ਮੁੰਬਈ - ਹਫਤੇ ਦੇ ਪਹਿਲੇ ਦਿਨ ਸੋਮਵਾਰ ਨੂੰ ਸ਼ੇਅਰ ਬਾਜ਼ਾਰ ਦੀ ਸ਼ੁਰੂਆਤ ਜ਼ਬਰਦਸਤ ਗਿਰਾਵਟ ਨਾਲ ਹੋਈ ਅਤੇ ਇਸ ਦਿਨ ਦੋਵੇਂ ਸੂਚਕਾਂਕ ਲਾਲ ਨਿਸ਼ਾਨ 'ਤੇ ਕਾਰੋਬਾਰ ਕਰਦੇ ਹੀ ਬੰਦ ਵੀ ਹੋ ਗਏ। ਕਾਰੋਬਾਰ ਦੇ ਅੰਤ 'ਤੇ, ਬੰਬਈ ਸਟਾਕ ਐਕਸਚੇਂਜ ਦਾ 30 ਸ਼ੇਅਰਾਂ ਵਾਲਾ ਸੈਂਸੈਕਸ 364.91 ਅੰਕ ਭਾਵ 0.67% ਦੀ ਗਿਰਾਵਟ ਨਾਲ 54,470.67 'ਤੇ ਬੰਦ ਹੋਇਆ। ਨੈਸ਼ਨਲ ਸਟਾਕ ਐਕਸਚੇਂਜ (NSE) ਦਾ ਨਿਫਟੀ ਵੀ 109.40 ਅੰਕ ਭਾਵ 0.67% ਡਿੱਗ ਗਿਆ। ਇਹ 16,301.85 'ਤੇ ਬੰਦ ਹੋਇਆ।
ਜ਼ਿਕਰਯੋਗ ਹੈ ਕਿ ਆਰਬੀਆਈ ਵੱਲੋਂ ਰੇਪੋ ਦਰਾਂ ਵਿੱਚ 0.40 ਫੀਸਦੀ ਦਾ ਵਾਧਾ ਕਰਨ ਦੇ ਐਲਾਨ ਤੋਂ ਬਾਅਦ ਵੀ ਸ਼ੇਅਰ ਬਾਜ਼ਾਰ ਵਿਚ ਗਿਰਾਵਟ ਨਹੀਂ ਰੁਕੀ। 6 ਮਈ ਨੂੰ ਖਤਮ ਹੋਏ ਹਫਤੇ 'ਚ ਭਾਰਤੀ ਸ਼ੇਅਰ ਬਾਜ਼ਾਰ ਚਾਰ ਫੀਸਦੀ ਦੀ ਗਿਰਾਵਟ ਨਾਲ ਬੰਦ ਹੋਏ। ਬੀਐਸਈ ਦਾ ਸੈਂਸੈਕਸ 2,225 ਅੰਕ ਜਾਂ 3.89 ਫੀਸਦੀ ਡਿੱਗ ਕੇ 54,835 'ਤੇ ਬੰਦ ਹੋਇਆ, ਜਦੋਂ ਕਿ ਨਿਫਟੀ 691 ਅੰਕ ਜਾਂ 4.04 ਫੀਸਦੀ ਡਿੱਗ ਕੇ 16,411 'ਤੇ ਬੰਦ ਹੋਇਆ। ਹਫਤੇ ਦੇ ਪਹਿਲੇ ਦਿਨ ਇਹ ਗਿਰਾਵਟ ਹੋਰ ਵੀ ਵਧ ਗਈ ਹੈ।
ਟਾਪ ਗੇਨਰਜ਼
ਪਾਵਰ ਗ੍ਰਿਡ, ਐੱਚ.ਸੀ.ਐੱਲ. ਟੈੱਕ, ਮਾਰੂਤੀ, ਬਜਾਜ ਫਿਨਸਰਵ, ਐੱਚ.ਡੀ.ਐੱਫ.ਸੀ. , ਬਜਾਜ ਫਾਇਨਾਂਸ
ਟਾਪ ਲੂਜ਼ਰਜ਼
ਐੱਨ.ਟੀ.ਪੀ.ਸੀ., ਕੋਟਕ ਬੈਂਕ ਏਸ਼ੀਅਨ ਪੇਂਟਸ, ਵਿਪਰੋ, ਲਾਰਸਨ ਐਂਡ ਟਰਬੋ, ਡਾ. ਰੈੱਡੀ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
‘ਨਿਰਮਾਣ ਅਧੀਨ ਫਲੈਟ ’ਤੇ GST ਸਬੰਧੀ ਫੈਸਲੇ ਨਾਲ ਖਰੀਦਦਾਰਾਂ ’ਤੇ ਘੱਟ ਹੋਵੇਗਾ ਟੈਕਸ ਦਾ ਬੋਝ’
NEXT STORY