ਨਵੀਂ ਦਿੱਲੀ—ਵਿਦੇਸ਼ੀ ਪੋਰਟਫੋਲਿਓ ਨਿਵੇਸ਼ਕਾਂ (ਐੱਫ.ਪੀ.ਆਈ.) ਨੇ ਪਿਛਲੇ ਪੰਜ ਕਾਰੋਬਾਰੀ ਸੈਸ਼ਨਾਂ 'ਚ ਭਾਰਤੀ ਸ਼ੇਅਰ ਬਾਜ਼ਾਰਾਂ ਤੋਂ ਕਰੀਬ 400 ਕਰੋੜ ਰੁਪਏ ਦੀ ਨਿਕਾਸੀ ਕੀਤੀ ਹੈ। ਹੁਆਵੇਈ ਦੀ ਸੀ.ਐੱਫ.ਓ. ਦੀ ਗ੍ਰਿਫਤਾਰੀ ਦੇ ਬਾਅਦ ਸੰਸਾਕ ਸ਼ੇਅਰ ਬਾਜ਼ਾਰਾਂ 'ਚ ਉਤਾਰ-ਚੜਾਅ ਇਸ ਦਾ ਕਾਰਨ ਰਿਹਾ ਹੈ। ਇਸ ਤੋਂ ਪਹਿਲਾਂ ਕੱਚੇ ਤੇਲ ਦੀਆਂ ਕੀਮਤਾਂ 'ਚ ਨਰਮੀ ਅਤੇ ਰੁਪਏ 'ਚ ਮਜ਼ਬੂਤੀ ਨਾਲ ਵਿਦੇਸ਼ੀ ਨਿਵੇਸ਼ਕਾਂ ਨੇ ਸ਼ੇਅਰ ਬਾਜ਼ਾਰ 'ਚ 6,900 ਕਰੋੜ ਰੁਪਏ ਦਾ ਸ਼ੁੱਧ ਨਿਵੇਸ਼ ਕੀਤਾ ਸੀ।
ਡਿਪਾਜ਼ਿਟਰੀ ਦੇ ਤਾਜ਼ਾ ਅੰਕੜਿਆਂ ਮੁਤਾਬਕ 3 ਤੋਂ 7 ਦਸੰਬਰ ਦੌਰਾਨ ਵਿਦੇਸ਼ੀ ਨਿਵੇਸ਼ਕਾਂ ਨੇ ਸ਼ੇਅਰ ਬਾਜ਼ਾਰ ਤੋਂ ਸ਼ੁੱਧ ਰੂਪ ਨਾਲ 383 ਕਰੋੜ ਰੁਪਏ ਕੱਢੇ। ਹਾਲਾਂਕਿ ਉਨ੍ਹਾਂ ਨੇ ਇਸ ਦੌਰਾਨ ਕਰਜ਼ ਬਾਜ਼ਾਰ 'ਚ 2,744 ਕਰੋੜ ਰੁਪਏ ਦਾ ਨਿਵੇਸ਼ ਕੀਤਾ ਹੈ। ਨਵੰਬਰ 'ਚ ਸੁਧਾਰ ਦੇ ਬਾਅਦ ਦਸੰਬਰ 'ਚ ਇਕ ਵਾਰ ਫਿਰ ਤੋਂ ਵਿਦੇਸ਼ੀ ਪੋਰਟਫੋਲਿਓ ਨਿਵੇਸ਼ਕ ਸ਼ੁੱਧ ਰੂਪ ਨਾਲ ਬਿਕਵਾਲ ਰਹੇ। ਮਾਰਨਿਗਸਟਾਰ ਇੰਵੈਸਟਮੈਂਟ ਐਡਵਾਈਜ਼ਰੀ ਇੰਡੀਆ ਦੇ ਸੀਨੀਅਰ ਵਿਸ਼ਲੇਸ਼ਕ ਪ੍ਰਬੰਧਕ (ਸੋਧ) ਹਿਮਾਂਸ਼ੂ ਸ਼੍ਰੀਵਾਸਤਵ ਨੇ ਕਿਹਾ ਕਿ ਅਸਲ 'ਚ ਬਿਕਵਾਲੀ ਦਾ ਦੌਰ ਛੇ ਦਸੰਬਰ ਨੂੰ ਸ਼ੁਰੂ ਹੋਇਆ ਜਦੋਂ ਕਿ ਐੱਫ.ਪੀ.ਆਈ. ਨੇ ਇਕ ਦਿਨ 'ਚ 361 ਕਰੋੜ ਰੁਪਏ ਦੀ ਨਿਕਾਸੀ ਕੀਤੀ। ਚੀਨ ਦੀ ਨਾਮ-ਗਿਰਾਮੀ ਕੰਪਨੀ ਦੀ ਸਾਬਕਾ ਅਧਿਕਾਰੀ ਦੀ ਗ੍ਰਿਫਤਾਰੀ ਦੇ ਬਾਅਦ ਸੰਸਾਰਕ ਸ਼ੇਅਰ ਬਾਜ਼ਾਰ 'ਚ ਗਿਰਾਵਟ ਇਸ ਦੀ ਵਜ੍ਹਾ ਰਹੀ। ਇਸ ਦਾ ਅਸਰ ਘਰੇਲੂ ਸ਼ੇਅਰ ਬਾਜ਼ਾਰ 'ਚ ਵੀ ਦਿਸਿਆ।
ਉਨ੍ਹਾਂ ਨੇ ਕਿਹਾ ਕਿ ਨਿਵੇਸ਼ਕਾਂ ਨੂੰ ਡਰ ਸਤਾ ਰਿਹਾ ਹੈ ਕਿ ਇਸ ਗ੍ਰਿਫਤਾਰੀ ਦੇ ਬਾਅਦ ਚੀਨ ਅਤੇ ਅਮਰੀਕਾ ਦੇ ਸਬੰਧਾਂ 'ਚ ਹੋਰ ਕੜਵਾਹਟ ਆ ਸਕਦੀ ਹੈ ਅਤੇ ਇਹ ਆਰਥਿਕ ਵਾਧੇ ਨੂੰ ਪ੍ਰਭਾਵਿਤ ਕਰੇਗਾ। ਨਿਵੇਸ਼ਕਾਂ ਨੇ ਇਸ ਸਾਲ ਹੁਣ ਤੱਕ ਪੂੰਜੀ ਬਾਜ਼ਾਰ ਤੋਂ 85,600 ਕਰੋੜ ਰੁਪਏ ਕੱਢੇ। ਜਿਸ 'ਚ ਸ਼ੇਅਰ ਬਾਜ਼ਾਰ 'ਚੋਂ 35,600 ਕਰੋੜ ਰੁਪਏ ਤੋਂ ਜ਼ਿਆਦਾ ਅਤੇ ਕਰਜ਼ ਬਾਜ਼ਾਰ ਤੋਂ ਕਰੀਬ 50,000 ਕਰੋੜ ਰੁਪਏ ਦੀ ਨਿਕਾਸੀ ਸ਼ਾਮਲ ਹੈ।
ਸੈਂਸੈਕਸ ਦੀਆਂ ਉੱਚ 6 ਕੰਪਨੀਆਂ ਦਾ ਬਾਜ਼ਾਰ ਪੂੰਜੀਕਰਣ 54,916 ਕਰੋੜ ਰੁਪਏ ਘਟਿਆ
NEXT STORY