ਮੁੰਬਈ - ਭਾਰਤੀ ਸ਼ੇਅਰ ਬਾਜ਼ਾਰ 'ਚ ਅੱਜ ਵਾਧਾ ਦੇਖਣ ਨੂੰ ਮਿਲ ਰਿਹਾ ਹੈ। ਬੰਬਈ ਸਟਾਕ ਐਕਸਚੇਂਜ ਦਾ ਸੈਂਸੈਕਸ ਅੱਜ 453 ਅੰਕ ਚੜ੍ਹ ਕੇ 55,921 'ਤੇ ਖੁੱਲ੍ਹਿਆ ਅਤੇ ਹੁਣ 300 ਅੰਕ ਵਧ ਕੇ 55,760 'ਤੇ ਕਾਰੋਬਾਰ ਕਰ ਰਿਹਾ ਹੈ। । ਇਸਦੇ 30 ਸਟਾਕਾਂ ਵਿੱਚੋਂ 5 ਗਿਰਾਵਟ ਵਿੱਚ ਹਨ ਅਤੇ 25 ਲਾਭ ਵਿੱਚ ਹਨ। ਸੈਂਸੈਕਸ ਦੇ 43 ਸਟਾਕ ਇੱਕ ਸਾਲ ਦੇ ਉੱਚੇ ਪੱਧਰ 'ਤੇ ਹਨ ਅਤੇ 7 ਹੇਠਲੇ ਪੱਧਰ 'ਤੇ ਹਨ। ਸੈਂਸੈਕਸ ਵਿੱਚ ਸੂਚੀਬੱਧ ਕੰਪਨੀਆਂ ਵਿੱਚੋਂ 2,169 ਸਟਾਕ ਉੱਪਰ ਅਤੇ 328 ਹੇਠਾਂ ਹਨ। ਅੱਜ ਮਾਰਕੀਟ ਕੈਪ 253.90 ਲੱਖ ਕਰੋੜ ਰੁਪਏ ਹੈ ਜਿਹੜੀ ਕਿ ਕੱਲ੍ਹ 251.75 ਲੱਖ ਕਰੋੜ ਰੁਪਏ ਸੀ।
ਟਾਪ ਗੇਨਰਜ਼
ਇੰਡਸਇੰਡ ਬੈਂਕ, ਪਾਵਰਗ੍ਰਿਡ, NTPC, ਵਿਪਰੋ, ਟੈਕ ਮਹਿੰਦਰਾ, ਟਾਈਟਨ, ਐਸਬੀਆਈ, ਆਈਟੀਸੀ, ਬਜਾਜ ਫਾਈਨਾਂਸ, ਬਜਾਜ ਫਿਨਸਰਵ, ਸਨ ਫਾਰਮਾ, ਮਹਿੰਦਰਾ ਐਂਡ ਮਹਿੰਦਰਾ, ਇਨਫੋਸਿਸ, ਐਚਸੀਐਲ, ਐਚਡੀਐਫਸੀ ਬੈਂਕ, ਐਕਸਿਸ ਬੈਂਕ, ਕੋਟਕ ਬੈਂਕ,ਰਿਲਾਇੰਸ ਇੰਡਸਟਰੀਜ਼, ਏਅਰਟੈੱਲ, ਹਿੰਦੁਸਤਾਨ ਯੂਨੀਲੀਵਰ
ਟਾਪ ਲੂਜ਼ਰਜ਼
ਨੇਸਲੇ, ਅਲਟਰਾਟੈਕ, ਮਾਰੂਤੀ ,ਏਸ਼ੀਅਨ ਪੇਂਟਸ
ਨਿਫਟੀ ਦਾ ਹਾਲ
ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ 16,723 'ਤੇ ਖੁੱਲ੍ਹਿਆ ਅਤੇ ਹੁਣ 91 ਅੰਕਾਂ ਦੇ ਵਾਧੇ ਨਾਲ 16,697 'ਤੇ ਕਾਰੋਬਾਰ ਕਰ ਰਿਹਾ ਹੈ। ਇਸਦੇ 50 ਸਟਾਕਾਂ ਵਿੱਚੋਂ 42 ਉੱਪਰ ਹਨ ਅਤੇ 8 ਹੇਠਾਂ ਹਨ।
ਟਾਪ ਗੇਨਰਜ਼
ਇੰਡੀਅਨ ਆਇਲ, ਕੋਲ ਇੰਡੀਆ, ਵਿਪਰੋ, ਭਾਰਤ ਪੈਟਰੋਲੀਅਮ
ਟਾਪ ਲੂਜ਼ਰਜ਼
ਏਸ਼ੀਅਨ ਪੇਂਟਸ, ਅਲਟਰਾਟੈਕ, ਮਾਰੂਤੀ, ਨੇਸਲੇ
9 ਸਾਲ ਦੇ ਉੱਚ ਪੱਧਰ 'ਤੇ ਪਹੁੰਚੀਆਂ ਕੱਚੇ ਤੇਲ ਦੀਆਂ ਕੀਮਤਾਂ, ਵਧ ਸਕਦੇ ਹਨ ਪੈਟਰੋਲ-ਡੀਜ਼ਲ ਦੇ ਭਾਅ
NEXT STORY