਧ ਖਰੀਦਦਾਰੀ ਹੋ ਰਹੀ ਹੈ।
ਇਹ ਵੀ ਪੜ੍ਹੋ : 1 ਮਈ ਤੋਂ ਬਦਲ ਜਾਣਗੇ ਕਈ ਨਿਯਮ, Salary-Banking-UPI 'ਤੇ ਹੋਵੇਗਾ ਸਿੱਧਾ ਅਸਰ
ਇਹ ਵੀ ਪੜ੍ਹੋ : ਹੁਣ Aadhaar ਨਾਲ ਨਹੀਂ ਹੋਵੇਗੀ ਜਨਮ ਮਿਤੀ ਦੀ ਵੈਰੀਫਿਕੇਸ਼ਨ, ਜਾਣੋ ਕਿਹੜੇ ਦਸਤਾਵੇਜ਼ ਹੋਣਗੇ ਲਾਜ਼ਮੀ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt
ਹੋਰਮੁਜ਼ ਪਹਿਲਾ ਨਹੀਂ, ਲੰਬੇ ਸਮੇਂ ਤੋਂ ਜੰਗ 'ਚ 'ਹਥਿਆਰ' ਵਾਂਗ ਵਰਤੀ ਜਾ ਰਹੀ 'ਨਾਕਾਬੰਦੀ', ਜਾਣੋ ਇਤਿਹਾਸ
NEXT STORY